ਟਾਂਡਾ ਉੜਮੁੜ (ਵਰਿੰਦਰ ਪੰਡਿਤ ,ਕੁਲਦੀਸ਼, ਜਸਵਿੰਦਰ ) - ਅੱਜ ਦੁਪਹਿਰ ਪਿੰਡ ਤਲਵੰਡੀ ਡੱਡੀਆਂ ਨਜ਼ਦੀਕ ਖੇਤਾਂ ਵਿਚ ਨਾੜ ਨੂੰ ਲੱਗੀ ਅੱਗ ਪਿੰਡ ਦੇ ਬਾਹਰ ਪੈਂਦੀ ਕਬਾੜੀਏ ਦੀ ਦੁਕਾਨ ਤੱਕ ਪਹੁੰਚ ਗਈ | ਜਿਸ ਕਾਰਨ ਲਗਭਗ 1 ਲੱਖ ਰੁਪਏ ਦਾ ਕਬਾੜ ਦਾ ਸਮਾਨ ਨਸ਼ਟ ਹੋ ਗਿਆ | ਜਾਣਕਾਰੀ ਅਨੁਸਾਰ ਅੱਜ ਜਹੂਰਾ, ਜੈਦਾ, ਤਲਵੰਡੀ ਡੱਡੀਆਂ ਆਦਿ ਪਿੰਡਾਂ ਵਿਚ ਖੇਤਾਂ ਵਿਚ ਨਾੜ ਨੂੰ ਲੱਗੀ ਅੱਗ ਕਾਰਨ ਲਗਭਗ 150 ਏਕੜ ਨਾੜ ਨਸ਼ਟ ਹੋ ਗਿਆ | ਇਸ ਅੱਗ ਨੇ ਪਿੰਡ ਤਲਵੰਡੀ ਡੱਡੀਆਂ ਵਿੱਚ ਸਥਿਤ ਤਰੇਸਮ ਪੁੱਤਰ ਸ਼ਿੰਦਾ ਨਿਵਾਸੀ ਚੋਗਾਵਾਂ (ਬੇਗੋਵਾਲ) ਦੀ ਕਰਫਿਊ ਕਾਰਨ ਬੰਦ ਪਈ ਦੁਕਾਨ ਨੂੰ ਆਪਣੀ ਲਪੇਟ 'ਚ ਲੈ ਲਿਆ | ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚ ਕੇ ਤਰਸੇਮ ਨੇ ਲੋਕਾਂ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਪ੍ਰੰਤੂ ਉਸ ਸਮੇ ਤੱਕ ਉਸਦਾ ਕਾਫੀ ਨੁਕਸਾਨ ਹੋ ਗਿਆ ਸੀ | ਬੇਟ ਇਲਾਕੇ ਵਿਚ ਕਿਸਾਨਾਂ ਵੱਲੋ ਖੁਦ ਖੇਤ ਵਿਚ ਨਾੜ ਨੂੰ ਟਿਕਾਣੇ ਲਗਾਉਣ ਲਈ ਲਾਈ ਜਾ ਰਹੀ ਅੱਗ ਵਾਤਾਵਰਨ ਦੇ ਨੁਕਸਾਨ ਦੇ ਨਾਲ ਨਾਲ ਹਾਦਸਿਆਂ ਦਾ ਕਾਰਨ ਬਣ ਰਹੀ ਹੈ |


ਫਾਜ਼ਿਲਕਾ : ਸਰਹੱਦ ਨਾਲ ਲੱਗਦੇ ਪਿੰਡ ਬਾਰੇਕਾ ਤੇ ਰੂਪਨਗਰ ਵਿਖੇ ਟਿੱਡੀ ਦਲ ਦਾ ਹਮਲਾ
NEXT STORY