ਅਮਰਗੜ੍ਹ, (ਜੋਸ਼ੀ/ਡਿੰਪਲ)- ਨਗਰ ਪੰਚਾਇਤ ਵੱਲੋਂ ਆਮ ਲੋਕਾਂ ਤੇ ਮੇਨ ਰੋਡ 'ਤੇ ਦੁਕਾਨਦਾਰਾਂ ਲਈ ਦਸਮੇਸ਼ ਮਕੈਨੀਕਲ ਵਰਕਸ ਦੇ ਸਹਿਯੋਗ ਨਾਲ ਕੂੜੇਦਾਨ ਰੱਖੇ ਗਏ, ਜਿਨ੍ਹਾਂ ਦਾ ਲੋਕਾਂ ਨੂੰ ਬਹੁਤ ਜ਼ਿਆਦਾ ਲਾਭ ਵੀ ਹੋ ਰਿਹਾ ਹੈ।
ਲੰਘੀ ਰਾਤ ਕਿਸੇ ਅਣਪਛਾਤੇ ਨੇ ਕੂੜੇ ਨੂੰ ਅੱਗ ਲਾ ਦਿੱਤੀ। ਕਰੀਬ 10 ਵਜੇ ਕੂੜੇਦਾਨ 'ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ।
ਇਸ ਦੇ ਨਾਲ ਹੀ ਸੁਖਦੇਵ ਆਟੋ ਵਰਕਸ ਦੀ ਦੁਕਾਨ ਸੀ, ਜਿਸ 'ਚ ਵ੍ਹੀਕਲ ਖੜ੍ਹੇ ਰਹਿੰਦੇ ਹਨ ਤੇ ਖੁੱਲ੍ਹਾ ਤੇਲ ਵੀ ਆਮ ਹੁੰਦਾ ਹੈ। ਇਸ ਤੋਂ ਪਹਿਲਾਂ ਕਿ ਅੱਗ ਹੋਰ ਨੁਕਸਾਨ ਕਰਦੀ ਅਚਨਚੇਤ ਛੋਟੂ ਜੂਸ ਕਾਰਨਰ ਦੇ ਮਾਲਕ ਨੇ ਅੱਗ 'ਤੇ ਕਾਬੂ ਪਾਇਆ।
ਸੜਕ ਹਾਦਸਿਆਂ 'ਚ 2 ਦੀ ਮੌਤ
NEXT STORY