ਨਵੀਂ ਦਿੱਲੀ : ਮਸ਼ਹੂਰ ਵਿਵਾਦਤ ਸ਼ੋਅ 'ਬਿੱਗ ਬੌਸ' ਦਾ ਅਗਲਾ ਸੀਜ਼ਨ ਸ਼ੁਰੂ ਹੋਣ 'ਚ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਦਰਸ਼ਕਾਂ ਨੂੰ ਇਕ ਵਾਰ ਫਿਰ ਸਲਮਾਨ ਖ਼ਾਨ ਵੱਲੋਂ ਹੋਸਟ ਕੀਤਾ ਇਹ ਸ਼ੋਅ ਦੇਖਣ ਨੂੰ ਮਿਲੇਗਾ। 'ਬਿੱਗ ਬੌਸ 18' 'ਚ ਆਉਣ ਵਾਲੇ ਕੰਟੈਸਟੈਂਟਸ ਦੇ ਨਾਵਾਂ ਦਾ ਖੁਲਾਸਾ ਹੋ ਚੁੱਕਾ ਹੈ। 'ਬਿੱਗ ਬੌਸ' ਦੇ ਘਰ 'ਚ 100 ਤੋਂ ਵੱਧ ਕੈਮਰੇ ਲੱਗੇ ਹੋਏ ਹਨ, ਜਿਸ ਕਾਰਨ ਮੁਕਾਬਲੇਬਾਜ਼ਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾਂਦੀ ਹੈ। ਇਸ ਸ਼ੋਅ ਦਾ ਨਵਾਂ ਸੀਜ਼ਨ ਐਤਵਾਰ 6 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਐਪੀਸੋਡ 'ਚ ਅਸੀਂ ਤੁਹਾਨੂੰ 'ਬਿੱਗ ਬੌਸ' ਦੇ ਕੁਝ ਦਿਲਚਸਪ ਤੱਥਾਂ ਤੇ ਰਾਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਬਾਰੇ ਸ਼ੋਅ 'ਚ ਹੁੰਦੇ ਹੋਏ ਮੁਕਾਬਲੇਬਾਜ਼ਾਂ ਨੂੰ ਗੱਲ ਕਰਨ ਤਕ ਦੀ ਇਜਾਜ਼ਤ ਨਹੀਂ ਹੈ।
ਇੰਟੀਮੇਟ ਸੀਨਜ਼ 'ਚ ਹੁੰਦੀ ਹੈ ਛਾਂਟੀ
'ਬਿੱਗ ਬੌਸ' ਦੇ ਘਰ 'ਚ ਮੁਕਾਬਲੇਬਾਜ਼ਾਂ ਵਿਚਾਲੇ ਇੰਟੀਮੇਟ ਸੀਨਜ਼ ਦਿਖਾ ਕੇ ਕਾਫ਼ੀ ਟੀ. ਆਰ. ਪੀ. ਬਟੋਰੀ ਜਾਂਦੀ ਹੈ। 'ਬਿੱਗ ਬੌਸ 17' 'ਚ ਆਕਾਂਕਸ਼ਾ ਪੁਰੀ ਅਤੇ ਜਦ ਹਦੀਦ ਦੇ ਕਿਸਿੰਗ ਸੀਨ ਨੇ ਸ਼ੋਅ ਨੂੰ ਜ਼ਬਰਦਸਤ ਲਾਈਮਲਾਈਟ 'ਚ ਰੱਖਿਆ ਸੀ। ਮੁਕਾਬਲੇਬਾਜ਼ਾਂ ਨੂੰ ਘਰ ਦੇ ਅੰਦਰ ਕਈ ਥਾਵਾਂ 'ਤੇ ਇੰਟੀਮੇਟ ਹੋਣ ਦਾ ਮੌਕਾ ਮਿਲ ਜਾਂਦਾ ਹੈ, ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਉਨ੍ਹਾਂ ਦੇ ਸੀਨ ਕੱਟ ਦਿੱਤੇ ਜਾਂਦੇ ਹਨ।
ਇਹ ਖ਼ਬਰ ਵੀ ਪੜ੍ਹੋ - ਕਪਿਲ ਦੇ ਸ਼ੋਅ 'ਤੇ ਇਸ ਲੇਖਕ ਨੇ ਲਾਏ ਗੰਭੀਰ ਦੋਸ਼, ਸ਼ਰੇਆਮ ਆਖ 'ਤੀ ਵੱਡੀ ਗੱਲ
'ਬਿੱਗ ਬੌਸ' 'ਚ ਆਈ ਸੀ ਗਰਭਵਤੀ ਔਰਤ
ਪਹਿਲਵਾਨ ਸੋਨਿਕਾ ਕਾਲੀਰਮਨ ਨੇ 'ਬਿੱਗ ਬੌਸ' ਦੇ 5ਵੇਂ ਸੀਜ਼ਨ 'ਚ ਐਂਟਰੀ ਲਈ ਸੀ। ਇਹ ਉਹ ਸੀਜ਼ਨ ਸੀ, ਜਿਸ ਨੂੰ ਸੰਜੇ ਦੱਤ ਨੇ ਹੋਸਟ ਕੀਤਾ ਸੀ। 'ਬਿੱਗ ਬੌਸ' ਦੇ ਇਤਿਹਾਸ 'ਚ ਅਜਿਹਾ ਸਿਰਫ਼ ਇਕ ਵਾਰ ਹੋਇਆ ਹੈ ਜਦੋਂ ਕਿਸੇ ਗਰਭਵਤੀ ਔਰਤ ਨੂੰ ਕੰਟੈਸਟੈਂਟ ਬਣਾਇਆ ਗਿਆ ਹੋਵੇ। ਹਾਲਾਂਕਿ ਸੋਨਿਕਾ ਨੂੰ 8 ਦਿਨਾਂ ਦੇ ਅੰਦਰ ਹੀ ਘਰੋਂ ਕੱਢ ਦਿੱਤਾ ਗਿਆ ਸੀ। ਮੇਕਰਸ ਨੂੰ ਲੱਗਦਾ ਸੀ ਕਿ ਘਰ 'ਚ ਹੋਣ ਵਾਲੀ ਲੜਾਈ ਦਾ ਸੋਨਿਕਾ ਦੇ ਬੱਚੇ 'ਤੇ ਮਾੜਾ ਅਸਰ ਪੈ ਸਕਦਾ ਹੈ।
ਸਲਮਾਨ ਖ਼ਾਨ ਦੀ ਮਨਜ਼ੂਰੀ 'ਤੇ ਹੁੰਦੀ ਹੈ ਐਡੀਟਿੰਗ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਲਮਾਨ ਮੁਕਾਬਲੇਬਾਜ਼ਾਂ ਨੂੰ ਜੋ ਵੀ ਕਹਿੰਦੇ ਹਨ, ਉਹ ਮੌਕੇ 'ਤੇ ਨਹੀਂ ਹੁੰਦਾ ਸਗੋਂ ਸਕ੍ਰਿਪਟ ਦਾ ਹਿੱਸਾ ਹੁੰਦਾ ਹੈ। ਭਾਵ ਸਿਰਫ਼ ਘਰ ਦੇ ਅੰਦਰ ਦੀਆਂ ਖੇਡਾਂ ਹੀ ਨਹੀਂ, ਸਲਮਾਨ ਖ਼ਾਨ ਦੀ ਹੋਸਟਿੰਗ ਵੀ ਸਕ੍ਰਿਪਟਿਡ ਹੈ। ਇਸ ਦੇ ਨਾਲ ਹੀ ਫਾਈਨਲ ਟੈਲੀਕਾਸਟ ਤੋਂ ਪਹਿਲਾਂ ਸਲਮਾਨ ਖ਼ਾਨ ਦਾ ਕੰਟਰੋਲ ਰਹਿੰਦਾ ਹੈ ਕਿ ਟੀਵੀ 'ਤੇ ਕੀ ਦਿਖਾਇਆ ਜਾਵੇਗਾ ਤੇ ਕੀ ਛੁਪਾਇਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਵਲੋਂ ਪਾਕਿ ਦੀ ਹਾਨੀਆ ਨੂੰ ਪਿਆਰੇ ਬੋਲ, ਖ਼ੁਸ਼ੀ 'ਚ ਸਟੇਜ 'ਤੇ ਕੀਤੀ ਇਹ ਹਰਕਤ
ਘਰ ਦੀ ਸਫ਼ਾਈ ਲਈ ਹੁੰਦਾ ਹੈ ਸਟਾਫ਼
'ਬਿੱਗ ਬੌਸ' ਦੇ ਘਰ 'ਚ ਕੰਟੈਸਟੈਂਟ ਅਕਸਰ ਘਰੇਲੂ ਕੰਮ ਕਰਦੇ ਨਜ਼ਰ ਆਉਂਦੇ ਹਨ। ਕੋਈ ਬਾਥਰੂਮ ਦੀ ਸਫ਼ਾਈ ਦੀ ਜ਼ਿੰਮੇਵਾਰੀ ਲੈਂਦਾ ਹੈ ਤਾਂ ਕੋਈ ਰਸੋਈ ਦੀ ਪਰ ਸੱਚਾਈ ਇਹ ਹੈ ਕਿ ਜਦੋਂ ਕੈਮਰਾ ਬੰਦ ਹੁੰਦਾ ਹੈ ਤਾਂ 'ਬਿੱਗ ਬੌਸ' ਦਾ ਫਰਸ਼ ਸਾਫ਼ ਕਰਨ ਲਈ ਹਾਊਸ ਹੈਲਪ ਆਉਂਦੇ ਹਨ। ਜਦੋਂ ਉਹ ਪਹੁੰਚਦੇ ਹਨ ਤਾਂ ਮੁਕਾਬਲੇਬਾਜ਼ਾਂ ਨੂੰ ਦੂਜੇ ਕਮਰੇ 'ਚ ਭੇਜ ਦਿੱਤਾ ਜਾਂਦਾ ਹੈ ਕਿਉਂਕਿ ਕਿਸੇ ਨੂੰ ਵੀ ਬਾਹਰੀ ਦੁਨੀਆ ਦੇ ਵਿਅਕਤੀ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਇਸ ਦੇ ਨਾਲ ਹੀ ਜਦੋਂ ਵੀ ਕੰਟੈਸਟੈਂਟ ਟੀਵੀ 'ਤੇ ਸਫਾਈ ਕਰਦੇ ਨਜ਼ਰ ਆਉਂਦੇ ਹਨ ਤਾਂ ਉਹ ਸਕ੍ਰਿਪਟ ਦਾ ਇਕ ਹਿੱਸਾ ਹੁੰਦਾ ਹੈ।
ਸਵੇਰੇ-ਸਵੇਰੇ ਨਹੀਂ ਉੱਠਦੇ ਕੰਟੈਸਟੈਂਟ
ਅਕਸਰ, 'ਬਿੱਗ ਬੌਸ' ਦੇ ਘਰ 'ਚ ਹਰ ਰੋਜ਼ ਸਵੇਰੇ ਕੰਟੈਸਟੈਂਟਸ ਦੀ ਨੀਂਦ ਇਕ ਆਵਾਜ਼ ਨਾਲ ਖੁੱਲ੍ਹਦੀ ਹੈ। ਸਾਰਿਆਂ ਨੇ ਗਾਰਡਨ ਏਰੀਆ 'ਚ ਆ ਕੇ ਡਾਂਸ ਕਰਦੇ ਹੋਏ ਆਪਣੇ ਨੀਂਦ ਖੋਲ੍ਹਣੀ ਹੁੰਦੀ ਹੈ ਪਰ ਸੱਚ ਇਹ ਹੈ ਕਿ ਕੰਟੈਸਟੈਂਟਸ ਅਗਲੀ ਸਵੇਰ ਜਲਦੀ ਨਹੀਂ ਉੱਠਦੇ। ਉਨ੍ਹਾਂ ਦੇ ਉੱਠਣ ਦੀ ਟਾਈਮ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਪਿਛਲੀ ਰਾਤ ਸ਼ੂਟਿੰਗ ਕਦੋਂ ਖ਼ਤਮ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਵੱਡੀ ਖ਼ਬਰ, ਸਹਿ-ਨਿਰਮਾਤਾ ਨੇ ਵੀ ਮੰਨੀ ਇਹ ਗੱਲ
ਸ਼ੋਅ ਛੱਡਣ 'ਤੇ ਭਾਰੀ ਜੁਰਮਾਨਾ
ਹਰ ਕੰਟੈਸਟੈਂਟ ਦੀ ਹਸਤਾਖਰ ਰਾਸ਼ੀ ਪਹਿਲਾਂ ਤੋਂ ਤੈਅ ਕੀਤੀ ਜਾਂਦੀ ਹੈ। ਕਿਸ ਨੂੰ ਕਿੰਨਾ ਮਿਲਦਾ ਹੈ ਇਹ ਉਸ ਦੀ ਪ੍ਰਸਿੱਧੀ ਦੇ ਆਧਾਰ 'ਤੇ ਤੈਅ ਹੁੰਦਾ ਹੈ। ਉੱਥੇ ਹੀ ਜੇਕਰ ਕੋਈ ਕੰਟੈਸਟੈਂਟ ਕਹਿੰਦਾ ਹੈ ਕਿ ਉਹ ਸ਼ੋਅ ਵਿਚਾਲੇ ਛੱਡਣਾ ਚਾਹੁੰਦਾ ਹੈ ਤਾਂ ਉਸ ਨੂੰ ਮੇਕਰਸ ਨੂੰ ਭਾਰੀ ਜੁਰਮਾਨਾ ਦੇਣਾ ਪੈਂਦਾ ਹੈ।
ਐਲਿਮੀਨੇਸ਼ਨ ਵੀ ਹੁੰਦੈ ਸਕ੍ਰਿਪਟਿਡ
ਵੀਕੈਂਡ ਕਾ ਵਾਰ 'ਚ ਦਿਖਾਇਆ ਜਾਣ ਵਾਲਾ ਐਲਿਮਿਨੇਸ਼ਨ ਵੀ ਸਕ੍ਰਿਪਟਿਡ ਹੁੰਦਾ ਹੈ। ਕਿਹੜੇ ਹਫ਼ਤੇ ਕੌਣ ਜਾਵੇਗਾ ਤੇ ਕੌਣ ਕਿੰਨੇ ਦਿਨ ਤਕ ਘਰ 'ਚ ਰਹੇਗਾ। ਇਹ ਸਭ ਕੰਟ੍ਰੈਕਟ ਅਨੁਸਾਰ, ਪ੍ਰੀ-ਡਿਸਾਈਡਿਡ ਹੁੰਦਾ ਹੈ। ਹਰ ਕਿਸੇ ਨੂੰ ਪਹਿਲਾਂ ਤੋਂ ਪਤਾ ਹੁੰਦਾ ਹੈ ਕਿ ਉਹ ਕਿੰਨੇ ਦਿਨਾਂ ਤਕ ਇੱਥੇ ਰਹਿਣ ਵਾਲਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕਪਿਲ ਦੇ ਸ਼ੋਅ 'ਤੇ ਇਸ ਲੇਖਕ ਨੇ ਲਾਏ ਗੰਭੀਰ ਦੋਸ਼, ਸ਼ਰੇਆਮ ਆਖ 'ਤੀ ਵੱਡੀ ਗੱਲ
NEXT STORY