ਅੰਮ੍ਰਿਤਸਰ (ਨੀਰਜ)-ਦਾਣਾ ਮੰਡੀ ਖਾਸਾ ਅਧੀਨ ਪੈਂਦੇ ਪਿੰਡ ਖੁਰਮਨੀਆ ਵਿਚ ਇਕ ਗੈਰ-ਕਾਨੂੰਨੀ ਆੜ੍ਹਤ ਦੀ ਚੈਕਿੰਗ ਕਰਨ ਗਏ ਜ਼ਿਲ੍ਹਾ ਮੰਡੀ ਅਫ਼ਸਰ ਅਮਨਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਇਕ ਸਰਕਾਰੀ ਅਧਿਆਪਕ ਨੇ ਬੰਧਕ ਬਣਾ ਲਿਆ ਅਤੇ ਉਨ੍ਹਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅਧਿਕਾਰੀਆਂ ਅਤੇ ਸਟਾਫ਼ ਨੇ ਆਪਣਾ ਹੌਸਲਾ ਨਹੀਂ ਹਾਰਿਆ ਅਤੇ ਇਸ ਬਾਰੇ ਡੀ. ਸੀ. ਸਾਕਸ਼ੀ ਸਾਹਨੀ ਨੂੰ ਸੂਚਿਤ ਕੀਤਾ ਤਾਂ ਡੀ. ਸੀ. ਦੇ ਦਖਲ ਤੋਂ ਬਾਅਦ ਪੁਲਸ ਟੀਮ ਮੌਕੇ ’ਤੇ ਆਈ ਅਤੇ ਅਧਿਕਾਰੀਆਂ, ਸਟਾਫ਼ ਅਤੇ ਉਨ੍ਹਾਂ ਦੇ ਵਾਹਨ ਨੂੰ ਛੁਡਵਾਇਆ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜ਼ਿਲ੍ਹਾ ਮੰਡੀ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਤਨਾਮ ਸਿੰਘ ਨਾਮ ਦਾ ਇਕ ਸਰਕਾਰੀ ਅਧਿਆਪਕ ਆਪਣੀ ਰਿਹਾਇਸ਼ ਤੋਂ ਹੀ ਆੜ੍ਹਤ ਦਾ ਕੰਮ ਕਰ ਰਿਹਾ ਹੈ, ਜੋ ਕਿ ਪੰਜਾਬ ਰਾਜ ਖੇਤੀਬਾੜੀ ਮੰਡੀਕਰਨ ਉਤਪਾਦ ਐਕਟ 1961 ਦੀ ਉਲੰਘਣਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਦੁੱਧ ਹੋਇਆ ਮਹਿੰਗਾ, ਜਾਣੋ ਨਵੇਂ ਰੇਟ
ਇਸ ਕਾਨੂੰਨ ਤਹਿਤ ਕਿਸਾਨਾਂ ਵੱਲੋਂ ਲਿਆਂਦੀ ਗਈ ਫ਼ਸਲ ਸਿਰਫ਼ ਸਰਕਾਰ ਵੱਲੋਂ ਐਲਾਨੀਆਂ ਮੰਡੀਆਂ ਵਿਚ ਹੀ ਖਰੀਦੀ ਜਾ ਸਕਦੀ ਹੈ, ਜਦੋਂ ਵਿਭਾਗ ਦੀ ਟੀਮ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਉਨ੍ਹਾਂ ਨੂੰ ਤੋਲਣ ਵਾਲਾ ਕੰਡਾ, ਸਫਾਈ ਕਰਨ ਵਾਲਾ ਪੱਖਾ, ਸਰਕਾਰੀ ਅਤੇ ਪ੍ਰਾਈਵੇਟ ਬਾਰਦਾਨਾ, ਖਾਲੀ ਅਤੇ ਭਰੇ ਹੋਏ ਬਾਰਦਾਨੇ ਦੀਆਂ ਬੋਰੀਆਂ ਮਿਲੀਆਂ। ਵਿਭਾਗ ਵੱਲੋਂ ਆੜ੍ਹਤੀ ਦਾ ਰਿਕਾਰਡ ਵੀ ਜ਼ਬਤ ਕਰ ਲਿਆ ਗਿਆ।
ਅਗਲੇ ਦਿਨ ਸੈਕਟਰੀ ਮਾਰਕੀਟ ਨੂੰ ਬੋਲੇ ਜਾਤੀਸੂਚਕ ਸ਼ਬਦ
ਜ਼ਿਲ੍ਹਾ ਮੰਡੀ ਅਫ਼ਸਰ ਅਮਨਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਰਕਾਰੀ ਕੰਮ ਵਿਚ ਵਿਘਨ ਪਾਉਣ ਦਾ ਮਾਮਲਾ ਖਤਮ ਨਹੀਂ ਹੋਇਆ, ਸਗੋਂ ਕਥਿਤ ਆੜ੍ਹਤੀ ਨੇ ਅਗਲੇ ਦਿਨ ਸੈਕਟਰੀ ਮਾਰਕੀਟ ਕਮੇਟੀ ਨਵਦੀਪ ਕੌਰ ਦੇ ਦਫ਼ਤਰ ਵਿਚ ਜਾ ਕੇ ਕਾਫੀ ਗਰਮੀ ਦਿਖਾਈ ਅਤੇ ਸੈਕਟਰੀ ਨੂੰ ਜਾਤੀਸੂਚਕ ਸ਼ਬਤ ਬੋਲੇ, ਜਿਸ ਤੋਂ ਬਾਅਦ ਸੈਕਟਰੀ ਮਾਰਕੀਟ ਕਮੇਟੀ ਨੇ ਉਕਤ ਅਧਿਆਪਕ ਖਿਲਾਫ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਨ ਦੀ ਸ਼ਿਕਾਇਤ ਵੀ ਪੁਲਸ ਕੋਲ ਸ਼ਿਕਾਇਤ ਕੀਤੀ ਹੈ।
ਇਹ ਵੀ ਪੜ੍ਹੋ- ਦੋਵੇਂ ਗੁਰਦੇ ਫੇਲ੍ਹ, ਇਲਾਜ ਅੱਧ ਵਿਚਾਲੇ ਛੱਡ ਪਾਕਿਸਤਾਨ ਪਰਤੀ ਨੂਰ ਜਹਾਂ
ਡੀ. ਐੱਮ. ਓ. ਨੇ ਰੱਦ ਕੀਤੇ 2 ਲਾਇਸੈਂਸ, 12 ਲੱਖ ਜੁਰਮਾਨੇ ਦਾ ਨੋਟਿਸ ਕੀਤਾ ਜਾਰੀ
ਸਰਕਾਰੀ ਅਧਿਆਪਕ ਦੀ ਇਸ ਕਾਰਵਾਈ ਤੋਂ ਬਾਅਦ ਜਿੱਥੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਜ਼ਿਲ੍ਹਾ ਮੰਡੀ ਅਫ਼ਸਰ ਅਮਨਦੀਪ ਸਿੰਘ ਦੇ ਦਫ਼ਤਰ ਨੇ ਕਥਿਤ ਆੜਤੀ ਖਿਲਾਫ ਕਾਰਵਾਈ ਕਰਦਿਆਂ ਨਿਊ ਬਾਬਾ ਬੁੱਧ ਸਿੰਘ ਟ੍ਰੇਡਿੰਗ ਕੰਪਨੀ ਅਤੇ ਕੇ. ਐੱਸ ਟ੍ਰੇਡਿੰਗ ਕੰਪਨੀ ਦੇ ਆੜਤ ਲਾਇਸੈਂਸ ਅਸਥਾਈ ਤੌਰ ’ਤੇ ਰੱਦ ਕਰ ਦਿੱਤੇ ਹਨ। ਇਸ ਦੇ ਨਾਲ ਹੀ 12 ਲੱਖ ਰੁਪਏ ਦੇ ਜੁਰਮਾਨੇ ਦਾ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ।
ਸਰਕਾਰ ਦੇ ਸਰਵਿਸ ਨਿਯਮਾਂ ਦੀ ਵੀ ਕੀਤੀ ਉਲੰਘਣਾ
ਪੰਜਾਬ ਸਰਵਿਸ ਨਿਯਮਾਂ ਤਹਿਤ ਕੋਈ ਵੀ ਸਰਕਾਰੀ ਕਰਮਚਾਰੀ ਆਪਣੀ ਸਰਕਾਰੀ ਨੌਕਰੀ ਦੇ ਨਾਲ-ਨਾਲ ਕੋਈ ਵੀ ਪ੍ਰਾਈਵੇਟ ਕੰਮ ਨਹੀਂ ਕਰ ਸਕਦਾ, ਉਹ ਵੀ ਅਜਿਹਾ ਕੰਮ ਜੋ ਸਿੱਧੇ ਤੌਰ ’ਤੇ ਸਰਕਾਰ ਨਾਲ ਸਬੰਧਤ ਹੋਵੇ। ਨਿਯਮਾਂ ਅਨੁਸਾਰ ਇਕ ਆੜ੍ਹਤੀ ਆਪਣਾ ਆੜ੍ਹਤ ਦਾ ਕਾਰੋਬਾਰ ਸਿਰਫ਼ ਸਰਕਾਰ ਵਲੋਂ ਐਲਾਨੀ ਗਈ ਦਾਣਾ ਮੰਡੀ ਵਿਚ ਹੀ ਕਰ ਸਕਦਾ ਹੈ।
ਇਹ ਵੀ ਪੜ੍ਹੋ- ਸਰਕਾਰ ਦੇ ਸਪੱਸ਼ਟੀਕਰਨ ਤੋਂ ਬਾਅਦ ਪਾਕਿਸਤਾਨੀ ਦੁਲਹਨਾਂ ਨੂੰ ਮਿਲੀ ਰਾਹਤ
ਦੂਜੇ ਪਾਸੇ ਮੌਕੇ ਤੋਂ ਹਾਜ਼ਰ ਹੋਣ ਕਾਰਨ ਉਸ ਦੀ ਸਕੂਲ ਤੋਂ ਹਾਜ਼ਰੀ ਵੀ ਗੈਰਹਾਜ਼ਰੀ ਪਾਈ ਗਈ ਹੈ ਅਤੇ ਉੱਥੇ ਇਹ ਵੀ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਇਕ ਪਾਸੇ ਮਾਨ ਸਰਕਾਰ ਸਿੱਖਿਆ ਕ੍ਰਾਂਤੀ ਅਭਿਆਨ ਚਲਾ ਰਹੀ ਹੈ ਅਤੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ, ਅਜਿਹੀ ਸਥਿਤੀ ਵਿਚ ਉਕਤ ਅਧਿਆਪਕ ਸਰਕਾਰ ਦੀ ਛਵੀ ਨੂੰ ਕਿਵੇਂ ਸਾਫ਼ ਰੱਖ ਸਕਦਾ ਹੈ।
ਕਿੱਥੋਂ ਆਇਆ ਸਰਕਾਰੀ ਬਰਦਾਨਾ ਇਹ ਵੀ ਭੇਤ?
ਜ਼ਿਲ੍ਹਾ ਮੰਡੀ ਅਫ਼ਸਰ ਦੀ ਟੀਮ ਨੇ ਇਕ ਨਿੱਜੀ ਰਿਹਾਇਸ਼ ਵਿਚ ਕਣਕ ਦੇ ਢੇਰਾਂ ਦੇ ਨਾਲ-ਨਾਲ ਸਰਕਾਰੀ ਬਰਦਾਨਾ ਵੀ ਦੇਖਿਆ ਹੈ। ਅਜਿਹੀ ਸਥਿਤੀ ਵਿਚ ਸਵਾਲ ਇਹ ਉੱਠਦਾ ਹੈ ਕਿ ਆੜਤੀ ਕੋਲ ਸਰਕਾਰੀ ਬਰਦਾਨਾ ਕਿੱਥੋਂ ਆਇਆ ਹੈ ਅਤੇ ਇਹ ਬਰਦਾਨਾ ਕਿੱਥੋਂ ਲਿਆਂਦਾ ਗਿਆ ਹੈ।
ਐੱਫ. ਆਈ. ਆਰ. ਕੀਤੀ ਜਾ ਰਹੀ ਹੈ ਦਰਜ
ਉਕਤ ਮਾਮਲੇ ਸਬੰਧੀ ਥਾਣਾ ਘਰਿੰਡਾ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਨੇ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਜਾਰੀ ਹੁਕਮਾਂ ਅਨੁਸਾਰ ਮੁਲਜ਼ਮ ਵਿਅਕਤੀ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਝ ਆਵੇਗੀ ਮੌਤ ਸੋਚਿਆ ਨਾ ਸੀ, ਲਿਫਟ ਲੈ ਕੇ ਜਾ ਰਹੀ ਔਰਤ ਨਾਲ ਰਾਹ 'ਚ ਵਾਪਰ ਗਿਆ ਭਾਣਾ
NEXT STORY