ਫਿਰੋਜ਼ਪੁਰ - ਮਾਮਲਾ ਫਿਰੋਜ਼ਪੁਰ ਜ਼ਿਲੇ ਦੇ ਨਿਹਾਲੇਵਾਲਾ ਪਿੰਡ ਦਾ ਹੈ ਜਿਥੇ ਪੁਲਸ ਨੇ ਪਾਕਿਸਤਾਨ ਤੋਂ ਆਈ ਵੱਡੀ ਮਾਤਰਾ 'ਚ ਹੈਰੋਇਨ ਦੇ ਦੱਬੇ ਹੋਣ ਦਾ ਦਾਅਵਾ ਕਰ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਭਾਰਤ-ਪਾਕਿਸਤਾਨ ਦੀ ਸਰਹੱਦ ਤੋਂ ਕਰੀਬ 100 ਮੀਟਰ ਦੂਰ ਇਕ 2 ਮਜ਼ਿਲਾ ਮਕਾਨ ਦੀ ਪੁਲਸ ਵੱਲੋਂ ਇਕ ਹਫਤੇ ਤੋਂ ਖੁਦਾਈ ਕਰ ਰਹੇ ਹਨ। ਜਾਣਕਾਰੀ ਮਿਲੀ ਹੈ ਕਿ ਐੱਸ. ਟੀ. ਐੱਫ. ਨੇ 4 ਦਿਨ ਪਹਿਲਾਂ ਦਾਅਵਾ ਕੀਤਾ ਕਿ ਹੁਣ ਤੱਕ 6 ਕਿਲੋ ਹੈਰੋਇਨ ਅਤੇ 19 ਲੱਖ ਰੁਪਏ ਮਿਲ ਚੁੱਕੇ ਹਨ ਪਰ ਇਹ ਖੇਪ ਇਸ ਤੋਂ ਵੱਡੀ ਹੈ। ਹੁਣ ਤੱਕ ਇਥੇ ਸਿਰਫ ਗੈਂਤੀ-ਫਾਵੜੇ ਦੀ ਖੁਦਾਈ ਹੁੰਦੀ ਪਈ ਸੀ ਪਰ ਸੋਮਵਾਰ ਨੂੰ ਜੇ. ਸੀ. ਬੀ. ਤੋਂ ਖੁਦਾਈ ਸ਼ੁਰੂ ਕਰ ਦਿੱਤੀ ਹੈ। ਘਰ 'ਚ ਥਾਂ-ਥਾਂ 'ਤੇ ਟੋਏ ਪੁਟੇ ਗਏ ਹਨ। ਪੁਲਸ ਨੇ ਕਿਹਾ ਕਿ ਖੁਦਾਈ ਦਾ ਕੰਮ ਲਗਾਤਾਰ ਜਾਰੀ ਹੈ। ਘਰ ਦੇ ਨਾਲ ਲਗਦੇ ਖੇਤਾਂ ਦੀ ਖੁਦਾਵੀ ਕੀਤੀ ਜਾਵੇਗਾ। ਇਹ ਕੋਠੀ ਜੋਗਿੰਦਰ ਸਿੰਘ ਉਰਫ ਜੀਤਾ ਦੀ ਹੈ ਅਤੇ ਉਸ ਨੂੰ ਇਕ ਅਕਤੂਬਰ ਨੂੰ ਤਰਨਤਾਰਨ ਦੀ ਘੁਸਪੈਠ ਤੋਂ ਬਾਅਦ ਕਾਬੂ ਕੀਤਾ ਸੀ। ਜੋਗਿੰਦਰ ਸਿੰਘ ਦੇ ਭਰਾ ਪਹਿਲਾਂ ਤੋਂ ਹੀ ਤਸਕਰੀ ਦੇ ਦੋਸ਼ 'ਚ ਜੇਲ 'ਚ ਹਨ। ਉਸਦੇ ਪਿਤਾ ਲਾਲ ਸਿੰਘ ਅਤੇ ਮਾਤਾ ਕੌਸ਼ਲਿਆ ਦੇਵੀ ਫਰਾਰ ਹਨ।
ਸੀਤਾ ਦੇਵੀ ਕਤਲ ਕਾਂਡ ਮਾਮਲਾ : 3 ਦੋਸ਼ੀ ਗ੍ਰਿਫਤਾਰ
NEXT STORY