ਫਗਵਾੜਾ (ਮੁਨੀਸ਼, ਜਲੋਟਾ) : ਫਗਵਾੜਾ ’ਚ ਦੇਰ ਰਾਤ 4 ਲੁਟੇਰਿਆਂ ਵੱਲੋਂ ਗੰਨ ਪੁਆਇੰਟ ’ਤੇ ਖੋਹੀ ਇਕ ਗੱਡੀ ਨੂੰ ਟਰੇਸ ਕਰਦੀ ਹੋਈ ਮੌਕੇ ’ਤੇ ਪੁੱਜੀ ਪੁਲਸ ’ਤੇ ਲੁਟੇਰਿਆਂ ਨੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਐੱਸ. ਐੱਚ. ਓ. ਦੇ ਗੰਨਮੈਨ ਨੂੰ ਗੋਲ਼ੀ ਲੱਗ ਗਈ, ਜਿਸ ਕਾਰਨ ਮੁਲਾਜ਼ਮ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਰੇਟਾ ਗੱਡੀ ਦੇ ਮਾਲਕ ਅਵਤਾਰ ਸਿੰਘ, ਜੋ ਸਥਾਨਕ ਇਕ ਬੈਂਕ ’ਚ ਮੁਲਾਜ਼ਮ ਹਨ, ਨੇ ਦੱਸਿਆ ਕਿ ਜਦੋਂ ਉਹ ਗੱਡੀ ’ਚ ਆਪਣੇ ਘਰ ਜਾ ਰਹੇ ਸਨ ਤਾਂ ਅਰਬਨ ਸਟੇਟ ਕੋਲ 4 ਲੁਟੇਰੇ ਆਏ, ਜੋ ਗੰਨ ਪੁਆਇੰਟ ’ਤੇ ਉਨ੍ਹਾਂ ਦੀ ਗੱਡੀ ਖੋਹ ਕੇ ਫਰਾਰ ਹੋ ਗਏ। ਇਸ ਦੌਰਾਨ ਉਨ੍ਹਾਂ ਪੁਲਸ ਨੂੰ ਸੂਚਨਾ ਦਿੱਤੀ। ਉਨ੍ਹਾਂ ਪੁਲਸ ਨੂੰ ਦੱਸਿਆ ਕਿ ਗੱਡੀ ’ਚ ਜੀ. ਪੀ. ਐੱਸ. ਲੱਗਿਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : ਬਟਾਲਾ ’ਚ ਵਾਪਰਿਆ ਰੂਹ ਕੰਬਾਊ ਹਾਦਸਾ, ਇਕੋ ਪਰਿਵਾਰ ਦੇ 4 ਜੀਆਂ ਸਣੇ 5 ਦੀ ਮੌਤ
ਪੁਲਸ ਨਾਲ ਉਹ ਜੀ. ਪੀ. ਐੱਸ. ਦੀ ਮਦਦ ਨਾਲ ਗੱਡੀ ਨੂੰ ਟਰੇਸ ਕਰਨ ਲੱਗੇ। ਇਸ ਦੌਰਾਨ ਉਨ੍ਹਾਂ ਨੂੰ ਗੱਡੀ ਦੀ ਲੋਕੇਸ਼ਨ ਮਿਲ ਗਈ, ਜਦੋਂ ਪੁਲਸ ਪਾਰਟੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਲੱਗੀ ਤਾਂ ਲੁਟੇਰਿਆਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਫਗਵਾੜਾ ਪੁਲਸ ਦੀ ਉਕਤ ਕਾਰਵਾਈ ਦੌਰਾਨ ਥਾਣਾ ਸਿਟੀ ਫਗਵਾੜਾ ’ਚ ਤਾਇਨਾਤ ਇਕ ਪੁਲਸ ਮੁਲਾਜ਼ਮ ਕੁਲਦੀਪ ਸਿੰਘ ਬਾਜਵਾ ਦੇ ਗੋਲ਼ੀ ਲੱਗ ਗਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਧਰ, ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਟੇਰਿਆਂ ਵੱਲੋਂ ਪੁਲਸ ’ਤੇ ਫਾਇਰਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਲਸ ਨੇ ਗੱਡੀ ਬਰਾਮਦ ਕਰ ਲਈ ਹੈ ਅਤੇ ਲੁਟੇਰਿਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਅੰਮ੍ਰਿਤਸਰ ਕੇਸਰ ਢਾਬੇ ਨੇੜੇ ਵੱਡੀ ਵਾਰਦਾਤ, ਦਵਾਈ ਲੈਣ ਲਈ ਰੁਕੇ ਵਪਾਰੀ ਕੋਲੋਂ ਖੋਹੇ ਲੱਖਾਂ ਰੁਪਏ
NEXT STORY