ਅੰਮ੍ਰਿਤਸਰ (ਜ.ਬ.)- ਹਲਕਾ ਅਟਾਰੀ ਦੇ ਅਧੀਨ ਪੈਂਦੇ ਪਿੰਡ ਚੀਚਾ ਭਕਨਾ ਵਿਚ ਕੁਝ ਲੋਕਾਂ ਵਿਚਕਾਰ ਹੋਈ ਝੜਪ ਨੂੰ ਦੇਖਦੇ ਹੀ ਦੇਖਦੇ ਖੂਨੀ ਰੂਪ ਲੈ ਲਿਆ, ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਵੀਰਵਾਰ ਰਾਤ ਨੂੰ ਇਕ ਗੁੱਸੇ ’ਚ ਆਏ ਵਿਅਕਤੀ ਨੇ ਉਸੇ ਪਿੰਡ ਦੇ ਇਕ ਨੌਜਵਾਨ ’ਤੇ ਦਾਤਰੀ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਹੋਏ ਝਗੜੇ ਵਿਚ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕ ਦੀ ਪਛਾਣ 29 ਸਾਲਾ ਰਾਜ ਕੁਮਾਰ ਵਜੋਂ ਹੋਈ ਹੈ, ਜੋ ਕਿ ਉੱਤਰ ਪ੍ਰਦੇਸ਼ ਦੇ ਮੁਹੰਮਦਪੁਰ ਅਸਵਾਨ ਪਿੰਡ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਗੈਂਗਵਾਰ ਦਾ ਖਦਸ਼ਾ, ਗੋਪੀ ਘਣਸ਼ਿਆਮਪੁਰੀਆ ਵੱਲੋਂ ਜੱਗੂ ਨੂੰ ਚਿਤਾਵਨੀ, ਕਿਹਾ ਹੁਣ...
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਅਟਾਰੀ ਦੇ ਡੀ. ਐੱਸ. ਪੀ. ਲਖਵਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਪਿਛਲੇ ਦਿਨ ਚੀਚਾ ਭਕਨਾ ਪਿੰਡ ਦੇ ਇਕ ਜ਼ਿਮੀਂਦਾਰ ਹਰਿੰਦਰ ਸਿੰਘ ਅਤੇ ਉਸੇ ਪਿੰਡ ਦੇ ਰਹਿਣ ਵਾਲੇ ਰਾਕੇਸ਼ ਕੁਮਾਰ, ਇਕ ਟਰਾਲੀ ’ਚ ਆਪਣੀਆਂ ਫਸਲਾਂ ਲੈ ਕੇ ਮੰਡੀ ਗਿਆ ਸੀ। ਉਸ ਸਮੇਂ ਰਾਕੇਸ਼ ਕੁਮਾਰ ਦੀ ਪਤਨੀ ਨੇ ਉਸ ਨੂੰ ਆਪਣੇ ਮੋਬਾਈਲ ’ਤੇ ਦੱਸਿਆ ਕਿ ਰਾਜ ਕੁਮਾਰ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਇਹ ਸੁਣ ਕੇ ਰਾਕੇਸ਼ ਪਿੰਡ ਵਾਪਸ ਆਇਆ ਅਤੇ ਗੁੱਸੇ ’ਚ ਆ ਕੇ ਰਾਜਕੁਮਾਰ ’ਤੇ ਦਾਤਰੀ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਦੌਰਾਨ ਰਾਕੇਸ਼ ਨੇ ਰਾਜ ਕੁਮਾਰ ਦੇ ਪਿਤਾ ਭੈਰੋ ਪ੍ਰਸਾਦ ’ਤੇ ਵੀ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ।
ਇਹ ਵੀ ਪੜ੍ਹੋ- ਮੇਲੇ 'ਚ ਭੱਖਿਆ ਮਾਮਲਾ, 4 ਨੌਜਵਾਨ 'ਤੇ ਚੱਲੀਆਂ ਤਾਬੜਤੋੜ ਗੋਲੀਆਂ
ਸੂਚਨਾ ਮਿਲਣ ’ਤੇ ਥਾਣਾ ਘਰਿੰਡਾ ਦੀ ਪੁਲਸ ਤੁਰੰਤ ਪਹੁੰਚੀ ਅਤੇ ਰਾਕੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਮੁਲਜ਼ਮ ਦੇ ਕਬਜ਼ੇ ਤੋਂ ਘਟਨਾ ’ਚ ਵਰਤੀ ਗਈ ਦਾਤਰੀ ਵੀ ਬਰਾਮਦ ਕਰ ਲਈ। ਮ੍ਰਿਤਕ ਦੇ ਪਿਤਾ ਭੈਰੋ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਦੇ DC ਦੇ ਵੱਡੇ ਹੁਕਮ, ਇਨ੍ਹਾਂ ਕਿਸਾਨਾਂ ਨੂੰ ਨਹੀਂ ਦਿੱਤੀ ਜਾਵੇਗੀ ਠੇਕੇ 'ਤੇ ਪੰਚਾਇਤੀ ਜ਼ਮੀਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੇਅੰਤ ਸਿੰਘ ਪਾਰਕ ’ਚ ਪਟਾਕਾ ਮਾਰਕਿਟ ਲਾਉਣ ਦੀ ਨਹੀਂ ਮਿਲ ਰਹੀ ਇਜਾਜ਼ਤ, ਪ੍ਰਸ਼ਾਸਨ ਨੂੰ ਲੱਭਣੀ ਹੋਵੇਗੀ ਕੋਈ ਹੋਰ ਥਾਂ
NEXT STORY