ਅੰਮ੍ਰਿਤਸਰ(ਆਰ. ਗਿੱਲ)- ਅੰਮ੍ਰਿਤਸਰ ਦੀ ਭੀੜ ਭਾੜ ਵਾਲੀ ਮਾਰਕੀਟ ’ਚ ਬੀਤੇ ਦਿਨ ਦੁਪਹਿਰ ਵੇਲੇ ਅਚਾਨਕ ਅੱਗ ਲੱਗਣ ਨਾਲ ਖਲਬਲੀ ਮਚ ਗਈ। ਅੱਗ ਦਾ ਇੰਨਾ ਭਿਆਨਕ ਰੂਪ ਸੀ ਕਿ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਪੰਜ ਗੱਡੀਆਂ ਵੀ ਅੱਗ ’ਤੇ ਕਾਬੂ ਪਾਉਣ ’ਚ ਅਸਮਰਥ ਨਜ਼ਰ ਆਈਆਂ। ਇਸ ਮਾਰਕੀਟ ’ਚ ਬਹੁਤ ਹੀ ਭੀੜੀਆਂ ਗਲੀਆਂ ਅਤੇ ਉੱਚੀਆਂ ਇਮਾਰਤਾਂ ਹਨ। ਉੱਤੋਂ ਤੇਜ਼ ਹਵਾ ਚੱਲਣ ਨਾਲ ਬਹੁਤ ਜਲਦੀ ਅੱਗ ਫੈਲ ਗਈ ਅਤੇ ਪੰਜ ਮੰਜ਼ਲੀ ਇਮਾਰਤ ਅੱਗ ਦੀ ਲਪੇਟ ਵਿਚ ਆ ਗਈ। ਇਥੋਂ ਤੱਕ ਕਿ ਨਾਲ ਦੀ ਇਮਾਰਤ ਤੱਕ ਵੀ ਅੱਗ ਪਹੁੰਚ ਚੁੱਕੀ ਸੀ।
ਇਹ ਵੀ ਪੜ੍ਹੋ- ਪੰਜਾਬ: ਜਿਗਰੀ ਯਾਰਾਂ ਨੇ ਕਰ'ਤੀ ਯਾਰਮਾਰ! ਘਰ ਬੁਲਾ ਕੇ ਮਾਰ'ਤਾ ਨੌਜਵਾਨ ਕਤਲ
ਕਾਸਮੈਟਿਕ ਦੀ ਦੁਕਾਨ ਹੋਣ ਕਾਰਨ ਪਰਫ਼ਿਊਮ ਦੀਆਂ ਬੋਤਲਾਂ ਦੇ ਲਗਾਤਾਰ ਧਮਾਕੇ ਸੁਣਾਈ ਦੇ ਰਹੇ ਸਨ ਜਿਸ ਕਾਰਨ ਆਲੇ ਦੁਆਲੇ ਜਮ੍ਹਾਂ ਹੋਏ ਮਾਰਕੀਟ ਦੇ ਲੋਕਾਂ ’ਚ ਦਹਿਸ਼ਤ ਹੋਰ ਵਧ ਰਹੀ ਸੀ। ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਸਪੱਸ਼ਟ ਕਾਰਨ ਦਾ ਅਜੇ ਪਤਾ ਨਹੀਂ ਹੈ ਪਰ ਸੰਭਾਵਨਾ ਹੈ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋ ਸਕਦੀ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਘਰ ਆ ਕੇ ਨੌਜਵਾਨ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ
ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਜਿਥੋਂ ਅੱਗ ਸ਼ੁਰੂ ਹੋਈ ਉਹ 32 ਨੰਬਰ ਦੁਕਾਨ ਹੈ ਜਿਸ ਦੇ ਮਾਲਕ ਮੁਨੀਸ਼ ਜੈਨ ਹਨ। ਉਨ੍ਹਾਂ ਦੱਸਿਆ ਕਿ ਇਹ ਅੱਗ ਪੰਜਵੀ ਮੰਜ਼ਿਲ ਤੋਂ ਸ਼ੁਰੂ ਹੋਈ ਤੇ ਹੇਠਾਂ ਵਾਲੀਆਂ ਮੰਜ਼ਿਲਾਂ ਤੱਕ ਫੈਲ ਗਈ। ਭੀੜੀਆਂ ਗਲੀਆਂ ਹੋਣ ਕਾਰਨ ਅੱਗ ’ਤੇ ਕਾਬੂ ਪਾਉਣ ’ਚ ਬਹੁਤ ਮੁਸ਼ਕਿਲ ਆ ਰਹੀ ਹੈ। ਕਿਉਂਕਿ ਦੁਕਾਨ ਅੰਦਰ ਕਾਸਮੈਟਿਕਸ ਦਾ ਸਾਮਾਨ ਹੈ ਇਸ ਲਈ ਅੱਗ ਜ਼ਿਆਦਾ ਫੈਲ ਗਈ ਅਤੇ ਪਰਫ਼ਿਊਮ ਦੀਆਂ ਬੋਤਲਾਂ ਦੇ ਧਮਾਕੇ ਵੀ ਸੁਣਾਈ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ 32 ਨੰਬਰ ਦੁਕਾਨ ਤੱਕ ਪਹੁੰਚਣਾਂ ਮੁਸ਼ਕਿਲ ਹੋ ਰਿਹਾ ਸੀ। ਇਸ ਲਈ 33 ਨੰਬਰ ਦੁਕਾਨ ਦਾ ਸ਼ਟਰ ਤੋੜ ਕੇ ਫਾਇਰ ਬ੍ਰਿਗੇਡ ਦੀਆਂ ਪਾਈਪਾਂ ਉੱਪਰ ਤੱਕ ਪਹੁੰਚਾਈਆਂ ਗਈਆਂ। ਕਈ ਘੰਟੇ ਮੁਸ਼ੱਕਤ ਤੋਂ ਬਾਅਦ ਵੀ ਅਜੇ ਅੱਗ ’ਤੇ ਕਾਬੂ ਨਹੀਂ ਹੋਇਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਲੀ ਨੁਕਸਾਨ ਕਈ ਲੱਖਾਂ ’ਚ ਹੋਇਆ ਹੈ, ਕੁੱਲ ਕਿੰਨਾ ਨੁਕਸਾਨ ਹੋਇਆ ਹੈ ਜਾਂ ਕਿਤੇ ਕੋਈ ਅੱਗ ’ਚ ਫਸਿਆ ਤਾਂ ਨਹੀਂ ਇਹ ਅੱਗ ਬੁਝਣ ਤੇ ਹੀ ਪਤਾ ਲੱਗੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ
ਮਾਰਕੀਟ ਦੇ ਹੀ ਇਕ ਅਹੁਦੇਦਾਰ ਬਾਵਾ ਦਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ ਕਿਉਂਕਿ 32 ਨੰਬਰ ਦੁਕਾਨ ’ਚ ਇੱਕ ਪੱਖਾਂ ਹੀਟ ਮਾਰ ਗਿਆ ਸੀ, ਕਿਉਂਕਿ ਗਰਮੀ ਬਹੁਤ ਵਧ ਗਈ ਹੈ ਹੋ ਸਕਦਾ ਉਸ ਕਰਕੇ ਬਿਜਲੀ ਉਪਕਰਨ ਹੀਟ ਕਰ ਗਿਆ ਹੋਵੇ। ਉਨ੍ਹਾਂ ਦੱਸਿਆ ਕਿ ਜਦੋਂ ਸਾਨੂੰ ਪਤਾ ਲੱਗਾ ਅਸੀਂ 15-20 ਦੁਕਾਨਦਾਰਾਂ ਨੇ ਅੱਗ ਬੁਝਾਊ ਸਿਲੰਡਰਾਂ ਰਹਿਣ ਅੱਗ ’ਤੇ ਕਾਬੂ ਪਾਉਣ ਦਾ ਜਤਨ ਕੀਤਾ ਪਰ ਅੱਗ ਬਹੁਤ ਛੇਤੀ ਵਿਕਰਾਲ ਰੂਪ ਲੈ ਗਈ। ਅਤੇ ਇਸਤੋਂ ਪਹਿਲਾਂ ਫਾਇਰ ਬ੍ਰਿਗੇਡ ਨੂੰ ਅਤੇ ਸੇਵਾ ਸਮਿਤੀ ਨੂੰ ਫੋਨ ਕਰ ਦਿੱਤਾ ਸੀ। ਪ੍ਰੰਤੂ ਭੀੜ ਜਿਆਦਾ ਹੋਣ ਕਾਰਨ ਉਨ੍ਹਾਂ ਨੂੰ ਵੀ 20 ਤੋਂ 25 ਮਿੰਟ ਪਹੁੰਚਣ ਚ ਲੱਗ ਗਏ ਤਦ ਤੱਕ ਅੱਗ ਬਿਲਕੁਲ ਬੇਕਾਬੂ ਹੋ ਚੁੱਕੀ ਸੀ ਅਤੇ ਜਾਈ ਵੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਬਾਵਾ ਨੇ ਕਿਹਾ ਕਿ ਫਾਇਰ ਟੈਂਡਰ ਵਾਲਿਆਂ ਨੇ ਸਮਝਦਾਰੀ ਵਰਤੀ ਕਿ ਆਲੇ ਦੁਆਲੇ ਦੀਆਂ ਦੁਕਾਨਾਂ ਨੂੰ ਪਾਣੀ ਨਾਲ ਗਿੱਲਾ ਕਰ ਦਿੱਤਾ ਤਾਂ ਜੋ ਅੱਗ ਅੱਗੇ ਨਾ ਵਾਧੇ ਫੇਰ ਵੀ ਅੱਗ ਨਾਲ ਦੀ ਇਮਾਰਤ ਤੱਕ ਵੀ ਪਹੁੰਚ ਗਈ।
ਇਹ ਵੀ ਪੜ੍ਹੋ- ਪੰਜਾਬ: ਅੱਧੀ ਰਾਤ ਲਿਆਇਆ ਪ੍ਰੇਮਿਕਾ, ਸਵੇਰੇ ਛੱਡਣ ਗਏ ਨੂੰ ਕਰ 'ਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਤੁਹਾਡਾ ਮੁੰਡਾ ਨਸ਼ੇ ਨਾਲ ਫੜ੍ਹਿਆ ਗਿਐ, ਦੱਸੋ ਕੀ ਕਰਨਾ...?', ਜਾਅਲੀ ਪੁਲਸ ਅਫ਼ਸਰਾਂ ਨੇ ਲੱਭਿਆ ਠੱਗੀ ਦਾ ਤਰੀਕਾ
NEXT STORY