ਤਰਨਤਾਰਨ (ਰਾਜੂ)-ਦੋਸਤੀ ਦੇ ਰਿਸ਼ਤੇ ਉਸ ਸਮੇਂ ਤਾਰ-ਤਾਰ ਹੋ ਗਏ ਜਦੋਂ ਦੋਸਤਾਂ ਨੇ ਨੌਜਵਾਨ ਨੂੰ ਘਰ ਬੁਲਾ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਫਿਰ ਲਾਸ਼ ਝਾੜੀਆਂ ’ਚ ਸੁੱਟ ਦਿੱਤੀ ਗਈ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਕਬਜ਼ੇ ’ਚ ਲੈਕੇ ਕੁੱਲ 6 ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ। ਪਿੰਡ ਡਿਆਲ ਦੇ ਰਹਿਣ ਵਾਲੇ ਰੋਬਨ ਸਿੰਘ ਚੀਨਾ (18) ਦੇ ਆਪਣੇ ਗੁਆਂਢ ’ਚ ਰਹਿਣ ਵਾਲੇ ਲਵਜੀਤ ਸਿੰਘ ਲੱਭਾ ਅਤੇ ਲਵਜੀਤ ਸਿੰਘ ਲਵ ਨਾਲ ਬਹੁਤ ਚੰਗੇ ਦੋਸਤਾਨਾ ਸਬੰਧ ਸਨ। ਤਿੰਨੋਂ ਦੋਸਤ ਅਕਸਰ ਇਕੱਠੇ ਹੀ ਰਹਿੰਦੇ ਸਨ। ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਉਸਦਾ ਛੋਟਾ ਪੁੱਤਰ ਚੀਨਾ ਘਰ ਦੀ ਛੱਤ ’ਤੇ ਟਹਿਲ ਰਿਹਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ
ਦੋਸਤ ਲਵਜੀਤ ਸਿੰਘ ਲੱਭਾ ਨੇ ਚੀਨਾ ਨੂੰ ਆਪਣੇ ਘਰ ਬੁਲਾਇਆ। ਫਿਰ ਚੀਨਾ ਸਾਰੀ ਰਾਤ ਘਰ ਨਹੀਂ ਪਰਤਿਆ। ਸਵੇਰ ਹੁੰਦੇ ਹੀ ਵੱਡਾ ਪੁੱਤਰ ਜੋਬਨ ਆਪਣੀ ਮਾਂ ਜਸਬੀਰ ਕੌਰ ਨਾਲ ਚੀਨਾ ਬਾਰੇ ਪੁੱਛਣ ਗਿਆ, ਇਸ ਦੌਰਾਨ ਲੱਭਾ ਦੀ ਮਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਚੀਨਾ ਸਾਡੇ ਘਰ ਨਹੀਂ ਆਇਆ। ਕੁਝ ਸਮੇਂ ਬਾਅਦ ਪਤਾ ਲੱਗਾ ਕਿ ਚੀਨਾ ਦੀ ਲਾਸ਼ ਪਿੰਡ ਵਲੀਪੁਰ ਦੇ ਸ਼ਮਸ਼ਾਨਘਾਟ ਦੇ ਨੇੜੇ ਝਾੜੀਆਂ ਨੇੜਿਓਂ ਬਰਾਮਦ ਕੀਤੀ ਗਈ। ਪੁਲਸ ਮੁਤਾਬਕ ਗੁਆਂਢੀ ਲਵਜੀਤ ਸਿੰਘ ਲੱਭਾ ਨੇ ਆਪਣੇ ਦੋਸਤ ਲਵਜੀਤ ਸਿੰਘ ਲਵ ਅਤੇ ਚਾਰ ਅਣਪਛਾਤੇ ਲੋਕਾਂ ਨਾਲ ਮਿਲ ਕੇ ਚੀਨਾ ਦਾ ਕਤਲ ਕੀਤਾ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਘਰ ਆ ਕੇ ਨੌਜਵਾਨ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ
ਸਬ-ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀ. ਐੱਸ. ਪੀ. ਅਤੁਲ ਸੋਨੀ ਦਾ ਕਹਿਣਾ ਹੈ ਕਿ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰਦੇ ਹੋਏ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ। ਕਤਲ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਫਿਲਹਾਲ ਛੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ: ਅੱਧੀ ਰਾਤ ਲਿਆਇਆ ਪ੍ਰੇਮਿਕਾ, ਸਵੇਰੇ ਛੱਡਣ ਗਏ ਨੂੰ ਕਰ 'ਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਵਾਸੀ ਦੇਣ ਧਿਆਨ, ਹੁਣ ਵਸੂਲੇ ਜਾਣਗੇ ਪਾਣੀ ਤੇ ਸੀਵਰੇਜ ਦੇ ਬਿੱਲ
NEXT STORY