ਖੰਨਾ, (ਸੁਨੀਲ)- ਬੀਤੀ ਦੇਰ ਰਾਤ ਸਥਾਨਕ ਨੰਦੀ ਕਾਲੋਨੀ ਗਲੀ ਨੰ. 3 ਵਿੱਚ ਇੱਕ ਮੋਟਰਸਾਈਕਲ ਸਵਾਰ ਤੇ ਤਿੰਨ ਚਾਰ ਲੋਕਾਂ ਨੇ ਲੋਹੇ ਦੇ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਚ ਜਖ਼ਮੀ ਕਰ ਦਿੱਤਾ, ਜਿਸਨੂੰ ਖੰਨਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਉਣ ਦੇ ਬਾਦ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਉਥੇ ਹੀ ਸਬ ਇੰਸਪੈਕਟਰ ਸ਼ਾਮ ਲਾਲ ਨੇ ਹਸਪਤਾਲ ਵਿੱਚ ਜਾ ਕੇ ਪੀਡ਼ਤ ਦੇ ਬਿਆਨ ਕਲਮਬਧ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਸਪਤਾਲ ਵਿੱਚ ਜੇਰੇ ਇਲਾਜ ਮਨਜੋਤ (17) ਪੁੱਤਰ ਹਰਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਮੋਟਰਸਾਇਕਲ ਤੇ ਸਵਾਰ ਹੋ ਕਰ ਆਪਣੇ ਘਰ ਜਾ ਰਿਹਾ ਸੀ ਤਾਂ ਅਚਾਨਕ ਸੰਤੁਲਨ ਵਿਗਡ਼ ਜਾਣ ਦੇ ਚਲਦੇ ਉਸਦਾ ਵਾਹਨ ਇੱਕ ਵਿਅਕਤੀ ਨਾਲ ਟਕਰਾ ਗਿਆ ਅਤੇ ਉਹ ਵਿਅਕਤੀ ਹੇਠਾਂ ਡਿੱਗ ਪਿਆ, ਜਿਵੇਂ ਹੀ ਉਸਨੇ ਉਸਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਉਸਦਾ ਪੁੱਤਰ ਅਤੇ ਦੋ ਹੋਰ ਲੋਕ ਮੌਕੇ ਤੇ ਆ ਗਏ ਜੋ ਕਿ ਲੋਹੇ ਦੇ ਤੇਜਧਾਰ ਹਥਿਆਰਾਂ ਨਾਲ ਲੈਸ ਸਨ, ਨੇ ਉਸ ਉਤੇ ਬੁਰੀ ਤਰ੍ਹਾਂ ਹਮਲਾ ਕਰਕੇ ਉਸਦੀ ਬੇਰਹਿਮੀ ਨਾਲ ਮਾਰ-ਕੁਟਾਈ ਵੀ ਕੀਤੀ। ਰੌਲਾ ਪਾਉਣ ’ਤੇ ਉਹ ਲੋਕ ਮੌਕੇ ਤੋਂ ਭੱਜ ਗਏ।
ਕੀ ਕਹਿਣੈ ਆਈ.ਓ ਦਾ
ਜਦੋਂ ਇਸ ਸੰਬੰਧ ਵਿੱਚ ਸਭ ਇੰਸਪੈਕਟਰ ਸ਼ਾਮ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਬਿਆਨ ਕਲਮਬੱਧ ਕਰ ਲਏ ਹਨ ਅਤੇ ਦੂਜੇ ਪੱਖ ਦੇ ਬਿਆਨ ਲੈਣ ਉਪਰੰਤ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਆਜ਼ਾਦੀ ਦਿਹਾੜੇ ਮੌਕੇ ਕਾਂਗਰਸੀਆਂ ਨੇ ਰੈਫਰੈਂਡਮ 2020 ਦਾ ਪੁਤਲਾ ਫੂਕਿਆ
NEXT STORY