ਗੁਰਦਾਸਪੁਰ (ਗੁਰਪ੍ਰੀਤ) : ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੇ ਫਤਹਿਗੜ੍ਹ ਚੂੜੀਆਂ ਰੋਡ ਨਜ਼ਦੀਕ ਰੱਤਾ ਪੁੱਲ ਉੱਪਰ ਇੱਕ ਫਤਹਿਗੜ੍ਹ ਚੂੜੀਆਂ ਨਿੱਜੀ ਸਕੂਲ ਦੀ ਬੱਚਿਆਂ ਨਾਲ ਸਵਾਰ ਵੈਨ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਉੱਚੀ ਆਵਾਜ਼ 'ਚ ਗੱਲ ਕਰਨ ਤੋਂ ਰੋਕਿਆ ਤਾਂ ਉਤਾਰ ਦਿੱਤਾ ਮੌਤ ਦੇ ਘਾਟ, ਵਿਆਹ ਸਮਾਗਮ 'ਚ ਪਸਰਿਆ ਸੋਗ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਜ਼ਦੀਕੀ ਡੇਰੇ ਵਾਲਿਆਂ ਅਤੇ ਆਪਣੇ ਬੱਚੇ ਲੈਣ ਆਏ ਮਾਪਿਆਂ ਨੇ ਦੱਸਿਆ ਕਿ ਜਦ ਉਹ ਰੱਤਾ ਪੁੱਲ ਉੱਪਰ ਖੜੇ ਸਨ ਤਾਂ ਪਿੰਡ ਰੱਤੇ ਬੱਚਿਆਂ ਨੂੰ ਛੱਡ ਕੇ ਆ ਰਹੀ ਫਤਹਿਗੜ ਚੂੜੀਆਂ ਦੀ ਨਿੱਜੀ ਸਕੂਲ ਵੈਨ ਦੇ ਨੀਚੇ ਅੱਗ ਲੱਗੀ ਹੋਈ ਸੀ ਤੇ ਜਿਸ ਵਿੱਚ ਕਰੀਬ ਦੋ ਤੋਂ ਤਿੰਨ ਬੱਚੇ ਸਵਾਰ ਸਨ ਤੇ ਜਦ ਉਨ੍ਹਾਂ ਦੇਖਿਆ ਤਾਂ ਰੌਲਾ ਪਾਉਣ 'ਤੇ ਡਰਾਈਵਰ ਵੱਲੋਂ ਗੱਡੀ ਰੋਕੀ ਗਈ ਤੇ ਲੋਕਾਂ ਵੱਲੋਂ ਅੱਗ ਉੱਪਰ ਮਿੱਟੀ ਪਾ ਕੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਰੌਲਾ ਪਾਉਂਣ ਦੇ ਬਾਵਜੂਦ ਵੀ ਡਰਾਈਵਰ ਨੂੰ ਅੱਗ ਦਾ ਨਹੀਂ ਪਤਾ ਲੱਗਾ ਤੇ ਜਦ ਸਾਡੇ ਵੱਲੋਂ ਰੌਲਾ ਪਾਇਆ ਤਾਂ ਡਰਾਈਵਰ ਵੱਲੋਂ ਗੱਡੀ ਖਿਲਾਰੀ ਗਈ।
ਪਰਮਾਰ ਦੀ ਸਸਪੈਂਸ਼ਨ ਤੋਂ ਬਾਅਦ ਇਸ ਅਧਿਕਾਰੀ ਨੂੰ ਮਿਲਿਆ ਵਿਜੀਲੈਂਸ ਮੁਖੀ ਦਾ ਚਾਰਜ
ਉਨ੍ਹਾਂ ਦੱਸਿਆ ਕਿ ਜੇ ਅੱਗ 'ਤੇ ਜਲਦੀ ਕਾਬੂ ਨਾ ਪੈਂਦਾ ਤਾਂ ਬੱਚਿਆਂ ਦੇ ਨਾਲ-ਨਾਲ ਕਣਕ ਦੀ ਪੱਕੀ ਫਸਲ ਨੂੰ ਵੱਡਾ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਕਥਿਤ ਤੌਰ 'ਤੇ ਸਕੂਲ ਉੱਪਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਕੂਲ ਮਾਲਕਾਂ ਵੱਲੋਂ ਬਹੁਤ ਪੁਰਾਣੇ ਮਾਡਲ ਦੀਆਂ ਗੱਡੀਆਂ ਲਗਾਈਆਂ ਹੋਈਆਂ ਹਨ ਜੋ ਕਿ ਆਏ ਦਿਨ ਹਾਦਸੇ ਦਾ ਕਾਰਨ ਬਣ ਰਹੀਆਂ ਹਨ। ਉਧਰ ਰਾਹਗੀਰਾਂ ਵੱਲੋਂ ਤੁਰੰਤ ਪੁਲਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿੰਦੂਆਂ 'ਤੇ ਅੱਤਵਾਦੀ ਹਮਲੇ ਦੀ ਕੀਤੀ ਨਿੰਦਿਆਂ, ਕੱਢਿਆ ਕੈਂਡਲ ਮਾਰਚ
NEXT STORY