ਮੋਹਾਲੀ (ਵੈੱਬ ਡੈਸਕ) : 'ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ', ਇਹ ਕਹਾਵਤ ਉਸ ਵੇਲੇ ਸੱਚ ਹੋ ਗਈ, ਜਦੋਂ ਫੇਜ਼-9 ਵਿਖੇ ਆਈ. ਐੱਸ. ਬਿੰਦਰਾ ਸਟੇਡੀਅਮ ਬਾਹਰ ਚੱਲਦੀ ਹੋਈ ਮਾਰੂਤੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਪਰ ਇਸ 'ਚ ਸਵਾਰ ਜੋੜੇ ਨੂੰ ਰੱਬ ਨੇ ਹੱਥ ਦੇ ਕੇ ਰੱਖ ਲਿਆ। ਜਾਣਕਾਰੀ ਮੁਤਾਬਕ ਫੇਜ਼-10 ਦੇ ਰਹਿਣ ਵਾਲੇ ਭਾਰਤ ਭੂਸ਼ਣ ਆਪਣੀ ਪਤਨੀ ਨਾਲ ਦੀਵਾਲੀ ਦੀ ਖ਼ਰੀਦਦਾਰੀ ਕਰਕੇ ਫੇਜ਼-3ਬੀ2 ਤੋਂ ਘਰ ਵਾਪਸ ਆ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਸਵਾਰੀਆਂ ਨਾਲ ਭਰੀ ਟਰੇਨ ਨੂੰ ਲੱਗੀ ਅੱਗ, ਦੇਖੋ ਭਿਆਨਕ ਮੰਜ਼ਰ ਬਿਆਨ ਕਰਦੀਆਂ ਮੌਕੇ ਦੀਆਂ ਤਸਵੀਰਾਂ
ਰਾਹ 'ਚ ਇਕ ਫਾਰਚੂਨਰ ਕਾਰ ਨੇ ਉਨ੍ਹਾਂ ਨੂੰ ਓਵਰਟੇਕ ਕਰਦੇ ਹੋਏ ਇਸ਼ਾਰਾ ਕੀਤਾ ਕਿ ਉਨ੍ਹਾਂ ਦੀ ਗੱਡੀ ਹੇਠੋਂ ਧੂੰਆਂ ਨਿਕਲ ਰਿਹਾ ਹੈ। ਭਾਰਤ ਭੂਸ਼ਣ ਨੇ ਤੁਰੰਤ ਗੱਡੀ ਰੋਕੀ ਅਤੇ ਪਤਨੀ ਸਮੇਤ ਬਾਹਰ ਨਿਕਲ ਗਏ। ਇਸ ਦੇ ਕੁੱਝ ਹੀ ਸੈਕਿੰਡ ਬਾਅਦ ਪੂਰੀ ਕਾਰ ਅੱਗ ਦੀਆਂ ਲਪਟਾਂ 'ਚ ਘਿਰ ਗਈ। ਭਾਰਤ ਭੂਸ਼ਣ ਨੇ ਦੱਸਿਆ ਕਿ ਫਾਰਚੂਨਰ 'ਚ ਸਵਾਰ ਲੋਕ ਉਨ੍ਹਾਂ ਲਈ ਰੱਬ ਦਾ ਰੂਪ ਸਾਬਿਤ ਹੋਏ ਕਿਉਂਕਿ ਜੇਕਰ ਉਨ੍ਹਾਂ ਨੇ ਚਿਤਾਵਨੀ ਨਾ ਦਿੱਤੀ ਹੁੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਰਿਸ਼ਤੇ ਤਾਰ-ਤਾਰ : ਪੋਤੇ ਨੇ ਦਾਦੀ ਦਾ ਵੱਢ 'ਤਾ ਗਲਾ, ਮੌਤ ਮਗਰੋਂ ਲਾਸ਼ ਦੇ ਢਿੱਡ 'ਤੇ...
ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ 112 ਨੰਬਰ 'ਤੇ ਕਾਲ ਕੀਤੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲਸ ਟੀਮ ਮੌਕੇ 'ਤੇ ਪੁੱਜੀ। ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ। ਐੱਸ. ਐੱਚ. ਓ. ਸਤਨਾਮ ਸਿੰਘ ਮੁਤਾਬਕ ਮੁੱਢਲੀ ਜਾਂਚ 'ਚ ਪਾਇਆ ਗਿਆ ਕਿ ਇਹ ਕਾਰ 'ਚ ਤਕਨੀਕੀ ਖ਼ਰਾਬੀ ਕਾਰਨ ਅੱਗ ਲੱਗੀ ਸੀ। ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਸਵਾਰੀਆਂ ਨਾਲ ਭਰੀ ਟਰੇਨ ਨੂੰ ਲੱਗੀ ਅੱਗ, ਦੇਖੋ ਭਿਆਨਕ ਮੰਜ਼ਰ ਬਿਆਨ ਕਰਦੀਆਂ ਮੌਕੇ ਦੀਆਂ ਤਸਵੀਰਾਂ
NEXT STORY