ਲੁਧਿਆਣਾ/ਜਲੰਧਰ (ਡੇਵਿਨ) : ਪੂਰੇ ਪੰਜਾਬ ’ਚ ਬੀਤੀ ਸਵੇਰ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਲੋਕਾਂ ਨੂੰ ਇਕ ਵਾਰ ਕੰਬਣ ਲਈ ਮਜਬੂਰ ਕਰ ਦਿੱਤਾ। ਮੀਂਹ ਦੇ ਨਾਲ ਚੱਲ ਰਹੀ ਠੰਡੀ ਹਵਾ ਨੇ ਇਕ ਵਾਰ ਪੰਜਾਬ ’ਚ ਸ਼ਿਮਲੇ ਵਰਗੇ ਮਾਹੌਲ ਦਾ ਅਹਿਸਾਸ ਕਰਵਾ ਦਿੱਤਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਪੱਛਮੀ ਚੱਕਰਵਾਤ ਸਰਗਰਮ ਹੋਣ ਕਾਰਨ ਮੌਸਮ ਨੇ ਕਰਵਟ ਲਈ ਹੈ, ਜਿਸ ਨਾਲ ਹਰ ਦੂਜੇ ਦਿਨ ਆਸਮਾਨ ’ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਦੇ ਨਾਲ ਹੀ ਅਗਲੇ 24 ਘੰਟਿਆਂ ਦੌਰਾਨ ਹਲਕਾ ਮੀਂਹ ਪੈਣ ਦੀ ਵੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਇਹ ਲੋਕ ਵੀ ਲੈ ਸਕਣਗੇ 'ਆਟਾ-ਦਾਲ ਸਕੀਮ' ਦਾ ਲਾਭ, ਮੰਤਰੀ ਕਟਾਰੂਚੱਕ ਨੇ ਦਿੱਤੀ ਜਾਣਕਾਰੀ
ਬੀਤੀ ਸਵੇਰ ਤੋਂ ਆਸਮਾਨ ’ਚ ਛਾਏ ਸੰਘਣੇ ਬੱਦਲਾਂ ਕਾਰਨ ਮੀਂਹ ਦੀਆਂ ਵਾਛੜਾਂ ਨੇ ਲੁਧਿਆਣਾ ਜ਼ਿਲ੍ਹੇ ਨੂੰ ਵੀ ਜਲਮਗਨ ਕਰ ਦਿੱਤਾ ਅਤੇ ਰਾਹਗੀਰ ਅਤੇ ਦੋਪਹੀਆ ਵਾਹਨ ਚਾਲਕ ਆਪਣੇ ਆਪ ਨੂੰ ਮੀਂਹ ਦੀ ਲਪੇਟ ਤੋਂ ਬਚਾਉਣ ਲਈ ਮੋਟੇ ਕੱਪੜੇ, ਬਰਸਾਤੀਆਂ ਪਹਿਨ ਕੇ ਛੱਤਰੀਆਂ ਲੈ ਕੇ ਸੜਕਾਂ 'ਤੇ ਚੱਲਦੇ ਹੋਏ ਆਪਣੀ ਮੰਜ਼ਿਲ ਵੱਲ ਵਧਦੇ ਦਿਖਾਈ ਦਿੱਤੇ।
ਇਹ ਵੀ ਪੜ੍ਹੋ : Encounter 'ਚ ਮਾਰਿਆ ਗੈਂਗਸਟਰ ਸੰਜੂ ਸੀ ਘਰੋਂ ਬੇਦਖ਼ਲ, ਪਿਤਾ ਬੋਲੇ-ਸਸਕਾਰ ਲਈ ਨਹੀਂ ਹਨ ਪੈਸੇ
ਬਹੁਤ ਸਾਰੇ ਨੌਜਵਾਨ ਕੁੜੀਆਂ-ਮੁੰਡੇ ਇਸ ਠੰਡੇ ਮੌਸਮ ਦੇ ਪਲ ਵੀ ਵੀਡੀਓਗ੍ਰਾਫੀ ਅਤੇ ਫੋਟੋਆਂ ਆਪਣੇ ਕੈਮਰੇ ’ਚ ਕੈਦ ਕਰਦੇ ਨਜ਼ਰ ਆਏ। ਘਰੋਂ ਨਿਕਲਦੇ ਕੁੱਝ ਹੀ ਦੇਰ ਬਾਅਦ ਮੀਂਹ ਫਿਰ ਸ਼ੁਰੂ ਹੋ ਜਾਂਦਾ ਸੀ। ਇਸ ਦੇ ਨਾਲ ਹੀ ਕੁੱਝ ਥੋੜ੍ਹੇ ਕੁ ਸਮੇਂ ਲਈ ਬਿਜਲੀ ਵੀ ਗੁੱਲ ਰਹੀ। ਦੁਪਹਿਰ ਤੋਂ ਬਾਅਦ ਇਕ ਵਾਰ ਤਾਂ ਮੌਸਮ ਸਾਫ਼ ਹੋ ਗਿਆ। ਇਸ ਦੇ ਨਾਲ ਹੀ ਸੂਰਜ ਦੇਵਤਾ ਦੇ ਵੀ ਥੋੜ੍ਹੇ ਸਮੇਂ ਲਈ ਦਰਸ਼ਨ ਹੋਏ ਅਤੇ ਸ਼ਾਮ ਨੂੰ ਆਸਮਾਨ ’ਚ ਹਲਕੇ ਬੱਦਲ ਛਾਏ ਹੋਣ ਕਾਰਨ ਹਲਕੀ ਠੰਡੀ ਹਵਾ ਕੰਬਣੀ ਛੇੜ ਰਹੀ ਸੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜ ਸਭਾ ਦੀਆਂ ਸੀਟਾਂ ’ਤੇ ਅਸਰ ਪਾ ਸਕਦੇ ਨੇ 5 ਸੂਬਿਆਂ ਦੇ ਚੋਣ ਨਤੀਜੇ, ਅਪ੍ਰੈਲ ’ਚ ਖ਼ਾਲੀ ਹੋਣਗੀਆਂ 59 ਸੀਟਾਂ
NEXT STORY