ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)- ਨਕੋਦਰ ਤੇ ਸੁਲਤਾਨਪੁਰ ਲੋਧੀ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਇਕ ਹੋਰ ਤੋਹਫ਼ਾ ਦਿੰਦੇ ਹੋਏ ਪੀ. ਆਰ. ਟੀ. ਸੀ. ਦੀ ਨਵੀਂ ਬੱਸ ਸਰਵਿਸ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਬੱਸ ਸਟੈਂਡ ਸੁਲਤਾਨਪੁਰ ਲੋਧੀ ਵਿਖੇ ਆਯੋਜਿਤ ਸਮਾਗਮ ਦੌਰਾਨ ਰਾਜ ਸਭਾ ਮੈਂਬਰ ਪਦਮਸ਼੍ਰੀ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਪੀ. ਆਰ. ਟੀ. ਸੀ. ਦੀ ਨਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਨਕੋਦਰ ਲਈ ਰਵਾਨਾ ਕੀਤਾ ਗਿਆ।
ਦੱਸਣਯੋਗ ਹੈ ਕਿ ਲੰਮੇ ਅਰਸੇ ਤੋਂ ਲੋਕਾਂ ਦੀ ਮੰਗ ਸੀ, ਜਿਸ ਨੂੰ ਰਾਜ ਸਭਾ ਮੈਂਬਰ ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਪੂਰਾ ਕਰ ਦਿੱਤਾ ਗਿਆ। ਅੱਜ ਬੱਸ ਨੂੰ ਹਰੀ ਝੰਡੀ ਦੇਣ ਸਮੇ ਸੁਲਤਾਨਪੁਰ ਲੋਧੀ ਦੀ ਐੱਸ. ਡੀ. ਐੱਮ. ਮੈਡਮ ਚੰਦਰਾ ਜਯੋਤੀ ਸਿੰਘ , ਬਾਬਾ ਗੁਰਮੇਜ ਸਿੰਘ ਅਤੇ ਲਵਪ੍ਰੀਤ ਸਿੰਘ ਪੀ. ਏ. ਸੱਜਣ ਸਿੰਘ ਚੀਮਾ ਆਦਿ ਹੋਰ ਹਸਤੀਆਂ ਮੌਜੂਦ ਸਨ।
ਇਹ ਵੀ ਪੜ੍ਹੋ - ਲਿੰਗ ਜਾਂਚ ਕਰਨ ਵਾਲਿਆਂ ਦੀ ਹੁਣ ਆਵੇਗੀ ਸ਼ਾਮਤ, ਪੰਜਾਬ ਸਰਕਾਰ ਨੇ ਕੀਤੀ ਇਹ ਪਲਾਨਿੰਗ
ਸੰਤ ਸੀਚੇਵਾਲ ਨੇ ਦੱਸਿਆ ਕਿ ਪੀ. ਆਰ. ਟੀ. ਸੀ. ਦੀ ਇਹ ਬੱਸ ਨਕੋਦਰ ਤੋਂ ਸੁਲਤਾਨਪੁਰ ਲੋਧੀ ਵਾਇਆ ਬਿਲੀ ਬੜੈਚ, ਡੱਲਾ ਸਾਹਿਬ, ਲੋਹੀਆਂ ਖ਼ਾਸ ਰੂਟ 'ਤੇ ਚੱਲੇਗੀ । ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਲੋਕਾਂ ਵੱਲੋਂ ਸਰਕਾਰ ਤੋਂ ਇਸ ਰੂਟ 'ਤੇ ਬੱਸਾਂ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਬੱਸ ਸਰਵਿਸ ਦੇ ਸ਼ੁਰੂ ਹੋਣ ਨਾਲ ਨਕੋਦਰ ਤੋਂ ਇਲਾਵਾ ਕਈ ਪਿੰਡਾਂ ਦੇ ਲੋਕ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਦੀਦਾਰੇ ਕਰ ਸਕਣਗੇ ਤੇ ਆਪਣੇ ਕੰਮਕਾਜ ਲਈ ਵੀ ਆਉਣ ਜਾਣ ਦੀ ਹੋਰ ਸਹੂਲਤ ਮਿਲੇਗੀ ।
ਇਹ ਵੀ ਪੜ੍ਹੋ - CM ਮਾਨ ਦੇ ਐਲਾਨ ਤੋਂ ਬਾਅਦ ਪੰਚਾਇਤੀ ਜ਼ਮੀਨਾਂ ’ਤੇ ਕਬਜ਼ੇ ਕਰਨ ਵਾਲਿਆਂ ’ਚ ਦਹਿਸ਼ਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਜ਼ੀਰਕਪੁਰ ਦੇ ਹੋਟਲ 'ਚ ਅੱਧੀ ਰਾਤ ਨੂੰ ਚੱਲੀਆਂ ਗੋਲੀਆਂ, ਪੂਲ ਪਾਰਟੀ 'ਚ ਹੋ ਗਿਆ ਖ਼ੂਨ-ਖ਼ਰਾਬਾ
NEXT STORY