ਜਲੰਧਰ (ਖੁਰਾਣਾ)-ਸਤਲੁਜ ਦਰਿਆ ਦੇ ਪਾਣੀ ਨੂੰ ਪਾਈਪਾਂ ਜ਼ਰੀਏ ਜਲੰਧਰ ਤਕ ਲਿਆ ਕੇ ਅਤੇ ਉਸ ਨੂੰ ਪੀਣ ਯੋਗ ਬਣਾ ਕੇ ਸ਼ਹਿਰ ਦੇ ਲੱਖਾਂ ਘਰਾਂ ਵਿਚ ਸਪਲਾਈ ਕਰਨ ਵਾਲੇ ਸਰਫੇਸ ਵਾਟਰ ਪ੍ਰਾਜੈਕਟ ’ਤੇ ਜਿਸ ਰਫ਼ਤਾਰ ਨਾਲ ਕੰਮ ਚੱਲ ਰਿਹਾ ਹੈ, ਉਸ ਤੋਂ ਸਾਫ਼ ਹੈ ਕਿ ਇਹ ਪ੍ਰਾਜੈਕਟ ਸਰਕਾਰਾਂ ਲਈ ਜਲੰਧਰ ਵਿਚ ਕਈ ਸਾਲਾਂ ਤਕ ਸਿਰਦਰਦੀ ਬਣਿਆ ਰਹੇਗਾ।
ਇਹ ਪ੍ਰਾਜੈਕਟ ਕੁੱਲ੍ਹ 808 ਕਰੋੜ ਰੁਪਏ ਦਾ ਸੀ, ਜਿਸ ਵਿਚੋਂ ਐੱਲ. ਐਂਡ ਟੀ. ਕੰਪਨੀ ਨੇ 465 ਕਰੋੜ ਰੁਪਏ ਨਾਲ ਜਿੱਥੇ ਪਾਈਪਾਂ ਵਿਛਾਉਣੀਆਂ ਸਨ, ਉਥੇ ਹੀ ਪੰਜ ਅੰਡਰ ਗਰਾਊਂਡ ਵਾਟਰ ਟੈਂਕ ਅਤੇ ਟਰੀਟਮੈਂਟ ਪਲਾਂਟ ਬਣਨੇ ਸਨ। ਇਹ ਪ੍ਰਾਜੈਕਟ 30 ਮਹੀਨਿਆਂ ਵਿਚ ਪੂਰਾ ਹੋਣਾ ਸੀ ਪਰ 30 ਮਹੀਨੇ ਬੀਤ ਜਾਣ ਤੋਂ ਬਾਅਦ ਸਿਰਫ਼ 30 ਫ਼ੀਸਦੀ ਕੰਮ ਹੀ ਪੂਰਾ ਹੋ ਸਕਿਆ ਸੀ। ਅੱਜ ਵੀ ਇਸ ਪ੍ਰਾਜੈਕਟ ਦਾ ਅੱਧਾ ਕੰਮ ਹੀ ਪੂਰਾ ਹੋ ਸਕਿਆ ਹੈ ਅਤੇ ਇਹ ਪ੍ਰਾਜੈਕਟ ਕਰੀਬ ਡੇਢ ਸਾਲ ਦੀ ਦੇਰੀ ਨਾਲ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਮੁੜ ਦਹਿਲਿਆ ਪੰਜਾਬ, ਮੋਬਾਇਲ ਸ਼ੋਅਰੂਮ ਖੁੱਲ੍ਹਦੇ ਸਾਰ ਹੀ ਚਲਾ 'ਤੀਆਂ ਤਾਬੜਤੋੜ ਗੋਲ਼ੀਆਂ
ਕੁਝ ਸਮਾਂ ਪਹਿਲਾਂ ਦੇਰੀ ਕਾਰਨ ਕੰਪਨੀ ’ਤੇ ਕੁੱਲ੍ਹ ਲਾਗਤ ਦਾ ਇਕ ਫ਼ੀਸਦੀ ਯਾਨੀ 4.65 ਕਰੋੜ ਰੁਪਏ ਜੁਰਮਾਨਾ ਲਾਇਆ ਗਿਆ ਸੀ ਪਰ ਇਸ ਤੋਂ ਬਾਅਦ ਕੰਪਨੀ ’ਤੇ ਦੋ ਫ਼ੀਸਦੀ ਯਾਨੀ 9.30 ਕਰੋੜ ਰੁਪਏ ਦਾ ਜੁਰਮਾਨਾ ਠੋਕ ਦਿੱਤਾ ਗਿਆ। ਇਸ ਪ੍ਰਾਜੈਕਟ ਤਹਿਤ ਸ਼ਹਿਰ ਦੀਆਂ ਕਈ ਮੁੱਖ ਸੜਕਾਂ ਪੁੱਟ ਦਿੱਤਾ ਗਿਆ, ਜੋ ਲੰਮੇ ਸਮੇਂ ਤਕ ਸ਼ਹਿਰ ਵਾਸੀਆਂ ਲਈ ਸਮੱਸਿਆ ਦਾ ਕਾਰਨ ਬਣੀਆਂ ਰਹੀਆਂ। ਹੁਣ ਸ਼ਹਿਰ ਦੀਆਂ 11 ਹੋਰ ਮੁੱਖ ਸੜਕਾਂ ਦੀ ਪੁਟਾਈ ਕਰਨ ਦੀ ਯੋਜਨਾ ਬਣਾਈ ਗਈ ਹੈ ਕਿਉਂਕਿ ਕੰਪਨੀ ਨੂੰ ਨਗਰ ਨਿਗਮ ਅਤੇ ਜਲੰਧਰ ਸਮਾਰਟ ਸਿਟੀ ਤੋਂ ਮਨਜ਼ੂਰੀ ਮਿਲ ਗਈ ਹੈ। ਇਸ ਮਨਜ਼ੂਰੀ ਤਹਿਤ ਕੁੱਲ੍ਹ 36 ਕਿਲੋਮੀਟਰ ਸੜਕਾਂ ਪੁੱਟੀਆਂ ਜਾਣੀਆਂ ਹਨ। ਸਮਾਰਟ ਸਿਟੀ ਨੇ ਇਨ੍ਹਾਂ ਪੁੱਟੀਆਂ ਜਾਣ ਵਾਲੀਆਂ ਸੜਕਾਂ ਨੂੰ ਅੱਗੇ ਜਾ ਕੇ ਬਣਾਉਣ ਦੀ ਯੋਜਨਾ ਵੀ ਤਿਆਰ ਕਰ ਲਈ ਹੈ, ਜਿਸ ਲਈ 34 ਕਰੋੜ ਰੁਪਏ ਦੀ ਪ੍ਰਵਾਨਗੀ ਵੀ ਦਿੱਤੀ ਜਾ ਚੁੱਕੀ ਹੈ।
ਕਈ ਸੜਕਾਂ ਨੂੰ ਪੁੱਟਣ ਦਾ ਕੰਮ ਸ਼ੁਰੂ ਵੀ ਹੋ ਗਿਆ
ਸ਼ਹਿਰ ਦੀਆਂ 11 ਮੁੱਖ ਸੜਕਾਂ ਦੀ ਪੁਟਾਈ ਦਾ ਕੰਮ ਦੋ-ਤਿੰਨ ਥਾਵਾਂ ’ਤੇ ਸ਼ੁਰੂ ਹੋ ਵੀ ਗਿਆ ਹੈ। ਪਹਿਲੀ ਪੁਟਾਈ ਡੀ. ਏ. ਵੀ. ਕਾਲਜ ਨੇੜੇ ਕੀਤੀ ਜਾ ਰਹੀ ਹੈ, ਜਿੱਥੋਂ ਇਸ ਨੂੰ ਨਹਿਰ ਦੇ ਨਾਲ-ਨਾਲ ਮੋੜਿਆ ਜਾਵੇਗਾ। ਦੂਜਾ ਕੰਮ ਢਿੱਲਵਾਂ ਰੋਡ ’ਤੇ ਸ਼ੁਰੂ ਹੋਇਆ ਹੈ, ਜਿੱਥੇ ਜੋਗਿੰਦਰ ਨਗਰ ਤੋਂ ਪੁਟਾਈ ਸ਼ੁਰੂ ਹੋ ਗਈ ਹੈ। ਦੋਵਾਂ ਸੜਕਾਂ ’ਤੇ ਪਾਈਪ ਪਾਉਣ ਦਾ ਕੰਮ ਵੀ ਸ਼ੁਰੂ ਹੈ। ਇਸ ਤੋਂ ਇਲਾਵਾ ਮਾਡਲ ਟਾਊਨ ਸਥਿਤ ਗਾਰਡਨ ਕਾਲੋਨੀ ਦੇ ਨੇੜੇ ਵੀ ਸੜਕਾਂ ਦੀ ਪੁਟਾਈ ਸ਼ੁਰੂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, 2 ਮੋਟਰਸਾਈਕਲਾਂ ਦੀ ਹੋਈ ਜ਼ਬਰਦਸਤ ਟੱਕਰ, 3 ਨੌਜਵਾਨਾਂ ਦੀ ਦਰਦਨਾਕ ਮੌਤ
ਦੀਵਾਲੀ ਤੋਂ ਬਾਅਦ ਤੋੜਨੀਆਂ ਸ਼ੁਰੂ ਕੀਤੀਆਂ ਜਾਣਗੀਆਂ ਇਹ ਸੜਕਾਂ
-ਡਾ. ਅੰਬੇਡਕਰ ਚੌਂਕ ਤੋਂ ਕਪੂਰਥਲਾ ਚੌਂਕ ਤੱਕ ਵਾਇਆ ਟੀ. ਵੀ. ਸੈਂਟਰ, ਚਿਕਚਿਕ ਚੌਂਕ।
-ਗੁਰੂ ਰਵਿਦਾਸ ਚੌਂਕ ਤੋਂ ਮੈਨਬਰੋ ਚੌਂਕ ਤੱਕ।
-ਮਾਡਲ ਟਾਊਨ ਅੰਡਰਗਰਾਊਂਡ ਵਾਟਰ ਟੈਂਕ ਦੇ ਆਲੇ-ਦੁਆਲੇ।
-ਬਰਲਟਨ ਪਾਰਕ ਅੰਡਰਗਰਾਊਂਡ ਟੈਂਕ ਦੇ ਆਲੇ-ਦੁਆਲੇ।
-ਰਾਜ ਨਗਰ ਤੋਂ ਆਰੀਆ ਨਗਰ ਤੱਕ।
ਇਹ ਵੀ ਪੜ੍ਹੋ-18 ਸਾਲ ਬਾਅਦ ਘਰ 'ਚ ਗੂੰਜਣ ਲੱਗੀਆਂ ਸੀ ਕਿਲਕਾਰੀਆਂ, ਧਰਨੇ ਕਾਰਨ ਕੁੱਖ 'ਚ ਹੀ ਖ਼ਤਮ ਹੋ ਗਈ ਨੰਨ੍ਹੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪੰਜਾਬ ਦੇ ਸਕੂਲਾਂ ਲਈ ਨਵੇਂ ਹੁਕਮ ਜਾਰੀ, ਨਹੀਂ ਮੰਨੇ ਤਾਂ ਹੋਵੇਗੀ ਸਖ਼ਤ ਕਾਰਵਾਈ
NEXT STORY