ਦੀਨਾਨਗਰ (ਗੋਰਾਇਆ)- ਸਰਹੱਦੀ ਖੇਤਰ ਦੀਨਾਨਗਰ ਕਸਬੇ ਨੇੜੇ ਸਥਿਤ ਪਿੰਡ ਕੁਲੀਆਂ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪਿੰਡ ਦੇ ਇਕ ਪਰਿਵਾਰ ਨੇ ਆਪਣੇ ਰਿਸ਼ਤੇਦਾਰਾਂ ਦੇ ਘਰ 'ਚ ਆਉਂਦਾ ਬਾਬਾ ਘੇਰ ਕੇ ਬੁਰੀ ਤਰ੍ਹਾਂ ਕੁੱਟ ਛੱਡਿਆ। ਬਾਬੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਦੇ ਚਲਦੇ ਹੁਣ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦੀਨਾਨਗਰ ਵਿਖੇ ਦਾਖਲ ਕਰਵਾਇਆ ਗਿਆ । ਉਧਰ ਬਾਬੇ ਨੂੰ ਕੁੱਟਣ ਵਾਲੇ ਪਿੰਡ ਦੇ ਰਹਿਣ ਵਾਲੇ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਇਕ ਬਾਬਾ ਆਇਆ ਸੀ ਜਿਸ ਨੂੰ ਉਹ ਮੰਨਦੇ ਹਨ ਜਦ ਉਹ ਵਾਪਸ ਜਾ ਰਿਹਾ ਸੀ ਤਾਂ ਘਰ ਤੋਂ ਕੁਝ ਦੂਰੀ 'ਤੇ ਹੀ ਉਸ ਦੇ ਚਾਚੇ ਨੇ ਬਾਬੇ ਨੂੰ ਰੋਕ ਕੇ ਪਹਿਲਾ ਚੰਗਾ ਮਾੜਾ ਕਿਹਾ ਅਤੇ ਫਿਰ ਮਾਰ ਕੁੱਟ ਕਰਨੀ ਸ਼ੁਰੂ ਕਰ ਦਿੱਤੀ । ਉਸ ਦੇ ਨਾਲ ਦੋ ਹੋਰ ਵੀ ਪਰਿਵਾਰ ਦੇ ਮੈਂਬਰ ਸਨ ਅਤੇ ਜਦ ਉਹ ਅਤੇ ਉਸਦੀ ਭੈਣ ਛਡਾਉਣ ਲਈ ਅੱਗੇ ਹੋਏ ਤਾਂ ਉਨ੍ਹਾਂ ਨਾਲ ਵੀ ਮਾਰ ਕੁੱਟ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ 10 ਹੋਟਲਾਂ 'ਤੇ ਵੱਡੀ ਕਾਰਵਾਈ
ਉਧਰ ਉਸਦੇ ਚਾਚੇ ਨਾਲ ਪੱਤਰਕਾਰ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਗੱਲਬਾਤ ਕਰਦਿਆਂ ਇਹ ਕਬੂਲ ਕੀਤਾ ਕਿ ਉਸ ਵਲੋਂ ਬਾਬੇ ਨੂੰ ਕੁੱਟਿਆ ਗਿਆ ਹੈ । ਉਸ ਨੇ ਦੱਸਿਆ ਕਿ ਬਾਬੇ ਨੂੰ ਕੁੱਟਣ ਦਾ ਕਾਰਨ ਇਹ ਹੈ ਕਿ ਬਾਬੇ ਨੇ ਉਨ੍ਹਾਂ ਦੋਵਾਂ ਪਰਿਵਾਰਾ 'ਚ ਪਾੜ ਪਾਇਆ ਹੈ। ਉਸ ਨੇ ਦੱਸਿਆ ਕਿ ਮੇਰਾ ਭਰਾ ਪਿਛਲੇ ਸਮੇਂ ਤੋਂ ਕਾਫ਼ੀ ਬਿਮਾਰ ਸੀ ਅਤੇ ਉਸ ਦਾ ਇਲਾਜ ਕਰਵਾਉਣ ਲਈ ਬਾਬੇ ਕੋਲੋਂ ਧਾਗਾ ਤਵੀਤ ਕਰਵਾ ਰਿਹਾ ਸੀ ਅਤੇ ਇਲਾਜ ਨਾ ਹੋਣ ਦੇ ਚਲਦੇ ਉਸ ਦੇ ਭਰਾ ਦੀ ਇਕ ਮਹੀਨੇ ਪਹਿਲਾਂ ਮੌਤ ਹੋ ਗਈ। ਇਸ ਦੌਰਾਨ ਬਾਬੇ ਨੇ ਉਸਦੇ ਭਤੀਜੇ ਅਤੇ ਪਰਿਵਾਰ ਨੂੰ ਵਹਿਮ ਪਾ ਦਿੱਤਾ ਹੈ ਕਿ ਰਿਸ਼ਤੇਦਾਰੀ ਵਿੱਚੋਂ ਹੀ ਕਿਸੇ ਨੇ ਉਨ੍ਹਾਂ ਤੇ ਜਾਦੂ ਟੂਨਾ ਕਰ ਦਿੱਤਾ ਹੈ, ਜਿਸ ਕਾਰਨ ਦੋਵਾਂ ਪਰਿਵਾਰਾਂ ਵਿੱਚ ਪਾੜ ਪੈ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਸਕੂਲ ਬੱਸ ਨੇ ਵਿਦਿਆਰਥੀ ਨੂੰ ਦਰੜਿਆ
ਇਸ ਸਬੰਧੀ ਜਦ ਥਾਣਾ ਦੀਨਾਨਗਰ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਸਾਡੇ ਧਿਆਨ ਵਿੱਚ ਇਸ ਮਾਮਲੇ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਆਈ। ਜੇਕਰ ਕੋਈ ਜਾਣਕਾਰੀ ਆਵੇਗੀ ਤਾਂ ਉਸ ਦੇ ਆਧਾਰ 'ਤੇ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਦੇ ਅਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਹੋ ਗਈ ਵੱਡੀ ਭਵਿੱਖਬਾਣੀ, ਜਾਣੋ ਕਦੋਂ ਪਵੇਗਾ ਮੀਂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਭਗਵੰਤ ਮਾਨ ਵਲੋਂ ਅਚਨਚੇਤ ਚੀਮਾ ਮੰਡੀ ਦਾ ਦੌਰਾ, ਜਾਰੀ ਕੀਤੀਆਂ ਹਦਾਇਤਾਂ
NEXT STORY