ਤਰਸਿੱਕਾ (ਵਿਨੋਦ/ਕੁਲਵਿੰਦਰ) : ਇੱਕ ਪਾਸੇ ਪੰਜਾਬ ਸਰਕਾਰ ਗੰਨ ਕਲਚਰ ਨੂੰ ਲੈ ਕੇ ਸਖ਼ਤੀ ਵਰਤ ਰਹੀ ਹੈ। ਦੂਜੇ ਪਾਸੇ ਪੰਜਾਬ ’ਚ ਸ਼ਰੇਆਮ ਗੋਲੀਆਂ ਮਾਰ ਕੇ ਇਕ ਦੂਜੇ ਦੀਆਂ ਜਾਨਾਂ ਲਈਆਂ ਜਾ ਰਹੀਆਂ ਹਨ। ਮਾਮੂਲੀ ਤੋਂ ਮਾਮੂਲੀ ਝਗੜੇ ਖ਼ੂਨੀ ਰੂਪ ਧਾਰਨ ਰਹੇ ਹਨ। ਅੱਜ ਮਜੀਠਾ ਹਲਕਾ ਦੇ ਪਿੰਡ ਬੁਲਾਰਾ ਵਿਖੇ ਮਾਮੂਲੀ ਗੱਲ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਚੱਲੀ ਗੋਲ਼ੀ ਨਾਲ ਇਕ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜਿਸ ਨੂੰ ਹਸਪਤਾਲ ਲਿਜਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਵਾਸੀ ਬੁਲਾਰਾ ਜਿਸ ਦੀ ਮਟਰਾਂ ਦੀ ਤੁੜਾਈ ਤੋ ਲੇਵਲ ਨੂੰ ਸਕੇ ਭਰਾ ਗੁਰਜੰਟ ਸਿੰਘ ਨਾਲ ਮਮੂਲੀ ਝਗੜਾ ਹੋ ਗਿਆ। ਗੁਰਜੰਟ ਸਿੰਘ ਦੇ ਨਾਲ ਜੈਮਲ ਸਿੰਘ ਆਪਣੀ ਰਾਈਫਲ ਲੈ ਕੇ ਆਇਆ ਸੀ ਅਤੇ ਗੁਰਜੀਤ ਸਿੰਘ ਦੇ ਗਲ਼ ਪੈ ਗਏ ਅਤੇ ਗੋਲੀ ਚਲਾ ਦਿੱਤੀ ਜੋ ਕਿ ਪਹਿਲੇ ਉਸ ਦੇ ਸਿਰ ਤੋਂ ਨਿਕਲ ਗਈ ਅਤੇ ਦੂਸਰੀ ਛਾਤੀ ’ਚ ਵੱਜ ਗਈ, ਜਿਸ ਨੂੰ ਤੁਰੰਤ ਗੁਰੂ ਨਾਨਕ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਕਰ ਦਿੱਤਾ।
ਇਹ ਵੀ ਪੜ੍ਹੋ : ਮੁਫਤ ਬਿਜਲੀ : ਘਰੇਲੂ ਦਾ ਕਮਰਸ਼ੀਅਲ ਵਰਤੋਂ, ਓਵਰਲੋਡ ਦੇ ਕੇਸਾਂ ’ਚ 4.50 ਲੱਖ ਜੁਰਮਾਨਾ
ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਦੋਵਾਂ ਭਰਾਵਾਂ ਦੀ ਤੂੰ-ਤੂੰ ਮੈਂ-ਮੈਂ ਹੋ ਗਈ ਜਿਸ ਨੂੰ ਲੈ ਕੇ ਉਸ ਦੇ ਸਾਥੀ ਨੇ ਗੋਲੀ ਮਾਰ ਦਿੱਤੀ, ਜੋ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਜਿਸ ਦੀ ਹਸਪਤਾਲ ਵਿਖੇ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਕਵਲਜੀਤ ਕੌਰ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਮੱਤੇਵਾਲ ਦੀ ਪੁਲਸ ਨੇ ਮੁਕੱਦਮਾ ਨੰਬਰ 55 ਅਧੀਨ 302,452,506,323,148,49,25, 27, 54 ਅਤੇ 59 ਐਕਟ ਅਧੀਨ ਗੁਰਜੰਟ ਸਿੰਘ ਪੁੱਤਰ ਜੈਮਲ ਸਿੰਘ, ਸੁਖਰਾਜ ਸਿੰਘ ਪੁੱਤਰ ਜੈਮਲ ਸਿੰਘ, ਸਰਬਜੀਤ ਕੌਰ ਪਤਨੀ ਗੁਰਜੀਤ ਕੌਰ ਪਤਨੀ ਰੁਲਦਾ ਸਿੰਘ ਅਮਨਦੀਪ ਸਿੰਘ ਮੇਜਰ ਸਿੰਘ, ਸਤਨਾਮ ਸਿੰਘ ਬਲਦੇਵ ਸਿੰਘ ’ਤੇ ਪਰਚਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਅੰਮ੍ਰਿਤਸਰ ਗੁਰੂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਸ਼ਰਾਬ ਦੇ ਠੇਕਿਆਂ ’ਤੇ ਧੜੱਲੇ ਨਾਲ ਵਿਕ ਰਹੀ ਐਕਸਪਾਇਰੀ ਸ਼ਰਾਬ ਅਤੇ ਬੀਅਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸਕਰੈਪ ਦੀਆਂ ਕੀਮਤਾਂ ’ਚ ਗੜਬੜੀ ਕਰਨ ਵਾਲੀਆਂ ਕੰਪਨੀਆਂ ਖ਼ਿਲਾਫ਼ ਖੜਕਾਇਆ ਜਾਵੇਗਾ ਵਿਜੀਲੈਂਸ ਦਾ ਦਰਵਾਜ਼ਾ
NEXT STORY