ਅੰਮ੍ਰਿਤਸਰ, (ਅਰੁਣ)- ਤਾਹਰਪੁਰ ਪੁਲ ਡਰੇਨ ਨੇਡ਼ੇ ਪੁਲਸ ਦੀ ਨਾਕਾ ਪਾਰਟੀ ’ਤੇ ਜਾਨਲੇਵਾ ਹਮਲਾ ਕਰਨ ਵਾਲੇ ਕਾਰ ਸਵਾਰ 2 ਹਮਲਾਵਰਾਂ ਨੂੰ ਥਾਣਾ ਮੱਤੇਵਾਲ ਦੀ ਪੁਲਸ ਨੇ ਕਾਬੂ ਕਰ ਲਿਆ, ਜਦਕਿ 2 ਮੁਲਜ਼ਮ ਪੁਲਸ ਦੇ ਹੱਥੇ ਨਹੀਂ ਚਡ਼੍ਹ ਸਕੇ। ਗ੍ਰਿਫਤਾਰ ਜਸਕੀਰਤ ਸਿੰਘ ਪੁੱਤਰ ਗੁਰਜੀਤ ਸਿੰਘ ਤੇ ਅਰਸ਼ਜੋਤ ਸਿੰਘ ਵਾਸੀ ਤਾਹਰਪੁਰ ਦੇ ਕਬਜ਼ੇ ’ਚੋਂ ਵਰਨਾ ਕਾਰ ਪੀ ਬੀ 08 ਬੀ ਆਰ 1014, 2 ਦੇਸੀ ਪਿਸਤੌਲ, 2 ਮੈਗਜ਼ੀਨ, 3 ਕਾਰਤੂਸ 32 ਬੋਰ, 1 ਖੋਲ, 25 ਗ੍ਰਾਮ ਹੈਰੋਇਨ ਤੇ 40 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰਦਿਆਂ ਮੌਕੇ ਤੋਂ ਦੌਡ਼ੇ ਉਨ੍ਹਾਂ ਦੇ 2 ਹੋਰ ਸਾਥੀਆਂ ਗੁਰਜੀਤ ਸਿੰਘ ਪੁੱਤਰ ਕੁੰਨਣ ਸਿੰਘ ਤੇ ਯਾਦਵਿੰਦਰ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਤਾਹਰਪੁਰ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ।
ਹਵਾਲਾਤੀ ਕੋਲੋਂ ਨਸ਼ੀਲਾ ਪਾਊਡਰ ਬਰਾਮਦ: ਕੇਂਦਰੀ ਜੇਲ ਫਤਾਹਪੁਰ ’ਚ ਬੰਦ ਹਵਾਲਾਤੀ ਸੁਖਵਿੰਦਰ ਸਿੰਘ ਸ਼ਿੰਦੂ ਪੁੱਤਰ ਸਵਰਨ ਸਿੰਘ ਵਾਸੀ ਸੈਦੋਂ ਕੋਲੋਂ ਤਲਾਸ਼ੀ ਦੌਰਾਨ ਅੱਧਾ ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤੇ ਜਾਣ ਸਬੰਧੀ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਮਨੁੱਖੀ ਸੁਰੱਖਿਆ ਅਾਵਾਜ਼ ਸੰਗਠਨ ਵੱਲੋਂ ਨਸ਼ਾ ਸੌਦਾਗਰਾਂ ਵਿਰੁੱਧ ਰੋਸ ਮੁਜ਼ਾਹਰਾ
NEXT STORY