ਅਜਨਾਲਾ, (ਬਾਠ)- ਅੱਜ ਸਥਾਨਕ ਸ਼ਹਿਰ ’ਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਮਨੁੱਖੀ ਸੁਰੱਖਿਆ ਅਾਵਾਜ਼ ਸੰਗਠਨ ਦੇ ਦਰਜਨਾਂ ਕਰਕੁੰਨਾਂ ਨੇ ਨਸ਼ਾ ਛੱਡੋ ਕੋਹਡ਼ ਵੱਢੋ, ਨਸ਼ਿਆਂ ਦੇ ਸੌਦਾਗਰਾਂ ਨੂੰ ਫਾਂਸੀ ਦਿਓ ਅਤੇ ਪੰਜਾਬ ’ਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਦੇ ਨਾਅਰਿਆਂ ਵਾਲੀਆਂ ਤਖਤੀਆਂ ਹੱਥਾਂ ’ਚ ਫਡ਼ ਕੇ ਸੰਗਠਨ ਦੇ ਕੌਮੀ ਕਨਵੀਨਰ ਡਾ. ਨਿਆਮਤ ਸੂਫੀ ਮਸੀਹ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਟੇਟ ਸੈਕਟਰੀ ਸੌਬਰ ਦਾਊਦ ਦੀ ਸਾਂਝੀ ਪ੍ਰਧਾਨਗੀ ’ਚ ਸਾਬਕਾ ਗਠਜੋਡ਼ ਸਰਕਾਰ ਤੇ ਨਸ਼ੇ ਦੇ ਸੌਦਾਗਰਾਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਜ਼ਬਰਦਸਤ ਰੋਸ ਮਾਰਚ ਤੇ ਮੁਜ਼ਾਹਰਾ ਕੀਤਾ।
ਮੁਜ਼ਾਹਰਾਕਾਰੀਆਂ ਦਾ ਦੋਸ਼ ਸੀ ਕਿ ਪੰਜਾਬ ’ਚ ਨਸ਼ਿਆਂ ਦਾ ਛੇਵਾਂ ਦਰਿਆ ਵਹਾਉਣ ਵਾਲੀ ਸਾਬਕਾ ਅਕਾਲੀ-ਭਾਜਪਾ ਗਠਜੋਡ਼ ਸਰਕਾਰ ਕਥਿਤ ਰੂਪ ’ਚ ਜ਼ਿੰਮੇਵਾਰ ਹੈ ਅਤੇ ਬੀਤੇ 10 ਸਾਲਾਂ ਦੌਰਾਨ ਪੰਜਾਬ ਦੀ ਧਰਤੀ ’ਤੇ ਨਸ਼ਾ ਸਮੱਗਲਰ ਤੇ ਗੈਂਗਸਟਰ ਵੱਡੀ ਗਿਣਤੀ ’ਚ ਪੈਦਾ ਹੋਏ, ਜਿਨ੍ਹਾਂ ਨੇ ਸਿੱਧੇ ਰੂਪ ’ਚ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ’ਚ ਦੇਸ਼ਵਾਸੀਆਂ ਦੇ ਹੱਕਾਂ ਤੇ ਹਿੱਤਾਂ ਦੀ ਮੁੱਦਈ ਕਾਂਗਰਸ ਪਾਰਟੀ ਦੀ ਪੰਜਾਬ ’ਚ ਕੈਪਟਨ ਸਰਕਾਰ ਵੱਲੋਂ ਨਸ਼ਾ ਸਮੱਗਲਰਾਂ ਵਿਰੁੱਧ ਲਏ ਗਏ ਸਖਤ ਸਟੈਂਡ ਤੋਂ ਬੌਖਲਾਏ ਨਸ਼ਾ ਸਮੱਗਲਰਾਂ ਦੇ ਭਾਈਵਾਲ ਸਾਬਕਾ ਵਿਧਾਇਕ ਤੇ ਮੰਤਰੀ ਆਪਣੀ ਜਾਨ ਬਚਾਉਣ ਲਈ ਕੈਪਟਨ ਸਰਕਾਰ ’ਤੇ ਝੂਠੇ ਦੋਸ਼ ਲਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਮੱਗਲਰਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਦੇਣੀ ਲਾਜ਼ਮੀ ਬਣਾਈ ਜਾਵੇ।
ਇਸ ਮੌਕੇ ਇੰਟਕ ਚੇਅਰਮੈਨ ਕਸ਼ਮੀਰ ਸਿੰਘ ਤੇਡ਼ੀ, ਹਰਭਜਨ ਸਿੰਘ ਸੌਡ਼ੀਆਂ, ਡੇਵਿਡ ਭੱਟੀ, ਰੌਬਿਟ ਮਸੀਹ ਸੋਨੂੰ, ਹਰੂਨ ਲੱਧਡ਼, ਵਿਲਸਨ ਮੱਟੂ, ਸੈਮੂਅਲ ਸੂਫੀ, ਬਲਵਿੰਦਰ ਸਿੰਘ ਰੋਖੇ, ਲਵਜੀਤ ਕੋਸ਼ਰ, ਲਵਪ੍ਰੀਤ ਸਿੰਘ ਸੌਡ਼ੀਆਂ, ਦਵਿੰਦਰ ਸਿੰਘ ਚੋਗਾਵਾਂ, ਕਿੰਦਰਬੀਰ ਸੌਡ਼ੀਆਂ, ਸੁਰਜੀਤ ਭੁੱਲਰ, ਦਿਲਬਾਗ ਗਿੱਲ, ਸਾਬਕਾ ਸਰਪੰਚ ਗੁਰਮੁੱਖ ਸਿੰਘ, ਪਲਵਿੰਦਰ ਸਿੰਘ ਪੱਪੂ, ਸੁੱਚਾ ਸਿੰਘ ਉੱਗਰ ਅੌਲਖ, ਪਾਸਟਰ ਜਸਪਾਲ ਮਸੀਹ, ਪਾਸਟਰ ਡੇਵਿਡ ਮਸੀਹ ਬੋਹਡ਼ਵਾਲਾ ਆਦਿ ਹਾਜ਼ਰ ਸਨ।
ਆਸ਼ਾ ਵਰਕਰਾਂ ਨੇ ਕੰਪਨੀ ਬਾਗ ’ਚ ਭੰਡੀ ਕੈਪਟਨ ਸਰਕਾਰ
NEXT STORY