ਫਾਜ਼ਿਲਕਾ (ਵੈੱਬ ਡੈਸਕ, ਸੁਨੀਲ ਨਾਗਪਾਲ) : ਫਾਜ਼ਿਲਕਾ ਦੇ ਜਲਾਲਾਬਾਦ 'ਚ ਆਪਣੀ ਭੈਣ ਨੂੰ ਮਿਲਣ ਆਏ ਡੱਬਵਾਲਾ ਦੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਵਾਲੇ ਨੌਜਵਾਨ ਦੀ ਕਿਸਮਤ ਇਸ ਕਦਰ ਚਮਕੀ ਕਿ ਉਸ ਦੀਆਂ 2 ਲਾਟਰੀਆਂ ਨਿਕਲ ਗਈਆਂ। ਇਨ੍ਹਾਂ 'ਚੋਂ ਇਕ ਲਾਟਰੀ 'ਤੇ 50 ਹਜ਼ਾਰ ਅਤੇ ਦੂਜੀ 'ਤੇ 45 ਹਜ਼ਾਰ ਰੁਪਏ ਦਾ ਇਨਾਮ ਨਿਕਲਿਆ। ਖ਼ਾਸ ਗੱਲ ਇਹ ਹੈ ਕਿ ਰੋਹਿਤ ਨਾਂ ਦੇ ਨੌਜਵਾਨ ਨੇ ਪਹਿਲੀ ਵਾਰ ਲਾਟਰੀ ਦੀਆਂ ਟਿਕਟਾਂ ਖ਼ਰੀਦੀਆਂ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਜਾਣਕਾਰੀ ਦਿੰਦੇ ਹੋਏ ਰੋਹਿਤ ਕੁਮਾਰ ਨੇ ਦੱਸਿਆ ਕਿ ਉਹ ਡੱਬਵਾਲਾ ਦਾ ਰਹਿਣ ਵਾਲਾ ਹੈ ਅਤੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ। ਉਹ ਅੱਜ ਆਪਣੀ ਭੈਣ ਨੂੰ ਮਿਲਣ ਲਈ ਜਲਾਲਾਬਾਦ ਆਇਆ ਸੀ। ਇੱਥੇ ਉਸ ਨੇ ਪਹਿਲੀ ਵਾਰ ਕਰੀਬ 500 ਰੁਪਏ ਦੀ ਲਾਟਰੀ ਦੀਆਂ ਟਿਕਟਾਂ ਖ਼ਰੀਦੀਆਂ। ਇਨ੍ਹਾਂ 'ਚੋਂ ਇਕ ਟਿਕਟ 'ਤੇ 45 ਹਜ਼ਾਰ ਅਤੇ ਦੂਜੀ ਟਿਕਟ 'ਤੇ 50 ਹਜ਼ਾਰ ਰੁਪਏ ਦਾ ਇਨਾਮ ਨਿਕਲਿਆ। ਰੋਹਿਤ ਕੁਮਾਰ ਦਾ ਕਹਿਣਾ ਹੈ ਕਿ ਅੱਜ ਤੱਕ ਉਸ ਨੇ ਕਦੇ ਲਾਟਰੀ ਨਹੀਂ ਪਾਈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ! ਅਚਾਨਕ ਲਿਫ਼ਟ 'ਚ ਫਸ ਗਏ ਲੋਕ, ਪੈ ਗਈਆਂ ਚੀਕਾਂ ਤੇ ਫਿਰ...
ਦੱਸਣਯੋਗ ਹੈ ਕਿ ਰੋਹਿਤ ਕੁਮਾਰ ਨੂੰ ਲਾਟਰੀ ਵਿਕਰੇਤਾ ਨੇ ਫੋਨ ਕਰਕੇ ਇਸ ਬਾਰੇ ਦੱਸਿਆ। ਸ਼ਾਮ ਨੂੰ ਜਦੋਂ ਰੋਹਿਤ ਲਾਟਰੀ ਵਿਕਰੇਤਾ ਕੋਲ ਜਿੱਤੀ ਰਕਮ ਲੈਣ ਪੁੱਜਿਆ ਤਾਂ ਉਸ ਕੋਲ ਮੌਜੂਦ ਡੀਅਰ ਨਾਗਾਲੈਂਡ ਸਟੇਟ ਲਾਟਰੀ ਦੀ ਟਿਕਟ 'ਤੇ 45 ਹਜ਼ਾਰ ਰੁਪਏ ਦਾ ਇਨਾਮ ਨਿਕਲਿਆ, ਜਿਸ ਕਾਰਨ ਉਹ ਬੇਹੱਦ ਖ਼ੁਸ਼ ਹੈ। ਰੋਹਿਤ ਕੁਮਾਰ ਦਾ ਕਹਿਣਾ ਹੈ ਕਿ ਇਨਾਮ ਦੀ ਰਕਮ ਨੂੰ ਉਹ ਘਰ ਦੇ ਕੰਮਾਂ ਲਈ ਇਸਤੇਮਾਲ ਕਰੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ 'ਚ ਬਦਲੀਆਂ ਦਾ ਦੌਰ ਜਾਰੀ, ਵੱਡੇ ਅਫ਼ਸਰ ਨੂੰ ਮਿਲੀ ਪੁਰਾਣੀ ਪੋਸਟਿੰਗ
NEXT STORY