ਲੁਧਿਆਣਾ (ਤਰੁਣ) : ਪੰਜਾਬ ਪੁਲਸ ਵਿਚ ਤਾਇਨਾਤ ਮਹਾਨਗਰ ਦੇ ਇਕ ਸਿਪਾਹੀ ਨੇ ਸਨੈਪ ਚੈਟ ਰਾਹੀਂ ਇਕ ਲੜਕੀ ਨਾਲ ਦੋਸਤੀ ਕੀਤੀ, ਜਿਸ ਤੋਂ ਬਾਅਦ ਉਹ ਔਰਤ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿਣ ਲੱਗਾ। ਇਸ ਦੌਰਾਨ ਔਰਤ ਨੂੰ ਪਤਾ ਲੱਗਾ ਕਿ ਉਕਤ ਸਿਪਾਹੀ ਵਿਆਹਿਆ ਹੋਇਆ ਹੈ, ਜੋ ਵਿਆਹ ਦਾ ਝਾਂਸਾ ਦੇ ਕੇ ਕਰੀਬ 2 ਸਾਲ ਤੱਕ ਉਸ ਦੇ ਨਾਲ ਹਵਸ ਮਿਟਾਉਂਦਾ ਰਿਹਾ। ਪੀੜਤਾ ਨੇ ਥਾਣਾ ਦਰੇਸੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਜਾਂਚ-ਪੜਤਾਲ ਤੋਂ ਬਾਅਦ ਇਲਾਕਾ ਪੁਲਸ ਨੇ ਸਿਪਾਹੀ ਜਸਪ੍ਰੀਤ ਸਿੰਘ ਨਿਵਾਸੀ ਸਮਰਾਲਾ ਦੇ ਖ਼ਿਲਾਫ ਜਬਰ-ਜ਼ਿਨਾਹ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਮੋਗਾ ’ਚ ਵਿਆਹ ਵਾਲੀ ਕਾਰ ਅੰਦਰ ਗੋਲ਼ੀਆਂ ਚੱਲਣ ਦੇ ਮਾਮਲੇ ’ਚ ਹੈਰਾਨ ਕਰਨ ਵਾਲਾ ਖ਼ੁਲਾਸਾ
ਪੀੜਤਾ ਦੇ ਮੁਤਾਬਕ ਉਸ ਦੀ ਸਨੈਪ ਚੈਟ ਜ਼ਰੀਏ ਜਸਪ੍ਰੀਤ ਸਿੰਘ ਨਾਲ ਮੁਲਾਕਾਤ ਹੋਈ। ਵਿਆਹ ਦਾ ਝਾਂਸਾ ਦੇ ਕੇ ਜਸਪ੍ਰੀਤ ਉਸ ਨੂੰ ਘਰੋਂ ਭਜਾ ਕੇ ਲੈ ਗਿਆ। ਲਿਵ ਇਨ ਰਿਲੇਸ਼ਨ ਵਿਚ ਉਹ ਜਸਪ੍ਰੀਤ ਦੇ ਨਾਲ ਮੋਤੀ ਨਗਰ ਇਲਾਕੇ ਵਿਚ ਕਿਰਾਏ ਦੇ ਮਕਾਨ ਵਿਚ ਰਹਿਣ ਲੱਗੀ। ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਜਸਪ੍ਰੀਤ ਵਿਆਹਿਆ ਹੋਇਆ ਹੈ। ਜਸਪ੍ਰੀਤ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਮੁਆਫੀ ਮੰਗਦੇ ਹੋਏ ਕਿਹਾ ਕਿ ਉਹ ਜਲਦ ਹੀ ਆਪਣੀ ਪਤਨੀ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰ ਲਵੇਗਾ। ਜਸਪ੍ਰੀਤ ਦੀਆਂ ਚਿਕਨੀਆਂ-ਚੁਪੜੀਆਂ ਗੱਲਾਂ ਵਿਚ ਆ ਕੇ ਉਹ ਉਸ ਦੇ ਨਾਲ ਰਹਿਣ ਲੱਗੀ। ਇਸ ਦੌਰਾਨ ਜਸਪ੍ਰੀਤ ਨੇ ਉਸ ਨਾਲ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ। ਹੁਣ ਜਸਪ੍ਰੀਤ ਸਾਫ ਕਹਿਣ ਲੱਗਾ ਕਿ ਉਹ ਉਸ ਦੇ ਨਾਲ ਵਿਆਹ ਨਹੀਂ ਕਰੇਗਾ। ਰੋਜ਼ਾਨਾ ਦੇ ਸਰੀਰਕ ਸ਼ੋਸ਼ਣ ਤੋਂ ਤੰਗ ਆ ਕੇ ਉਸ ਨੇ ਕਾਨੂੰਨ ਦਾ ਦਰਵਾਜ਼ਾ ਖੜਕਾਇਆ। ਲੰਬੀ ਜਾਂਚ-ਪੜਤਾਲ ਤੋਂ ਬਾਅਦ ਜਸਪ੍ਰੀਤ ਸਿੰਘ ਖਿਲਾਫ ਕਾਨੂੰਨੀ ਕਾਰਵਾਈ ਹੋਈ ਹੈ। ਕੇਸ ਦਰਜ ਹੋਣ ਤੋਂ ਬਾਅਦ ਵੀ ਉਸ ਨੂੰ ਲਗਾਤਾਰ ਧਮਕਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮਸ਼ਹੂਰ ਗਾਇਕ ਸਤਵਿੰਦਰ ਬੁੱਗਾ ਤੇ ਭਰਾ ਦਰਮਿਆਨ ਝਗੜਾ, ਭਰਜਾਈ ਦੀ ਮੌਤ, ਭਰਾ ਨੇ ਲਾਏ ਕਤਲ ਦੇ ਦੋਸ਼
ਲੜਕੀ ਨੇ ਵਿਆਹ ਕਰਨ ਤੋਂ ਕੀਤਾ ਇਨਕਾਰ : ਥਾਣਾ ਮੁਖੀ
ਇਸ ਸਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਸਪ੍ਰੀਤ ਸਿੰਘ ਪੀੜਤ ਲੜਕੀ ਨਾਲ ਵਿਆਹ ਕਰਨਾ ਚਾਹੁੰਦਾ ਹੈ ਜੋ ਕਿ ਉਸ ਨੇ ਪੁਲਸ ਦੇ ਸਾਹਮਣੇ ਐਫੀਡੇਵਿਟ ਵਿਚ ਲਿਖਤੀ ਵਿਚ ਦਿੱਤਾ ਹੈ ਪਰ ਪੀੜਤ ਲੜਕੀ ਵਿਆਹ ਕਰਨ ਤੋਂ ਇਨਕਾਰ ਕਰ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲਸ ਦੇ ਆਈ. ਆਰ. ਸੀ. ਵਿਭਾਗ ਵਿਚ ਕੰਮ ਕਰਦੇ ਜਸਪ੍ਰੀਤ ਸਿੰਘ ਨੂੰ ਸਸਪੈਂਡ ਕਰ ਕੇ ਨੋਟਿਸ ਜਾਰੀ ਕੀਤਾ ਗਿਆ ਹੈ। ਜਸਪ੍ਰੀਤ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪਾਰਟੀ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਦਾ ਵੱਡਾ ਬਿਆਨ
ਪੰਜਾਬ ਏ.ਆਈ.ਐੱਫ ਸਕੀਮ ਲਾਗੂ ਕਰਨ ਵਾਲਾ ਮੋਹਰੀ ਸੂਬਾ ਬਣਿਆ : ਚੇਤਨ ਸਿੰਘ ਜੌੜਾਮਾਜਰਾ
NEXT STORY