ਪਟਿਆਲਾ (ਬਲਜਿੰਦਰ)—ਵਿਜੀਲੈਂਸ ਬਿਊਰੋ ਪਟਿਆਲਾ ਦੀ ਪੁਲਸ ਨੇ ਐੱਸ. ਐੱਸ. ਪੀ. ਜਸਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਥਾਣਾ ਅਨਾਜ ਮੰਡੀ ਦੇ ਏ. ਐੱਸ. ਆਈ. ਗੁਰਮੇਲ ਸਿੰਘ ਨੂੰ 14 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ 'ਚ ਵਿਜੀਲੈਂਸ ਨੇ ਏ. ਐੱਸ. ਆਈ. ਤੋਂ ਇਲਾਵਾ ਹੌਲਦਾਰ ਹਰਜਿੰਦਰ ਸਿੰਘ ਤੇ ਦਰਜਾ ਚਾਰ ਮੁਲਾਜ਼ਮ ਅਸ਼ੋਕ ਕੁਮਾਰ ਦੇ ਖਿਲਾਫ 7,13(1) (ਡੀ) 13 (2) 1988 ਪੀ. ਸੀ. ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਬਿਊਰੋ ਕੋਲ ਤਰਨਜੀਤ ਸਿੰਘ ਵਾਸੀ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਭਾਰਤ ਨਗਰ ਪਟਿਆਲਾ ਵਿਖੇ ਮੋਬਾਇਲਾਂ ਦੀ ਦੁਕਾਨ ਕਰਦਾ ਹੈ। ਉਸ ਦੇ ਖਿਲਾਫ ਸ਼ਰਾਬ ਦਾ ਝੂਠਾ ਪਰਚਾ ਦਰਜ ਕਰਨ ਦਾ ਡਰਾਵਾ ਦੇ ਕੇ 30 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਸੌਦਾ 20 ਹਜ਼ਾਰ ਰੁਪਏ 'ਚ ਤੈਅ ਹੋਇਆ। ਸ਼ਿਕਾਇਤਕਰਤਾ ਤਰਨਜੀਤ ਸਿੰਘ ਕੋਲ ਸਿਰਫ 14 ਹਜ਼ਾਰ ਦਾ ਇੰਤਜ਼ਾਮ ਹੋਇਆ।
ਏ. ਐੱਸ. ਆਈ. ਗੁਰਮੀਤ ਸਿੰਘ ਥਾਣਾ ਅਨਾਜ ਮੰਡੀ ਪਟਿਆਲਾ ਨੂੰ ਵਿਜੀਲੈਂਸ ਬਿਊਰੋ ਦੇ ਡੀ. ਐੱਸ. ਪੀ. ਕੇ. ਡੀ. ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਸਰਕਾਰੀ ਤੇ ਪ੍ਰਾਈਵੇਟ ਗਵਾਹਾਂ ਦੀ ਹਾਜ਼ਰੀ 'ਚ 14 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਅਨੁਸਾਰ ਹੌਲਦਾਰ ਹਰਜਿੰਦਰ ਸਿੰਘ ਤੇ ਐੱਸ. ਐੱਚ. ਓ. ਦੇ ਪੀ. ਐੱਸ. ਓ. ਅਸ਼ੋਕ ਕੁਮਾਰ ਨੂੰ ਵੀ ਇਸ 'ਚੋਂ ਹਿੱਸਾ ਮਿਲਣਾ ਸੀ। ਦੋਵਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਅਨਪੜ੍ਹ ਨੌਜਵਾਨ ਨੇ ਨਹਿਰ ਦੇ ਪਾਣੀ ਤੋਂ ਪੈਦਾ ਕੀਤੀ ਬਿਜਲੀ (ਵੀਡੀਓ)
NEXT STORY