ਫਿਲੌਰ (ਭਾਖੜੀ)-ਦੋ ਦਿਨ ਤੋਂ ਲਾਪਤਾ ਔਰਤ ਦੀ ਲਾਸ਼ ਘਰੋਂ 10 ਕਿਲੋਮੀਟਰ ਦੂਰ ਦੂਜੇ ਸ਼ਹਿਰ ਗੋਰਾਇਆ ਦੇ ਛੱਪੜ ’ਚ ਪਈ ਮਿਲੀ। ਮ੍ਰਿਤਕ ਔਰਤ ਘਰੋਂ ਡਾਕਟਰ ਕੋਲ ਦਵਾਈ ਲੈਣ ਗਈ ਸੀ। ਪਤੀ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਦੀ ਪਤਨੀ ਦਾ ਜਬਰ-ਜ਼ਿਨਾਹ ਕਰਨ ਤੋਂ ਬਾਅਦ ਨਿਰ-ਵਸਤਰ ਕਰਕੇ ਮੌਤ ਦੇ ਘਾਟ ਉਤਾਰ ਕੇ ਲਾਸ਼ ਨੂੰ ਗਲਣ ਲਈ ਛੱਪੜ ’ਚ ਸੁੱਟ ਦਿੱਤਾ।
ਸੂਚਨਾ ਮੁਤਾਬਕ ਸਿਵਲ ਹਸਪਤਾਲ ’ਚ ਮੌਜੂਦ ਲਿਆਕਤ ਅਲੀ ਨੇ ਦੱਸਿਆ ਕਿ 2 ਦਿਨ ਪਹਿਲਾਂ ਐਤਵਾਰ ਨੂੰ ਉਸ ਦੀ ਪਤਨੀ ਸ਼ਕੂਰਾ (30) ਜੋਕਿ 2 ਬੱਚਿਆਂ ਦੀ ਮਾਂ ਹੈ, ਡਾਕਟਰ ਕੋਲ ਦਵਾਈ ਲੈਣ ਲਈ ਨੇੜੇ ਦੇ ਪਿੰਡ ਬੰਗਾ ਗਈ। ਉਥੋਂ ਦਵਾਈ ਲੈਣ ਤੋਂ ਬਾਅਦ ਉਸ ਦੀ ਪਤਨੀ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਫਿਲੌਰ ਆਉਣ ਲਈ ਉਸ ਨੂੰ ਸਿੱਧੀ ਬੱਸ ਨਹੀਂ ਮਿਲ ਰਹੀ, ਉਹ ਫਗਵਾੜਾ ਤੋਂ ਹੁੰਦੀ ਫਿਲੌਰ ਆਵੇਗੀ। ਉਹ ਅੱਗੇ ਆ ਕੇ ਉਸ ਨੂੰ ਬੱਸ ਅੱਡੇ ਤੋਂ ਲੈ ਜਾਵੇ।
ਇਹ ਵੀ ਪੜ੍ਹੋ- ਪੰਜਾਬ ਜ਼ਿਮਨੀ ਚੋਣ : ਸਖ਼ਤ ਸੁਰੱਖਿਆ ਹੇਠ ਚੱਬੇਵਾਲ ਹਲਕੇ 'ਚ ਵੋਟਿੰਗ ਜਾਰੀ
ਫਗਵਾੜਾ ਤੋਂ ਹੁੰਦੀ ਹੋਈ ਉਸ ਦੀ ਪਤਨੀ ਗੋਰਾਇਆ ਪੁੱਜ ਗਈ। ਉਥੇ ਉਸ ਨੂੰ ਉਨ੍ਹਾਂ ਦੀ ਹੀ ਗੁੱਜਰ ਬਰਾਦਰੀ ਦੀ ਪਛਾਣ ਦਾ ਲੜਕਾ ਮਿਲਿਆ, ਜੋ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਿਆ। ਉਸ ਨੇ ਪਹਿਲਾਂ ਉਸ ਦੀ ਪਤਨੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਉਸ ਤੋਂ ਬਾਅਦ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਦੇ ਬਾਅਦ ਪਤਨੀ ਨੂੰ ਮੌਤ ਦੇ ਘਾਟ ਉਤਾਰ ਕੇ ਲਾਸ਼ ਛੱਪੜ ’ਚ ਸੁੱਟ ਦਿੱਤੀ।
ਇਹ ਵੀ ਪੜ੍ਹੋ- ਵੋਟਿੰਗ ਵਿਚਾਲੇ ਰਾਜਾ ਵੜਿੰਗ ਤੇ ਅੰਮ੍ਰਿਤਾ ਵੜਿੰਗ ਨੇ ਗੁਰੂ ਘਰ ਟੇਕਿਆ ਮੱਥਾ, ਲਿਖਿਆ 'ਵਾਹਿਗੁਰੂ ਮਿਹਰ ਕਰੇ'
ਲਿਆਕਤ ਅਲੀ ਨੇ ਦੱਸਿਆ ਕਿ ਜਦੋਂ ਸ਼ਾਮ ਤੱਕ ਉਸ ਦੀ ਪਤਨੀ ਵਾਪਸ ਨਾ ਮੁੜੀ ਤਾਂ ਉਸ ਨੇ ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਫਿਲੌਰ ਪੁਲਸ ਥਾਣੇ ’ਚ ਕੀਤੀ। ਜਦੋਂ ਉਹ ਸ਼ਿਕਾਇਤ ਕਰਨ ਤੋਂ ਬਾਅਦ ਵਾਪਸ ਘਰ ਆ ਗਿਆ ਤਾਂ ਕਾਤਲ ਲੜਕਾ ਉਸ ਦਾ ਪਿੱਛਾ ਕਰਦਾ ਰਿਹਾ। ਉਸ ਦਾ ਇਸ ਤਰ੍ਹਾਂ ਪਿੱਛਾ ਕਰਨਾ ਉਸ ਨੂੰ ਅਜੀਬ ਲੱਗਾ। ਉਸ ਨੇ ਇਸ ਸਬੰਧੀ ਪੁਲਸ ਨੂੰ ਦੱਸਿਆ। ਪੁਲਸ ਨੇ ਜਦੋਂ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਦੱਸਿਆ ਕਿ ਉਸ ਨੇ ਸ਼ਕੂਰਾ ਨਾਲ ਜਬਰ-ਜ਼ਿਨਾਹ ਕਰਕੇ ਉਸ ਦੀ ਲਾਸ਼ ਛੱਪੜ ’ਚ ਸੁੱਟ ਦਿੱਤੀ ਹੈ। ਪੁਲਸ ਨੇ ਜਦੋਂ ਲਾਸ਼ ਨੂੰ ਬਾਹਰ ਕੱਢਿਆ ਤਾਂ ਮ੍ਰਿਤਕਾ ਦੇ ਸਰੀਰ ’ਤੇ ਇਕ ਵੀ ਕੱਪੜਾ ਨਹੀਂ ਸੀ। ਲਾਸ਼ ਦੀ ਹਾਲਤ ਕਾਫ਼ੀ ਖ਼ਰਾਬ ਹੋ ਚੁੱਕੀ ਸੀ। ਪਰਿਵਾਰ ਵਾਲਿਆਂ ਦਾ ਦੋਸ਼ ਸੀ ਕਿ ਇਹ ਇਕੱਲੇ ਦਾ ਕੰਮ ਨਹੀਂ, ਇਸ ਅਪਰਾਧ ’ਚ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਹਨ।
ਇਹ ਵੀ ਪੜ੍ਹੋ-300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲਿਆਂ ਲਈ ਅਹਿਮ ਖ਼ਬਰ, ਜਾਰੀ ਹੋ ਗਏ ਸਖ਼ਤ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਮਾਨ ਨੇ ਕੀਤਾ ਟਵੀਟ, ਅੱਜ ਛੁੱਟੀ...
NEXT STORY