ਜਲੰਧਰ- ਜਲੰਧਰ ਵਿਖੇ ਪਿੰਡ ਡਰੋਲੀ ਖ਼ੁਰਦ ਵਿੱਚ ਇਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਦੇ ਮਾਮਲੇ ਦੇ ਪੁਲਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਪੁਲਸ ਮਨਮੋਹਨ ਸਿੰਘ ਦਾ ਮੋਬਾਇਲ ਫ਼ੋਨ ਜ਼ਬਤ ਕਰਕੇ ਉਸ ਦੀ ਫੋਰੈਂਸਿਕ ਜਾਂਚ ਕਰਵਾ ਰਹੀ ਹੈ, ਕਿਉਂਕਿ ਮਨਮੋਹਨ ਦੀ ਮੌਤ ਤੋਂ ਬਾਅਦ ਪੁਲਸ ਕੋਲ ਅਜਿਹੇ ਇਨਪੁਟ ਆਉਣੇ ਸ਼ੁਰੂ ਹੋ ਗਏ ਹਨ ਕਿ ਉਹ ਇਕ ਵੱਡੇ ਘਪਲੇ ਦਾ ਸੂਤਰ ਆਧਾਰ ਬਣ ਚੁੱਕੇ ਸਨ ਪਰ ਡਾਕਖਾਨੇ ਵਿੱਚੋਂ ਸਿਰਫ਼ 29 ਹਜ਼ਾਰ ਰੁਪਏ ਦਾ ਹੀ ਕੈਸ਼ ਮਿਲਿਆ ਹੈ। ਪੁਲਸ ਸੂਤਰਾਂ ਤੋਂ ਪਤਾ ਲਗਾ ਰਹੀ ਹੈ ਕਿ ਮਨਮੋਹਨ ਨੇ 3 ਫ਼ੀਸਦੀ ਵਿਆਜ ਦਾ ਲਾਲਚ ਦੇ ਕੇ ਲੋਕਾਂ ਤੋਂ ਵੱਡੀ ਰਕਮ ਲਈ ਸੀ। ਇਹ ਰਕਮ 2 ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ। ਸੁਸਾਈਡ ਨੋਟ 'ਚ ਮਨਮੋਹਨ ਨੇ ਕਰਜ਼ੇ ਦੀ ਗੱਲ ਕੀਤੀ ਹੈ। ਪੁਲਸ ਦੋ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਕਿ ਮਨਮੋਹਨ ਨੇ ਜਨਤਾ ਤੋਂ ਇਕੱਠੇ ਕੀਤੇ ਪੈਸਿਆਂ ਨਾਲ ਕਰਜ਼ਾ ਚੁਕਾਇਆ ਹੈ ਜਾਂ ਫਿਰ ਕੋਈ ਪੈਸਾ ਹੜਪਿਆ ਹੈ। ਸਵਾਲ ਇਹ ਹੈ ਕਿ ਕਰਜ਼ੇ 'ਚ ਡੁੱਬੇ ਮਨਮੋਹਨ ਨੇ ਡੇਢ ਸਾਲ ਪਹਿਲਾਂ ਆਪਣੇ ਬੇਟੇ ਨੂੰ ਆਸਟ੍ਰੇਲੀਆ ਕਿਵੇਂ ਭੇਜਿਆ ਸੀ। ਉਨ੍ਹਾਂ ਦੇ ਸੁਸਾਈਡ ਨੋਟ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਤਲਾਕ ਤੋਂ ਬਾਅਦ ਵੀ ਸਹੁਰਿਆਂ ਨੂੰ 15 ਲੱਖ ਦਾ ਚੂਨਾ ਲਾ ਗਈ ਨੂੰਹ, ਕਰਤੂਤ ਨੇ ਉਡਾਏ ਹੋਸ਼
3 ਸਾਲਾ ਮਾਸੂਮ ਦੀ ਦਰਦਨਾਕ ਮੌਤ ਦਾ ਸੱਚ
ਉਥੇ ਹੀ ਦੂਜੇ ਪਾਸੇ ਪੋਸਟਮਾਰਟਮ ਦੌਰਾਨ 3 ਸਾਲਾ ਅਮਨਦੀਪ ਕੌਰ ਦੀ ਦਰਦਨਾਕ ਮੌਤ ਦਾ ਸੱਚ ਸਾਹਮਣੇ ਆਇਆ ਹੈ। ਅਮਨਦੀਪ ਦਾ ਗਲਾ ਘੁੱਟਿਆ ਗਿਆ ਸੀ ਅਤੇ ਗਰਦਨ ਟੁੱਟਣ ਕਾਰਨ ਉਸ ਮਾਸੂਮ ਦੀ ਮੌਤ ਹੋ ਗਈ ਸੀ। ਮਨਮੋਹਨ ਦੇ ਗਲੇ 'ਤੇ ਰੱਸੀ ਦੇ ਨਿਸ਼ਾਨ ਮਿਲੇ ਹਨ। ਉਨ੍ਹਾਂ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ ਸੀ। ਮਨਮੋਹਨ ਨੇ ਖ਼ੁਦਕੁਸ਼ੀ ਕਰ ਲਈ ਸੀ। ਇਸੇ ਤਰ੍ਹਾਂ ਦੇ ਨਿਸ਼ਾਨ ਉਨ੍ਹਾਂ ਦੀ ਪਤਨੀ ਸਰਬਜੀਤ ਕੌਰ, ਬੇਟੀ ਪ੍ਰਭਜੋਤ ਕੌਰ ਅਤੇ ਗੁਰਪ੍ਰੀਤ ਕੌਰ ਦੇ ਗਲੇ 'ਤੇ ਪਾਏ ਗਏ ਹਨ।
ਮੌਤ ਤੋਂ ਪਹਿਲਾਂ ਮਨਮੋਹਨ ਨੇ ਦੋਹਤੀ, ਦੋ ਧੀਆਂ ਅਤੇ ਪਤਨੀ ਨੂੰ ਦਵਾਈ ਦਿੱਤੀ ਸੀ ਜਾਂ ਨਹੀਂ, ਇਸ ਦਾ ਰਾਜ਼ ਜਾਣਨ ਲਈ ਹਰ ਕਿਸੇ ਦੇ ਵਿਸਰੇ ਨੂੰ ਕੈਮੀਕਲ ਟੈਸਟਿੰਗ ਲਈ ਭੇਜਿਆ ਜਾ ਰਿਹਾ ਹੈ। ਜੇਕਰ ਵਿਸਰਾ ਦੀ ਜਾਂਚ 'ਚ ਬੇਹੋਸ਼ੀ ਦੀ ਦਵਾਈ ਨਹੀਂ ਮਿਲਦੀ ਤਾਂ ਮਾਮਲਾ ਸਾਫ਼ ਹੋ ਜਾਵੇਗਾ ਕਿ ਮਨਮੋਹਨ ਨੇ ਅਖ਼ੀਰ 'ਚ ਖ਼ੁਦਕੁਸ਼ੀ ਕੀਤੀ ਸੀ ਅਤੇ ਬਾਕੀਆਂ ਨੇ ਪਹਿਲਾਂ ਖ਼ੁਦਕੁਸ਼ੀ ਕੀਤੀ ਸੀ। ਐੱਸ. ਐੱਚ. ਓ. ਮਨਜੀਤ ਰੰਧਾਵਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਕਿ ਮਨਮੋਹਨ ਨੇ ਠੱਗੀ ਮਾਰੀ ਹੈ।
ਉਥੇ ਹੀ ਮਨਮੋਹਨ ਸਿੰਘ, ਪਤਨੀ ਸਰਬਜੀਤ ਕੌਰ ਅਤੇ ਬੇਟੀ ਗੋਪੀ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਜਲੰਧਰ ਦੇ ਪਿੰਡ ਡਰੋਲੀ ਖ਼ੁਰਦ ਵਿੱਚ ਕੀਤਾ ਗਿਆ। ਡੇਢ ਵਜੇ ਦੇ ਕਰੀਬ ਲਾਸ਼ਾਂ ਪਿੰਡ ਪਹੁੰਚੀਆਂ। ਇਸ ਦੇ ਨਾਲ ਹੀ ਜੋਤੀ ਅਤੇ ਉਸ ਦੀ ਮਾਸੂਮ ਧੀ ਅਮਨ ਦਾ ਅੰਤਿਮ ਸੰਸਕਾਰ ਜਵਾਈ ਸਰਬਜੀਤ ਸਿੰਘ ਵੱਲੋਂ ਉਨ੍ਹਾਂ ਦੇ ਪਿੰਡ ਵਿੱਚ ਹੀ ਕੀਤਾ ਜਾਣਾ ਸੀ। ਮਨਮੋਹਨ ਸਿੰਘ ਵੱਲੋਂ ਲੋਕਾਂ ਤੋਂ ਪੈਸੇ ਲੈ ਕੇ ਜਾਰੀ ਕੀਤੀਆਂ ਰਸੀਦਾਂ ਨੂੰ ਲੋਕ ਵਿੱਤ ਅਤੇ ਡਾਕਖ਼ਾਨੇ ਨਾਲ ਜੁੜੇ ਲੋਕਾਂ ਨੂੰ ਵਿਖਾ ਰਹੇ ਹਨ। ਜਰਨੈਲ ਸਿੰਘ ਦਾ ਕਹਿਣਾ ਹੈ ਕਿ ਆਦਮਪੁਰ ਦੇ ਵੱਡੇ ਡਾਕਖਾਨੇ ਵਿੱਚ ਰਸੀਦਾਂ ਵਿਖਾਈਆਂ ਗਈਆਂ ਸਨ। ਉਥੋਂ ਪਤਾ ਲੱਗਾ ਕਿ ਇਹ ਫਾਇਨਾਂਸ ਸਕੀਮ ਡਾਕਖ਼ਾਨੇ ਦੀ ਨਹੀਂ ਹੈ।
ਇਹ ਵੀ ਪੜ੍ਹੋ : DSP ਦਲਬੀਰ ਸਿੰਘ ਦਿਓਲ ਕਤਲ ਮਾਮਲੇ 'ਚ ਪੋਸਟਮਾਰਟਮ ਦੀ ਰਿਪੋਰਟ ਦੌਰਾਨ ਸਾਹਮਣੇ ਆਈ ਇਹ ਗੱਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸ਼ਿਮਲਾ ਜਿੰਨਾ ਠੰਡਾ ਚੰਡੀਗੜ੍ਹ, ਚੰਡੀਗੜ੍ਹ ਮੌਸਮ ਕੇਂਦਰ ਵਲੋਂ ਯੈਲੋ ਅਲਰਟ ਜਾਰੀ
NEXT STORY