ਅੰਮ੍ਰਿਤਸਰ- ਕੱਲ੍ਹ ਰਾਤ ਅਜਨਾਲਾ ਅੰਮ੍ਰਿਤਸਰ ਰੋਡ 'ਤੇ ਭਿਆਨਕ ਸੜਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸ ਦੇਈਏ ਇਸ ਹਾਦਸੇ 'ਚ ਆਹਮੋ-ਸਾਹਮਣੇ ਕਾਰਾਂ ਦਾ ਇਕ ਵੱਡਾ ਐਕਸੀਡੈਂਟ ਹੋ ਗਿਆ। ਜਿਸ ਵਿੱਚ ਇਕ ਔਰਤ, ਛੋਟਾ ਬੱਚਾ ਤੇ ਨਾਲ ਹੋਰ ਕਾਰ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਜਿਸ 'ਤੇ ਮੰਤਰੀ ਧਾਲੀਵਾਲ ਨੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਰੈਲੀ ਦੇ ਮੱਦਨੇਜ਼ਰ ਪੁਲਸ ਨੇ ਡਾਇਵਰਟ ਕੀਤੀ ਟ੍ਰੈਫ਼ਿਕ, ਲੋਕਾਂ ਲਈ ਬਦਲਵੇਂ ਰੂਟ ਜਾਰੀ
ਇਸ ਦੀ ਜਾਣਕਾਰੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ। ਮੰਤਰੀ ਧਾਲੀਵਾਲ ਨੇ ਲਿਖਿਆ ਕਿ 'ਰਾਤੀਂ ਅਜਨਾਲਾ ਅੰਮ੍ਰਿਤਸਰ ਰੋਡ ‘ਤੇ ਆਹਮੋ ਸਾਹਮਣੇ ਕਾਰਾਂ ਦਾ ਇਕ ਵੱਡਾ ਐਕਸੀਡੈਂਟ ਹੋ ਗਿਆ। ਜਿਸ 'ਚ ਇਕ ਮਾਤਾ, ਛੋਟਾ ਬੱਚਾ ਅਤੇ ਨਾਲ ਹੋਰ ਕਾਰ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਜਲਦੀ ਠੀਕ ਹੋ ਜਾਣ । ਉਨ੍ਹਾਂ ਨੂੰ ਬਹੁਤ ਸੱਟਾਂ ਲੱਗੀਆਂ ਹਨ।'
ਇਹ ਵੀ ਪੜ੍ਹੋ- ਸੁਲਤਾਨਪੁਰ ਲੋਧੀ ਮਾਮਲੇ 'ਚ ਰਾਜਪਾਲ ਨੂੰ ਮਿਲਿਆ ਅਕਾਲੀ ਵਫਦ, ਕੀਤੀ ਸੀ.ਬੀ.ਆਈ. ਜਾਂਚ ਦੀ ਮੰਗ
ਉਨ੍ਹਾਂ ਅੱਗੇ ਦੱਸਿਆ ਕਿ 'ਅਜਨਾਲਾ ਸਰਕਾਰੀ ਹਸਪਤਾਲ 'ਚ ਸਾਰੇ ਐਕਸੀਡੈਂਟ ਦੌਰਾਨ ਜ਼ਖ਼ਮੀ ਹੋਏ ਮਰੀਜ਼ਾਂ ਨੂੰ ਲੈ ਕੇ ਆਇਆ ਹਾਂ। ਇਲਾਜ ਸ਼ੁਰੂ ਹੋ ਗਿਆ ਹੈ। ਡਾਕਟਰ ਪੂਰੀ ਕੋਸ਼ਿਸ਼ ਕਰ ਰਹੇ ਹਨ। ਵਾਹਿਗੁਰੂ ਜੀ ਮੇਹਰ ਕਰਨ....।'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਜਲੀ ਦੇ ਪੋਲ ਤੋਂ ਡਿੱਗਣ ਨਾਲ ਲਾਈਨਮੈਨ ਦੀ ਮੌਤ
NEXT STORY