ਲੁਧਿਆਣਾ (ਰਾਜ, ਬੇਰੀ) : ਸਥਾਨਕ ਇਕ ਹੌਜਰੀ 'ਚ ਦੁਪਹਿਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਫੈਕਟਰੀ ’ਚ ਪੰਜ ਵਰਕਰ ਫਸ ਗਏ, ਜਿਸ 'ਚ ਇਕ ਵਰਕਰ ਜ਼ਿੰਦਾ ਸੜ ਗਿਆ ਜਦਕਿ ਦੋ ਦੀ ਦਮ ਘੁਟਣ ਨਾਲ ਮੌਤ ਹੋ ਗਈ, ਦੋ ਹੋਰ ਵਰਕਰ ਡੀ. ਐੱਮ. ਸੀ. ਹਸਪਤਾਲ ਵਿੱਚ ਭਰਤੀ ਹਨ। ਅੱਗ ਦੀ ਸੂਚਨਾ ਮਿਲਣ ਦੇ ਬਾਅਦ ਹੀ ਸਾਰੇ ਫਾਇਰ ਸਟੇਸ਼ਨਾਂ ਤੋਂ ਲਗਭਗ 25 ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਪੁੱਜ ਗਈਆਂ, ਜਿਨ੍ਹਾਂ ਨੇ ਚਾਰ ਘੰਟੇ ਦੀ ਸਖ਼ਤ ਮਸ਼ਕੱਤ ਦੇ ਬਾਅਦ ਅੱਗ ’ਤੇ ਕਾਬੂ ਪਾਇਆ।
ਜਾਣਕਾਰੀ ਅਨੁਸਾਰ ਪੁਰਾਣੀ ਕਚਿਹਰੀ ਕੋਲ ਗਣੇਸ਼ ਹੌਜਰੀ ਫੈਕਟਰੀ ਹੈ। ਫੈਕਟਰੀ ਵਰਕਰ ਰਾਜ ਕੁਮਾਰ ਨੇ ਦੱਸਿਆ ਕਿ ਉਹ ਲੰਚ ਕਰਨ ਲਈ ਦੁਪਹਿਰੇ ਘਰ ਚਲੇ ਗਏ। ਪਿਛੋਂ ਫੈਕਟਰੀ ਦਾ ਮੇਨ ਕੰਮ ਸੰਭਾਲਣ ਵਾਲੇ ਰਜਿੰਦਰ ਚੋਪੜਾ, ਗੁਲਸ਼ਨ, ਅਸ਼ਵਨੀ ਅਤੇ ਮਹਿੰਦਰ ਦੇ ਨਾਲ ਮਾਧਵ ਰਾਮ ਅੰਦਰ ਹੀ ਖਾਣਾ ਖਾਣ ਲਈ ਬੈਠੇ ਸਨ। ਖਾਣਾ ਖਾਣ ਦੇ ਬਾਅਦ ਉਹ ਸਾਰੇ ਫੈਕਟਰੀ ਦੀ ਉੱਪਰਲੀ ਮੰਜ਼ਿਲ ’ਤੇ ਹੀ ਆਰਾਮ ਕਰਨ ਲੱਗੇ।
ਇਸ ਦੌਰਾਨ ਅਚਾਨਕ ਫੈਕਟਰੀ ਵਿਚ ਅੱਗ ਲੱਗ ਗਈ ਅਤੇ ਪੰਜ ਲੋਕ ਅੰਦਰ ਫਸੇ ਗਏ। ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਪੌੜੀ ਲਾ ਕੇ ਅੰਦਰ ਗਏ ਤੇ 4 ਵਰਕਰਾਂ ਨੂੰ ਮੋਢੇ ’ਤੇ ਚੁੱਕ ਕੇ ਬਾਹਰ ਲੈ ਗਏ ਪਰ ਇਕ ਵਰਕਰ ਮਾਧਵ ਰਾਮ ਅੰਦਰ ਜ਼ਿੰਦਾ ਹੀ ਸੜ ਚੁੱਕਾ ਸੀ।
ਪੰਜਾਬ ਰੋਡਵੇਜ਼ ਦੇ ਕੰਡਕਟਰ ਨੂੰ ਕੀਤਾ ਅਗਵਾ, ਬੱਸ ’ਚ ਔਰਤ ਨਾਲ ਟਿਕਟ ਨੂੰ ਲੈ ਕੇ ਹੋਇਆ ਸੀ ਝਗੜਾ
NEXT STORY