ਬਨੂੜ (ਗੁਰਪਾਲ) : ਇਕ ਹਫ਼ਤਾ ਪਹਿਲਾਂ ਵਿਆਹੇ 23 ਸਾਲਾ ਨੌਜਵਾਨ ਨੇ ਘਰੇਲੂ ਕਲੇਸ਼ ਕਾਰਨ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਨੌਜਵਾਨ ਦੀ ਲਾਸ਼ ਬਨੂੜ ਸ਼ਹਿਰ ’ਚੋਂ ਗੁਜ਼ਰਦੇ ਕੌਮੀ ਮਾਰਗ ’ਤੇ ਬਣੇ ਓਵਰਬ੍ਰਿਜ ’ਤੇ ਖੜ੍ਹੀ ਇਨੋਵਾ ਕਾਰ ’ਚੋਂ ਮਿਲੀ ਹੈ।
ਇਹ ਵੀ ਪੜ੍ਹੋ : ਬੁਲੇਟ ਚਾਲਕ ਹੋ ਜਾਣ ਸਾਵਧਾਨ, 10 ਹਜ਼ਾਰ 'ਚ ਪਵੇਗੀ ਇਹ ਗ਼ਲਤੀ ਤੇ ਇੰਪਾਊਂਡ ਹੋਵੇਗਾ ਮੋਟਰਸਾਈਕਲ
ਥਾਣਾ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ ਜ਼ਿਲ੍ਹਾ ਮੋਹਾਲੀ ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਮਨੋਲੀ ਦਾ ਵਸਨੀਕ ਨੌਜਵਾਨ ਦਿਲਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਜਿਸ ਦਾ ਵਿਆਹ 9 ਜੁਲਾਈ ਨੂੰ ਜ਼ੀਰਕਪੁਰ ਦੀ ਰਹਿਣ ਵਾਲੀ 21 ਸਾਲਾ ਮਨਪ੍ਰੀਤ ਕੌਰ ਨਾਲ ਹੋਇਆ ਸੀ। ਉਸ ਦਾ ਪੁੱਤਰ ਪੇਸ਼ੇ ਵਜੋਂ ਡਰਾਈਵਰੀ ਕਰਦਾ ਸੀ ਅਤੇ ਇਨੋਵਾ ਗੱਡੀ ਚਲਾਉਂਦਾ ਸੀ। ਮ੍ਰਿਤਕ ਨੌਜਵਾਨ ਦਿਲਪ੍ਰੀਤ ਸਿੰਘ ਦਾ ਜਿਸ ਦਿਨ ਦਾ ਵਿਆਹ ਹੋਇਆ ਸੀ, ਉਸ ਦਿਨ ਤੋਂ ਹੀ ਉਹ ਆਪਣੇ ਸਹੁਰੇ ਘਰ ਰਹਿੰਦਾ ਸੀ ਅਤੇ ਕਦੇ ਕਦਾਈਂ ਆਪਣੇ ਪਿੰਡ ਮਨੋਲੀ ਆਉਂਦਾ ਸੀ। ਬੀਤੇ ਦਿਨੀਂ ਨਵ-ਵਿਆਹੇ ਜੋੜੇ ’ਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਸੀ, ਜਿਸ ਕਾਰਨ ਦਿਲਪ੍ਰੀਤ ਸਿੰਘ ਆਪਣੇ ਘਰ ਵਾਪਸ ਆ ਗਿਆ।
ਇਹ ਵੀ ਪੜ੍ਹੋ : ਸਲਾਮ ! ਪੁਲਸ ਮੁਲਾਜ਼ਮ ਨੇ ਪੱਗ ਨਾਲ ਬਚਾਈ ਭਾਖੜਾ ਨਹਿਰ 'ਚ ਰੁੜ੍ਹੇ ਜਾਂਦੇ ਨੌਜਵਾਨ ਦੀ ਜਾਨ
ਇਸ ਤੋਂ ਬਾਅਦ ਕੁੜੀ ਦੇ ਪਰਿਵਾਰ ਨੇ ਦਿਲਪ੍ਰੀਤ ਸਿੰਘ ਦੇ ਘਰ ਆ ਕੇ ਖੂਬ ਹੰਗਾਮਾ ਕੀਤਾ। ਘਟਨਾ ਤੋਂ ਬਾਅਦ ਦਿਲਪ੍ਰੀਤ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨੂੰ ਤਕਰੀਬਨ 11 ਕੁ ਵਜੇ ਇਹ ਕਹਿ ਕੇ ਗੱਡੀ ’ਚੋਂ ਆ ਗਿਆ ਕਿ ਉਹ ਕੁਝ ਦੇਰ ਬਾਅਦ ਆਵੇਗਾ ਪਰ ਜਦੋਂ ਉਹ ਸਵੇਰ ਤੱਕ ਆਪਣੇ ਘਰ ਵਾਪਸ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਤਲਾਸ਼ ਕੀਤੀ ਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ’ਚ ਫਲਾਈਓਵਰ ਤੋਂ ਗੁਜ਼ਰ ਰਹੇ ਰਾਹਗੀਰ ਦਾ ਫੋਨ ਆਇਆ ਕਿ ਇੱਥੇ ਇਨੋਵਾ ਗੱਡੀ ਖੜ੍ਹੀ ਹੈ, ਜਿਸ ’ਚ ਇਕ ਨੌਜਵਾਨ ਪਿਆ ਹੈ।
ਇਹ ਵੀ ਪੜ੍ਹੋ : ਥਾਣਾ ਸਿਟੀ ਫਿਰਜ਼ੋਪੁਰ ਵਿਖੇ ਏ. ਐੱਸ. ਆਈ. ਸਣੇ 5 ਪੁਲਸ ਮੁਲਾਜ਼ਮਾਂ 'ਤੇ ਪਰਚਾ ਦਰਜ, ਜਾਣੋ ਪੂਰਾ ਮਾਮਲਾ
ਜਾਂਚ ਅਧਿਕਾਰੀ ਏ. ਐੱਸ. ਆਈ. ਜਸਵਿੰਦਰ ਪਾਲ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਕੇ ਇਨੋਵਾ ਗੱਡੀ ਕੋਲ ਪਹੁੰਚੇ ਤਾਂ ਦੇਖਿਆ ਕਿ ਨੌਜਵਾਨ ਮ੍ਰਿਤਕ ਪਿਆ ਸੀ। ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਡੇਰਾਬੱਸੀ ਦੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ ਹੈ। ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਜਾਣੋ ਕਿਉਂ ਹੜ੍ਹਾਂ ਦੌਰਾਨ ਵੀ ਨਹੀਂ ਛੱਡਿਆ ਰਾਜਸਥਾਨ ਫੀਡਰ 'ਚ ਪਾਣੀ, ਮੀਤ ਹੇਅਰ ਨੇ ਦੱਸੀ ਅਸਲ ਵਜ੍ਹਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿੱਕੀ ਜਿਹੀ ਗੱਲ ਨੇ ਧਾਰ ਲਿਆ ਖੂਨੀ ਰੂਪ, ਇੰਨੀ ਵੱਧ ਗਈ ਗੱਲ ਕਿ ਚੱਲ ਗਈਆਂ ਗੋਲ਼ੀਆਂ
NEXT STORY