ਚੰਡੀਗੜ੍ਹ, (ਸੁਸ਼ੀਲ)- ਸੈਕਟਰ-63 'ਚ ਸੈਰ ਕਰ ਰਹੀ ਇਕ ਔਰਤ ਦੇ ਗਲੇ 'ਚੋਂ ਬਾਈਕ ਸਵਾਰ ਦੋ ਲੜਕੇ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਏ। ਔਰਤ ਨੇ ਰੌਲਾ ਪਾਇਆ ਅਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਔਰਤ ਰਿਹਾਨਾ ਅੰਸਾਰੀ ਦੇ ਬਿਆਨ ਦਰਜ ਕੀਤੇ। ਸਨੈਚਿੰਗ ਕਰਨ ਵਾਲੇ ਦੋਵੇਂ ਸਨੈਚਰਾਂ ਦਾ ਹੁਲੀਆ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ ਹੈ। ਬਾਈਕ ਚਾਲਕ ਨੇ ਬਰਾਊਨ ਕਲਰ ਦੀ ਕਮੀਜ਼ ਤੇ ਹੈਲਮੇਟ ਪਾਇਆ ਹੋਇਆ ਸੀ, ਜਦੋਂਕਿ ਪਿੱਛੇ ਬੈਠਾ ਲੜਕਾ ਬਿਨਾਂ ਹੈਲਮੇਟ ਤੋਂ ਸੀ। ਸੈਕਟਰ- 49 ਥਾਣਾ ਪੁਲਸ ਨੇ ਔਰਤ ਰਿਹਾਨਾ ਅੰਸਾਰੀ ਦੀ ਸ਼ਿਕਾਇਤ 'ਤੇ ਬਾਈਕ ਸਵਾਰ ਦੋਵੇਂ ਸਨੈਚਰਾਂ 'ਤੇ ਮਾਮਲਾ ਦਰਜ ਕਰ ਲਿਆ ਹੈ।
ਸੈਕਟਰ-63 ਸਥਿਤ ਬਲਾਕ ਨੰ. 7 ਦੇ ਮਕਾਨ ਨੰ. 2161 ਨਿਵਾਸੀ ਰਿਹਾਨਾ ਅੰਸਾਰੀ ਸੋਮਵਾਰ ਸਵੇਰੇ ਸੈਰ ਕਰ ਰਹੀ ਸੀ, ਜਦੋਂ ਉਹ ਬਲਾਕ ਨੰ. 6 ਦੇ ਕੋਲ ਪਹੁੰਚੀ ਤਾਂ ਪਿੱਛੋਂ ਦੋ ਬਾਈਕ ਸਵਾਰ ਲੜਕੇ ਆਏ। ਬਾਈਕ ਦੇ ਪਿੱਛੇ ਬੈਠੇ ਲੜਕੇ ਨੇ ਉਨ੍ਹਾਂ ਦੇ ਗਲੇ 'ਚੋਂ ਸੋਨੇ ਦੀ ਚੇਨ ਝਪਟ ਲਈ ਅਤੇ ਫਰਾਰ ਹੋ ਗਏ। ਪੁਲਸ ਨੇ ਇਕ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕੀਤੀ ਤਾਂ ਸਨੈਚਰ ਬਾਈਕ 'ਤੇ ਫਰਾਰ ਹੁੰਦੇ ਹੋਏ ਵਿਖਾਈ ਦੇ ਰਹੇ ਸਨ। ਪੁਲਸ ਨੇ ਦੱਸਿਆ ਕਿ ਬਾਈਕ ਸਵਾਰ ਸਨੈਚਰ ਸੈਕਟਰ-63 'ਚ ਵਾਰਦਾਤ ਨੂੰ ਅੰਜਾਮ ਦੇ ਕੇ ਮੋਹਾਲੀ 'ਚ ਚਲੇ ਜਾਂਦੇ ਹਨ।
ਫਤਿਹਗੜ੍ਹ ਵਾਸੀਆਂ ਵਲੋਂ ਬੇਗੋਵਾਲ ਥਾਣੇ ਬਾਹਰ ਨਾਅਰੇਬਾਜ਼ੀ
NEXT STORY