ਅੰਮ੍ਰਿਤਸਰ (ਰਮਨ)- ਪੰਜਾਬ ਦੇ ਨੌਜਵਾਨ ਲਗਾਤਾਰ ਵਿਦੇਸ਼ਾਂ ’ਚ ਰੋਜ਼ਗਾਰ ਦੀ ਤਲਾਸ਼ ’ਚ ਹਨ। ਵਿਦੇਸ਼ਾਂ ਵਿਚ ਪਲਾਇਨ ਕਰ ਚੁੱਕੇ ਜ਼ਿਆਦਾਤਰ ਨੌਜਵਾਨ ਇਹ ਦਲੀਲ ਦੇ ਰਹੇ ਹਨ ਕਿ ਪੰਜਾਬ ਵਿਚ ਰੋਜ਼ਗਾਰ ਨਹੀਂ ਹੈ ਪਰ ਮਨਜੀਤ ਸਿੰਘ ਮੀਤਾ (27 ਸਾਲ) ਨੇ ਵਿਦੇਸ਼ਾਂ ਵਿਚ ਜਾ ਰਹੇ ਨੌਜਵਾਨਾਂ ਨੂੰ ਨਜ਼ਰਅੰਦਾਜ਼ ਕਰਦਿਆਂ ਪਿੰਡ ਕਾਲੇ ਮੋੜ ਨੇੜੇ ਛੇਹਰਟਾ ਬਾਈਪਾਸ ਦੀ ਮੁੱਖ ਸੜਕ ’ਤੇ ਸਾਈਕਲ ਦੇ ਟਾਇਰ ਰਿਪੇਅਰ ਦੀ ਦੁਕਾਨ ਖੋਲ੍ਹ ਕੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿਚ ਰੋਜ਼ਗਾਰ ਦੀ ਕੋਈ ਕਮੀ ਨਹੀਂ ਹੈ।
ਦੁਕਾਨ ਤੋਂ ਸੱਚ ਹੋਏ ਸੁਪਨੇ
ਮਨਜੀਤ ਸਿੰਘ ਮੀਤਾ ਨੇ ਦੱਸਿਆ ਕਿ ਉਹ 8ਵੀਂ ਪਾਸ ਹੈ ਅਤੇ ਪੜ੍ਹਾਈ ਅੱਧ ਵਿਚਾਲੇ ਛੱਡ ਕੇ 2011 ਤੋਂ ਪੱਕੇ ਤੌਰ ’ਤੇ ਇਸ ਕੰਮ ਵਿਚ ਲੱਗ ਗਿਆ ਸੀ ਕਿਉਂਕਿ ਘਰ ਦੇ ਗੁਜ਼ਾਰੇ ਲਈ ਪੈਸੇ ਦੀ ਸਭ ਤੋਂ ਵੱਡੀ ਲੋੜ ਹੁੰਦੀ ਹੈ। ਇਸ ਨਤੀਜੇ ਵਜੋਂ 2011 ਵਿਚ ਉਸ ਨੇ ਸਾਈਕਲਾਂ ਅਤੇ ਸਕੂਟਰ-ਮੋਟਰਸਾਈਕਲਾਂ ਲਈ ਟਾਇਰ ਰਿਪੇਅਰ ਦੀ ਦੁਕਾਨ ਖੋਲ੍ਹੀ ਅਤੇ ਅੱਜ ਤੱਕ ਉਹ ਉਸ ਦੁਕਾਨ ਦਾ ਮਾਲਕ ਹੈ ਅਤੇ ਸਾਈਕਲ-ਸਕੂਟਰ ਪੈਂਚਰਾਂ ਤੋਂ ਲੱਖਾਂ ਰੁਪਏ ਕਮਾ ਚੁੱਕਾ ਹੈ।
ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਬਹਾਲ ਹੋਈਆਂ ਇਹ ਰੇਲ ਗੱਡੀਆਂ
ਮਨਜੀਤ ਸਿੰਘ ਨੇ ਦੱਸਿਆ ਕਿ ਪੈਂਚਰ ਲਗਾਉਣ ਦਾ ਉਸ ਦਾ ਪਿਛੋਕੜ ਕੋਈ ਕਾਰੋਬਾਰ ਨਹੀਂ ਸੀ ਪਰ ਘਰ ਦੀ ਗਰੀਬੀ ਨੂੰ ਦੇਖਦਿਆਂ ਉਸ ਨੇ ਇਸ ਧੰਦੇ ਨੂੰ ਅਪਣਾਇਆ ਅਤੇ ਅੱਜ ਉਹ ਆਪਣੇ ਖੇਤਰ ਵਿਚ ਇਕ ਸਫਲ ਕਾਰੋਬਾਰੀ ਵਜੋਂ ਲੋਕਾਂ ਵਿਚ ਹਰਮਨ ਪਿਆਰਾ ਹੈ। ਨੌਜਵਾਨ ਮਨਜੀਤ ਸਿੰਘ ਨੇ ਕਿਹਾ ਕਿ ਉਸ ਦੇ ਵੱਡੇ-ਵੱਡੇ ਸੁਪਨੇ ਹਨ ਅਤੇ ਉਸ ਨੇ ਪੰਕਚਰ ਦਾ ਕੰਮ ਕਰਕੇ ਇਨ੍ਹਾਂ ਸੁਪਨਿਆਂ ਨੂੰ ਪੂਰਾ ਕੀਤਾ ਹੈ।
ਘਰ ਦੀ ਕੱਚੀ ਛੱਤ ਹਟਾ ਕੇ ਪੱਕਾ ਮਕਾਨ ਬਣਾਇਆ
ਮਨਜੀਤ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਇੰਸਟਾਗ੍ਰਾਮ ’ਤੇ ਉਨ੍ਹਾਂ ਦੇ ਹਜ਼ਾਰਾਂ ਫਾਲੋਅਰਜ਼ ਹਨ। ਸਿਰ ’ਤੇ ਸੋਹਣੀ ਦਸਤਾਰ ਅਤੇ ਸੋਹਣੇ ਕੱਪੜੇ ਪਾ ਕੇ ਉਹ ਵਾਹਨਾਂ ਦੇ ਟਾਇਰਾਂ ਨੂੰ ਪੈਂਚਰ ਲਗਾਉਂਦਾ ਹੈ। ਉਸ ਨੇ ਦੱਸਿਆ ਕਿ ਪਹਿਲਾਂ ਤਾਂ ਲੋਕ ਉਸ ਦੇ ਕਾਰੋਬਾਰ ਕਰਨ ਦੇ ਤਰੀਕੇ ਦਾ ਮਜ਼ਾਕ ਉਡਾਉਂਦੇ ਸਨ, ਪਰ ਹੁਣ ਵੱਡੀ ਗਿਣਤੀ ਵਿਚ ਲੋਕ ਆਪਣੇ ਵਾਹਨਾਂ ਦੇ ਪੈਂਚਰ ਲਗਵਾਉਣ ਲਈ ਉਸ ਕੋਲ ਆਉਂਦੇ ਹਨ ਅਤੇ ਉਸ ਦੇ ਕਾਰੋਬਾਰ ਦੀ ਸ਼ਲਾਘਾ ਕਰਦੇ ਹਨ।
ਇਹ ਵੀ ਪੜ੍ਹੋ- ਐੱਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਅਸਤੀਫ਼ਾ
ਮਨਜੀਤ ਸਿੰਘ ਨੇ ਦੱਸਿਆ ਕਿ ਹੌਲੀ-ਹੌਲੀ ਉਸ ਨੇ ਇਸ ਧੰਦੇ ਤੋਂ ਲੱਖਾਂ ਰੁਪਏ ਕਮਾਏ ਅਤੇ ਘਰ ਦੀ ਕੱਚੀ ਛੱਤ ਹਟਾ ਕੇ ਪੱਕਾ ਮਕਾਨ ਬਣਾ ਲਿਆ ਅਤੇ ਪਿੰਡ ਦੇ ਮੋੜ ’ਤੇ ਚੰਗੀ ਦੁਕਾਨ ਵੀ ਬਣਾ ਲਈ ਅਤੇ ਦੁਕਾਨ ਦੇ ਅੰਦਰ ਕੈਬਿਨ ਬਣਾ ਕੇ ਰੈਡੀਮੇਡ ਕੱਪੜਿਆਂ ਦਾ ਕਾਰੋਬਾਰ ਸ਼ੁਰੂ ਕੀਤਾ। ਪੰਜਾਬ ’ਚ ਕਾਰੋਬਾਰ ਦੀ ਕੋਈ ਕਮੀ ਨਹੀਂ, ਹਰ ਕਦਮ ’ਤੇ ਕਾਰੋਬਾਰ ਹੈ, ਸਿਰਫ ਹੌਂਸਲੇ ਦੀ ਕਮੀ ਹੈ। ਪੰਜਾਬ ਦਾ ਸਭ ਤੋਂ ਸਫਲ ਵਪਾਰੀ ਉਹ ਹੈ ਜਿਸ ਨੂੰ ਲੋਕ ਕੀ ਕਹਿੰਦੇ ਹਨ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਲੱਖਾਂ ਰੁਪਏ ਲੈ ਕੇ ਵਿਦੇਸ਼ ਜਾਣ ਦੀ ਬਜਾਏ ਪੰਜਾਬ ਵਿਚ ਹੀ ਕਾਰੋਬਾਰ ਕਰਨ ਅਤੇ ਪੰਜਾਬ ਦਾ ਪੈਸਾ ਪੰਜਾਬ ਵਿਚ ਹੀ ਰਹਿਣ ਅਤੇ ਪੰਜਾਬ ਦੀ ਤਰੱਕੀ ਵਿੱਚ ਪੰਜਾਬ ਦੇ ਨੌਜਵਾਨ ਹੀ ਵੱਡਾ ਯੋਗਦਾਨ ਪਾ ਸਕਦੇ ਹਨ।
ਇਹ ਵੀ ਪੜ੍ਹੋ- ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, ਸੁਣੋ ਕੀ ਬੋਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
19 ਫਰਵਰੀ ਤੋਂ ਮੌਸਮ 'ਚ ਹੋਣ ਜਾ ਰਿਹਾ ਵੱਡਾ ਬਦਲਾਅ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
NEXT STORY