ਚੰਡੀਗੜ੍ਹ (ਨਿਸ਼ਾਂਤ) : ਫਰਵਰੀ ਮਹੀਨੇ 'ਚ ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਕਦੇ ਕੜਾਕੇ ਦੀ ਧੁੱਪ ਨਿਕਲਣ ਕਾਰਨ ਗਰਮੀ ਲੱਗਣ ਲੱਗ ਜਾਂਦੀ ਹੈ ਤਾਂ ਕਦੇ ਬੱਦਲਾਂ ਦੇ ਕਾਰਨ ਠੰਡ ਦਾ ਅਹਿਸਾਸ ਹੁੰਦਾ ਹੈ। ਫਿਲਹਾਲ ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ 19, 20 ਅਤੇ 21 ਫਰਵਰੀ ਨੂੰ ਇਕ ਵਾਰ ਫਿਰ ਤੋਂ ਮੌਸਮ ’ਚ ਵੱਡੀ ਤਬਦੀਲੀ ਆ ਸਕਦੀ ਹੈ।
ਇਹ ਵੀ ਪੜ੍ਹੋ : ਰਾਤੋ-ਰਾਤ ਡਾਕਟਰ ਦੀ ਚਮਕੀ ਕਿਸਮਤ, ਨਿਕਲ ਗਈ 10 ਲੱਖ ਦੀ ਲਾਟਰੀ
ਇਸ ਦੌਰਾਨ ਬੱਦਲਵਾਈ ਛਾਏ ਰਹਿਣ ਦੇ ਨਾਲ-ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਬੀਤੇ ਐਤਵਾਰ ਨੂੰ ਮੌਸਮ ’ਚ ਇਕ ਵਾਰ ਫਿਰ ਤੋਂ ਬਦਲਾਅ ਆਇਆ ਅਤੇ ਸ਼ਹਿਰ ਦੇ ਕੁੱਝ ਹਿਸਿਆਂ ’ਚ ਹਲਕੀ ਬੂੰਦਾਬਾਂਦੀ ਵੀ ਹੋਈ। ਸਵੇਰ ਤੋਂ ਹੀ ਅਸਮਾਨ ’ਚ ਬੱਦਲਾਂ ਨੇ ਡੇਰੇ ਲਾ ਲਏ। ਪੂਰੇ ਦਿਨ ’ਚ ਕਈ ਵਾਰ ਬਾਰਸ਼ ਪੈਣ ਦੀ ਸੰਭਾਵਨਾ ਵੀ ਬਣੀ ਪਰ ਮੀਂਹ ਨਹੀਂ ਪਿਆ। ਇਸ ਕਾਰਨ ਦਿਨ ਅਤੇ ਰਾਤ ਦੇ ਪਾਰੇ ’ਚ ਇਕ ਵਾਰ ਫਿਰ ਤੋਂ ਗਿਰਾਵਟ ਦਰਜ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਲੋਕਾਂ ਨੂੰ ਹੋਣ ਜਾ ਰਿਹਾ ਵੱਡਾ ਫ਼ਾਇਦਾ, ਪੜ੍ਹੋ ਕੀ ਹੈ ਪੂਰੀ ਖ਼ਬਰ
ਦਿਨ ਦਾ ਪਾਰਾ 22.3 ਡਿਗਰੀ ਦਰਜ ਕੀਤਾ ਗਿਆ, ਜੋ ਪਿਛਲੇ 24 ਘੰਟਿਆਂ ’ਚ 6.4 ਡਿਗਰੀ ਹੇਠਾਂ ਡਿਗਿਆ। ਦੂਜੇ ਪਾਸੇ ਰਾਤ ਦਾ ਪਾਰਾ 10.4 ਡਿਗਰੀ ਰਿਹਾ, ਜੋ ਸ਼ਨੀਵਾਰ ਦੇ ਮੁਕਾਬਲੇ 1.6 ਡਿਗਰੀ ਹੇਠਾਂ ਦਰਜ ਕੀਤਾ ਗਿਆ। ਇਸ ਕਾਰਨ ਲੋਕਾਂ ਨੂੰ ਇਕ ਵਾਰ ਫਿਰ ਤੋਂ ਠੰਡ ਦਾ ਅਹਿਸਾਸ ਹੋਇਆ। ਹਾਲਾਂਕਿ ਪਿਛਲੇ ਕੁੱਝ ਦਿਨਾਂ ਤੋਂ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਸੀ ਪਰ ਪਿਛਲੇ 2 ਦਿਨਾਂ ਤੋਂ ਮੌਸਮ ’ਚ ਫਿਰ ਤਬਦੀਲੀ ਆਈ ਹੈ।
ਅਗਲੇ 5 ਦਿਨ ਇੰਝ ਰਹੇਗਾ ਮੌਸਮ
17 ਫਰਵਰੀ : ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ।
18 ਫਰਵਰੀ : ਬੱਦਲਵਾਈ ਦੀ ਸੰਭਾਵਨਾ।
19 ਫਰਵਰੀ : ਬੱਦਲ ਛਾਏ ਰਹਿਣਗੇ, ਮੀਂਹ ਪੈਣ ਦੀ ਸੰਭਾਵਨਾ।
20 ਫਰਵਰੀ : ਬੱਦਲ ਛਾਏ ਰਹਿਣ ਦੇ ਨਾਲ-ਨਾਲ ਮੀਂਹ ਪੈਣ ਦੇ ਆਸਾਰ।
21 ਫਰਵਰੀ : ਬੱਦਲ ਛਾਏ ਰਹਿਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡੇ ਅਫ਼ਸਰਾਂ 'ਤੇ ਡਿੱਗ ਸਕਦੀ ਹੈ ਗਾਜ, ਕਈ ਸਰਕਾਰੀ ਬਾਬੂਆਂ ਦੀ ਹੋ ਸਕਦੀ ਛੁੱਟੀ
NEXT STORY