ਲੋਹੀਆਂ ਖ਼ਾਸ (ਮਨਜੀਤ )- ਸ਼ਾਹਕੋਟ ਦੇ ਇਲਾਕੇ ਵਿਚ ਪਿੰਡ ਮੁੰਡੀ ਚੋਲਿਆਂ ਦਾ ਨੌਜਵਾਨ ਪਾਣੀ ਵਿਚ ਰੁੜ ਗਿਆ ਹੈ। ਮ੍ਰਿਤਕ ਦੀ ਪਛਾਣ ਅਰਸ਼ਦੀਪ ਵਜੋਂ ਹੋਈ ਹੈ, ਜੋਕਿ ਰਾਤ 12 ਵਜੇ ਦੇ ਕਰੀਬ ਮੰਡਾਲਾ ਨੇੜੇ ਪਾਣੀ ਵਿਚ ਰੁੜ ਗਿਆ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਉਕਤ ਨੌਜਵਾਨ ਆਪਣੇ ਮੋਟਰਸਾਈਕਲ ਨੂੰ ਰੁੜ੍ਹਣ ਤੋਂ ਬਚਾ ਰਿਹਾ ਸੀ ਪਰ ਖ਼ੁਦ ਵੀ ਨਾਲ ਰੁੜ੍ਹ ਗਿਆ। ਲੋਕਾਂ ਮੁਤਾਬਕ ਮੋਟਰਸਾਈਕਲ ਤਾਂ ਕੱਢ ਲਿਆ ਗਿਆ ਪਰ ਅਰਸ਼ਦੀਪ ਦਾ ਕੋਈ ਪਤਾ ਨਹੀਂ ਲੱਗ ਸਕਿਆ ਅਤੇ ਮੁੰਡੇ ਦੀ ਮੌਤ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਰੈੱਡ ਅਤੇ ਓਰੇਂਜ ਅਲਰਟ ਜਾਰੀ
ਸਤਲੁਜ ਦਰਿਆ 'ਚ ਆਏ ਸਮਰੱਥਾ ਤੋਂ ਵੱਧ ਪਾਣੀ ਨੇ 2 ਥਾਵਾਂ ਤੋਂ ਧੁੱਸੀ ਬੰਨ੍ਹ ਤੋੜ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਬੰਨ੍ਹ 'ਚ ਇਕ ਪਾੜ ਰਾਤ ਦੇ 12.40 ਦੇ ਕਰੀਬ ਅਤੇ ਦੂਜਾ ਪਾੜ ਤੜਕੇ 2 ਵਜੇ ਲੱਖੂ ਦੀਆਂ ਛੰਨਾਂ ਅਤੇ ਨਸੀਰਪੁਰ ਤੋਂ ਪਿਆ ਹੈ। ਚਸ਼ਮਦੀਦਾਂ ਮੁਤਾਬਕ ਪਹਿਲਾਂ ਬੰਨ੍ਹ 'ਚ ਘਰਲ ਪਿਆ, ਜੋ ਜੱਦੋ-ਜਹਿਦ ਦੇ ਬਾਵਜੂਦ ਪੂਰ ਨਹੀਂ ਹੋਈ ਅਤੇ ਕੁਝ ਸਮੇਂ ਦਰਮਿਆਨ ਵੇਖਦੇ ਹੀ ਵੇਖਦੇ ਪਾੜ ਪੈ ਗਿਆ, ਜਿਸ ਕਾਰਨ ਬੰਨ੍ਹ ਟੁੱਟ ਗਿਆ। ਇਸ ਨਾਲ ਗਿੱਦੜਪਿੰਡੀ ਸਣੇ ਆਸ-ਪਾਸ ਦੇ ਪਿੰਡਾਂ 'ਚ ਪਾਣੀ ਭਰ ਗਿਆ ਹੈ, ਜਿਸ ਤੋਂ ਬਾਅਦ ਐੱਨ. ਡੀ. ਆਰ. ਐੱਫ਼. ਨੇ ਰੈਸਕਿਊ ਆਪਰੇਸ਼ਨ ਚਲਾਇਆ। ਇਸ ਦੇ ਨਾਲ ਹੀ ਭਾਖੜਾ ਬੰਨ੍ਹ 'ਚ 20 ਫੁੱਟ ਤੱਕ ਹੋਰ ਪਾਣੀ ਸਟੋਰ ਕਰਨ ਦੀ ਸਮਰੱਥ ਬਚੀ ਹੈ। ਇਸ ਤੋਂ ਬਾਅਦ ਹੈੱਡ ਖੋਲ੍ਹ ਦਿੱਤੇ ਜਾਣਗੇ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦੇ ਹਾਲਾਤ, ਫਿਲੌਰ ਦੀ ਪੁਲਸ ਅਕੈਡਮੀ 'ਚ ਵੜਿਆ ਪਾਣੀ, ਡੁੱਬੀਆਂ ਗੱਡੀਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਮੋਟਰਸਾਈਕਲ ’ਤੇ ਘਰ ਜਾ ਰਹੇ ਨੌਜਵਾਨ ਨੂੰ ਲੁੱਟਿਆ, ਪੁਲਸ ਨੇ ਫੁਟੇਜ ਤੋਂ ਕੀਤੀ ਪਛਾਣ
NEXT STORY