ਲੁਧਿਆਣਾ (ਰਿਸ਼ੀ) : ਕੰਮ ਤੋਂ ਘਰ ਵਾਪਸ ਬਾਈਕ ’ਤੇ ਜਾ ਰਹੇ 33 ਸਾਲ ਦੇ ਨੌਜਵਾਨ ਤੋਂ ਤੇਜ਼ਧਾਰ ਹਥਿਆਰ ਦੇ ਜ਼ੋਰ ’ਤੇ ਪਰਸ ਅਤੇ ਮੋਬਾਇਲ ਲੁੱਟਣ ਦੀ ਖ਼ਬਰ ਸਾਹਮਣੇ ਆਈ ਹੈ। ਪਰਸ ’ਚ 1200 ਰੁਪਏ ਦੀ ਨਕਦੀ ਸਮੇਤ ਜ਼ਰੂਰੀ ਕਾਗਜ਼ ਸਨ। ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਥਾਣਾ ਦੁੱਗਰੀ ਦੀ ਪੁਲਸ ਨੇ ਜਾਂਚ ਦੌਰਾਨ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਬਦਮਾਸ਼ਾਂ ਦੀ ਪਛਾਣ ਕਰ ਲਈ।
ਦੇਰ ਰਾਤ ਪੁਲਸ ਨੇ ਦੋਵਾਂ ਨੂੰ ਦਬੋਚ ਲਿਆ, ਜਿਨ੍ਹਾਂ ਦੀ ਪਛਾਣ ਜੈਰੀ ਅਤੇ ਸ਼ਿਵ ਸ਼ੰਕਰ ਨਿਵਾਸੀ ਗੁਰੂ ਨਾਨਕਪੁਰਾ ਵਜੋਂ ਕੀਤੀ ਹੈ। ਪੁਲਸ ਮੰਗਲਵਾਰ ਨੂੰ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰੇਗੀ। ਜਾਂਚ ਅਧਿਕਾਰੀ ਏ. ਐੱਸ. ਆਈ. ਸੁਰਜੀਤ ਸਿੰਘ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਰੋਹਿਤ ਨਿਵਾਸੀ ਮੋਤੀ ਬਾਗ ਕਾਲੋਨੀ ਨੇ ਦੱਸਿਆ ਕਿ ਬੀਤੀ 7 ਜੁਲਾਈ ਦੀ ਰਾਤ 12 ਵਜੇ ਆਪਣੇ ਕੰਮ ਤੋਂ ਘਰ ਜਾ ਰਿਹਾ ਸੀ। ਉਹ ਆਨਲਾਈਨ ਫੂਡ ਡਲਿਵਰੀ ਕਰਨ ਦਾ ਕੰਮ ਕਰਦਾ ਹੈ।
ਲਗਭਗ 12.30 ਵਜੇ ਜਦੋਂ ਪੱਖੋਵਾਲ ਨਹਿਰ ’ਤੇ ਪੁੱਜਾ ਤਾਂ ਪਿੱਛ ਬਾਈਕ ’ਤੇ ਆਏ ਉਕਤ ਮੁਲਜ਼ਮਾਂ ਨੇ ਬਾਈਕ ਰਕਵਾ ਲਈ ਅਤੇ ਦਾਤਰ ਨਾਲ ਬਾਂਹ ਅਤੇ ਪਿੱਠ ’ਤੇ ਵਾਰ ਕੀਤੇ, ਜਿਸ ਤੋਂ ਬਾਅਦ ਵਾਰਦਾਤ ਕਰ ਕੇ ਫ਼ਰਾਰ ਹੋ ਗਏ।
ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸਿਹਤ ਵਿਗੜੀ, ਫਰੀਦਕੋਟ ਹਸਪਤਾਲ ਕਰਵਾਇਆ ਗਿਆ ਦਾਖ਼ਲ
NEXT STORY