ਗੁਰਦਾਸਪੁਰ (ਵਿਨੋਦ) : 14 ਸਾਲਾ ਨਾਬਾਲਿਗ ਲੜਕੀ ਨਾਲ ਨੌਜਵਾਨ ਵਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਮਾਮਲੇ ਵਿਚ ਮੁਲਜ਼ਮ ਨੌਜਵਾਨ ਖ਼ਿਲਾਫ ਧਾਰਾ 376, 5, 6 ਪੈਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਇੰਸਪੈਕਟਰ ਸੀਮਾ ਦੇਵੀ ਨੇ ਦੱਸਿਆ ਕਿ ਸਿਟੀ ਪੁਲਸ ਸਟੇਸ਼ਨ ਦੇ ਅਧੀਨ ਪੈਂਦੇ ਇਕ ਮੁਹੱਲੇ ਦੀ ਰਹਿਣ ਵਾਲੀ ਇਕ ਔਰਤ ਨੇ ਆਪਣੇ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਇਕ ਕਿਰਾਏ ਦੇ ਮਕਾਨ ’ਚ ਆਪਣੇ ਪਰਿਵਾਰ ਸਮੇਤ ਰਹਿੰਦੇ ਹਨ। ਮਕਾਨ ਦੇ ਉਪਰ ਸੰਜੀਵ ਕੁਮਾਰ ਉਰਫ ਲੱਕੀ ਬੇਕਰੀ ਨੇ ਕਿਰਾਏ ’ਤੇ ਇਕ ਕਮਰਾ ਲਿਆ ਹੋਇਆ ਹੈ। ਇਸ ਕਮਰੇ ਵਿਚ ਸੰਜੀਵ ਦਾ ਲੜਕਾ ਹਰੀ ਕ੍ਰਿਸ਼ਨਾ ਉਰਫ ਕਾਕਾ ਵੀ ਆਉਂਦਾ ਰਹਿੰਦਾ ਸੀ।
ਬੀਤੇ ਦਿਨੀਂ ਉਹ ਅਤੇ ਉਸ ਦਾ ਪਤੀ ਆਪਣੇ ਰਿਸ਼ਤੇਦਾਰਾਂ ਦੇ ਘਰ ਗਏ ਹੋਏ ਸੀ ਅਤੇ ਘਰ ਵਿਚ ਉਸ ਦੀ ਸੱਸ, ਲੜਕਾ ਅਤੇ ਦੋ ਲੜਕੀਆਂ ਮੌਜੂਦ ਸਨ। ਰਾਤ ਨੂੰ ਦੋਸ਼ੀ ਹਰੀ ਕ੍ਰਿਸ਼ਨਾ ਉਰਫ ਕਾਕਾ ਉਪਰ ਹਾਲ ਕਮਰੇ ਵਿਚ ਕੰਮ ਕਰਨ ਲਈ ਆਇਆ ਹੋਇਆ ਸੀ, ਜਦ ਘਰ ਵਾਲੇ ਸਾਰੇ ਸੌ ਗਏ ਤਾਂ ਮੁਲਜ਼ਮ ਨੇ ਉਸ ਦੀ 14 ਸਾਲਾ ਧੀ ਨੂੰ ਉਪਰ ਕਮਰੇ ਵਿਚ ਬੁਲਾਇਆ ਅਤੇ ਧਮਕੀ ਦੇ ਕੇ ਉਸ ਦੀ ਮਰਜ਼ੀ ਤੋਂ ਬਿਨਾਂ ਜ਼ਬਰਦਸਤੀ ਉਸ ਨਾਲ ਜਬਰ-ਜ਼ਿਨਾਹ ਕੀਤਾ। ਇੰਸਪੈਕਟਰ ਸੀਮਾ ਦੇਵੀ ਨੇ ਦੱਸਿਆ ਕਿ ਉਕਤ ਔਰਤ ਦੇ ਬਿਆਨਾਂ ’ਤੇ ਦੋਸ਼ੀ ਹਰੀ ਕ੍ਰਿਸ਼ਨਾ ਉਰਫ ਕਾਕਾ ਵਾਸੀ ਗੁਰਦਾਸਪੁਰ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਟਰੇਨਾਂ ’ਚ ਆ ਰਿਹਾ ਬਿਨਾਂ ਬਿੱਲ ਦਾ ਸਾਮਾਨ, ਵਿਭਾਗ ਦੇ ਅਧਿਕਾਰੀ ਰੋਕਣ ’ਚ ਨਾਕਾਮ
NEXT STORY