ਗੁਰਦਾਸਪੁਰ (ਗੁਰਪ੍ਰੀਤ ਚਾਵਲਾ): ਫਤਹਿਗੜ ਚੂੜੀਆਂ ਨਜ਼ਦੀਕ ਅਲੀਵਾਲ ਜਾਂਗਲਾ ਪੁਲ ਦੇ ਨੇੜੇ ਨਹਿਰ ’ਚ ਨਹਾਉਂਣ ਗਏ 4 ਨੌਜਵਾਨਾਂ ’ਚੋਂ ਇੱਕ ਨੌਜਵਾਨ ਪਾਣੀ ਦੇ ਤੇਜ਼ ਵਹਾਅ ’ਚ ਰੁੜਿਆ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਰੁੜੇ ਨੌਜਵਾਨ ਦੇ ਰਿਸ਼ਤੇਦਾਰ ਮੰਗਜੀਤ ਮੰਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਰਿਸ਼ਤੇਦਾਰ ਸਾਜਨ ਮਸੀਹ ਪੁੱਤਰ ਸੁਖਦੇਵ ਸੁੱਖਾ ਵਾਸੀ ਪਿੰਡ ਬੋਹੜਵਾਲਾ ਬੀਤੇ ਕੱਲ ਅਲੀਵਾਲ ਨਹਿਰ ਜਾਂਗਲਾ ਪੁਲ ਦੇ ਨੇੜੇ ਆਪਣੇ 3 ਹੋਰ ਪਿੰਡ ਬੱਦੋਵਾਲ ਦੇ ਰਿਸ਼ਤੇਦਾਰਾਂ ਨਾਲ ਨਹਾਉਂਣ ਲਈ ਆਇਆ ਸੀ ਅਤੇ ਜੱਦ ਸਾਜਨ ਨੇ ਨਹਿਰ ’ਚ ਛਾਲ ਮਾਰੀ ਤਾਂ ਪਾਣੀ ਦੇ ਤੇਜ਼ ਵਹਾਅ ਨਾਲ ਰੁੜ ਗਿਆ, ਜੋ ਅਜੇ ਤੱਕ ਨਹੀਂ ਮਿਲਿਆ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਅਲੀਵਾਲ ਦੀ ਪੁਲਸ ਐੱਸ ਆਈ ਪ੍ਰਗਟ ਸਿੰਘ ਦੀ ਅਗਵਾਈ ’ਚ ਮੌਕੇ 'ਤੇ ਪਹੁੰਚ ਗਈ। ਉਨ੍ਹਾਂ ਵੱਲੋਂ ਵੀ ਸਾਜਨ ਮਸੀਹ ਦੀ ਭਾਲ ਲਈ ਕੋਸ਼ੀਸ ਕੀਤੀ ਜਾ ਰਹੀ ਹੈ। ਐੱਸਆਈ ਪ੍ਰਗਟ ਸਿੰਘ ਨੇ ਦੱਸਿਆ ਕਿ ਗੋਤਾਖੋਰ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ ਵੀ ਲਾਸ਼ ਦੀ ਭਾਲ ਸ਼ੁਰੂ ਕਰ ਦਿੱਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲੈਂਡ ਪੂਲਿੰਗ ਪਾਲਿਸੀ ਬਾਰੇ CM ਮਾਨ ਦਾ ਵੱਡਾ ਬਿਆਨ ਤੇ ਮੋਹਾਲੀ 'ਚ ਐਨਕਾਊਂਟਰ, ਪੜ੍ਹੋ TOP-10 ਖ਼ਬਰਾਂ
NEXT STORY