ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪੰਜਾਬ 'ਚ ਸਿਹਤ ਕ੍ਰਾਂਤੀ ਤਹਿਤ ਖੋਲ੍ਹੇ ਗਏ 'ਆਮ ਆਦਮੀ ਕਲੀਨਿਕ' ਆਮ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ। ਇਨ੍ਹਾਂ ਕਲੀਨਿਕਾਂ 'ਚ ਹੁਣ ਤੱਕ ਕਰੀਬ 2 ਕਰੋੜ ਲੋਕ ਆਪਣਾ ਇਲਾਜ ਪੂਰਾ ਕਰਵਾ ਚੁੱਕੇ ਹਨ। ਇੱਥੇ ਮਰੀਜ਼ਾਂ ਦੇ ਕਈ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ, ਜਿਨ੍ਹਾਂ ਦੀ ਰਿਪੋਰਟ ਅੱਗੇ ਲੈਬ 'ਚ ਭੇਜੀ ਜਾਂਦੀ ਹੈ ਅਤੇ 1-2 ਦਿਨਾਂ ਅੰਦਰ ਰਿਪੋਰਟ ਆ ਜਾਂਦੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਗ੍ਰਨੇਡ ਧਮਾਕੇ ਨਾਲ ਜੁੜੀ ਵੱਡੀ ਖ਼ਬਰ, ਦੂਜੇ ਦੋਸ਼ੀ ਨੂੰ ਵੀ ਕੀਤਾ ਗਿਆ ਗ੍ਰਿਫ਼ਤਾਰ (ਵੀਡੀਓ)
ਆਮ ਲੋਕਾਂ ਦਾ ਕਹਿਣਾ ਹੈ ਕਿ ਸਧਾਰਨ ਬੀਮਾਰੀਆਂ ਲਈ ਇੱਥੇ ਹਰ ਤਰ੍ਹਾਂ ਦੀਆਂ ਦਵਾਈਆਂ ਮਿਲ ਜਾਂਦੀਆਂ ਹਨ ਅਤੇ ਕਲੀਨਿਕਾਂ 'ਚ ਡਾਕਟਰ ਵੀ ਬਹੁਤ ਵਧੀਆ ਹਨ। ਆਮ ਆਦਮੀ ਕਲੀਨਿਕਾਂ 'ਚ 84-85 ਤਰ੍ਹਾਂ ਦੀਆਂ ਦਵਾਈਆਂ ਮੁਹੱਈਆ ਹਨ। ਇਨ੍ਹਾਂ 'ਚ ਮਰੀਜ਼ਾਂ ਦੇ ਬੈਠਣ ਵਾਲੇ ਕੁਰਸੀਆਂ, ਕਮਰੇ, ਬਾਥਰੂਮ, ਏ. ਸੀ. ਸਭ ਤਰ੍ਹਾਂ ਦੀ ਸਹੂਲਤ ਹੈ।
ਇਹ ਵੀ ਪੜ੍ਹੋ : ਹੈਰਾਨੀਜਨਕ! ਇੱਕੋ ਵਾਹਨ ਦੇ 132 ਚਲਾਨ ਭਰਨ ਅਦਾਲਤ ਪੁੱਜਾ ਸ਼ਖ਼ਸ, ਪੜ੍ਹੋ ਪੂਰੀ ਖ਼ਬਰ
ਇਨ੍ਹਾਂ ਕਲੀਨਿਕਾਂ ਕਾਰਨ ਪਿੰਡਾਂ ਦੇ ਲੋਕਾਂ ਨੂੰ ਦਵਾਈ ਲੈਣ ਲਈ ਦੂਰ-ਦੁਰਾਡੇ ਜਾਣ ਦੀ ਲੋੜ ਨਹੀਂ ਪੈਂਦੀ। ਦੱਸਣਯੋਗ ਹੈ ਕਿ ਸੂਬੇ 'ਚ ਕੁੱਲ 842 ਆਮ ਆਦਮੀ ਕਲੀਨਿਕਾਂ 'ਚੋਂ 312 ਸ਼ਹਿਰੀ ਖੇਤਰਾਂ 'ਚ ਅਤੇ 530 ਦਿਹਾਤੀ ਖੇਤਰਾਂ 'ਚ ਕਾਰਜਸ਼ੀਲ ਹਨ। ਇਨ੍ਹਾਂ ਕਲੀਨਿਕਾਂ 'ਚ ਮੁਫ਼ਤ ਇਲਾਜ ਤੋਂ ਇਲਾਵਾ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹਰੇਕ ਕਲੀਨਿਕ ਆਈ. ਟੀ. ਬੁਨਿਆਦੀ ਢਾਂਚੇ ਨਾਲ ਲੈਸ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਡਾਇਲ 112' ਦੀ ਮਹੱਤਤਾ ਤੇ ਸੜਕ ਸੁਰੱਖਿਆ ਨਿਯਮਾਂ ਸਬੰਧੀ ਕੀਤਾ ਜਾਗਰੂਕ
NEXT STORY