ਸੰਗਰੂਰ — ਸਾਊਦੀ ਅਰਬ 'ਚ ਫਸੇ ਲੁਧਿਆਣਾ ਦੇ ਇਕ ਨੌਜਵਾਨ ਨੇ ਵਤਨ ਵਾਪਸੀ ਲਈ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅੱਗੇ ਵੀਡੀਓ ਰਾਹੀਂ ਗੁਹਾਰ ਲਗਾਈ ਹੈ। ਮਾਨ ਨੇ ਵੀਡੀਓ ਫੇਸਬੁੱਕ 'ਤੇ ਪਾ ਕੇ ਘਰ ਵਾਪਸੀ ਦਾ ਭਰੋਸਾ ਦਿਵਾਇਆ ਹੈ।
ਵੀਡੀਓ 'ਚ ਨੌਜਵਾਨ ਰੋਂਦੇ ਹੋਏ ਕਹਿ ਰਿਹਾ ਹੈ ਕਿ ਉਹ ਸਾਊਦੀ ਅਰਬ 'ਚ ਫਸਿਆ ਹੋਇਆ ਹੈ। ਉਸ ਦੇ ਨਾਲ ਬੁਰਾ ਵਿਵਹਾਰ ਕੀਤਾ ਜਾ ਰਿਹਾ ਹੈ। ਜਿਸ ਪਰਿਵਾਰ ਦੇ ਕੋਲ ਉਹ ਕੰਮ ਕਰ ਰਿਹਾ ਹੈ, ਉਹ ਉਸ 'ਤੇ 1.70 ਲੱਖ ਦੇਣ ਦਾ ਦਬਾਅ ਬਣਾ ਰਿਹਾ ਹੈ। ਨੌਜਵਾਨ ਨੇ ਕਿਹਾ ਕਿ ਉਹ ਪੈਸੇ ਕਿਥੋਂ ਲਿਆ ਕੇ ਦੇਵੇ। ਉਸ ਨੇ ਮਾਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੇ ਵਿਦੇਸ਼ਾਂ 'ਚ ਫਸੇ ਕਈ ਭਾਰਤੀਆਂ ਨੂੰ ਵਾਪਸ ਬੁਲਾਇਆ ਹੈ। ਉਸ ਨੂੰ ਵਾਪਸ ਲਿਆਂਦਾ ਜਾਵੇ।
ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਉਕਤ ਨੌਜਵਾਨ ਸੰਬੰਧੀ ਜਾਣਕਾਰੀ ਇੱਕਠੀ ਕੀਤੀ ਹੈ। ਪਤਾ ਲੱਗਾ ਹੈ ਕਿ ਉਕਤ ਨੌਜਵਾਨ ਲੁਧਿਆਣੇ ਦਾ ਰਹਿਣ ਵਾਲਾ ਹੈ। ਉਸ ਦੇ ਕਾਗਜ਼ਾਤ ਮੰਗਵਾਏ ਗਏ ਹਨ। ਮਾਨ ਨੇ ਕਿਹਾ ਕਿ ਇਸ ਮਾਮਲੇ 'ਚ ਉਹ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲ ਕੇ ਨੌਜਵਾਨ ਨੂੰ ਵਾਪਸ ਲਿਆਉਣ ਲਈ ਅਪੀਲ ਕਰਨਗੇ।
ਮੋਹਾਲੀ : ਨਵਜੋਤ ਸਿੱਧੂ ਖਿਲਾਫ ਉਤਰੇ ਕੌਂਸਲਰ, ਮੇਅਰ ਦਾ ਸਮਰਥਨ
NEXT STORY