ਪਟਿਆਲਾ : ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖੇ ਸਿਆਸੀ ਹਮਲੇ ਕੀਤੇ ਹਨ ਅਤੇ ਡੇਰਾ ਬਿਆਸ ਨੂੰ ਮੁੱਖ ਮੰਤਰੀ ਦੀ ਸ਼ਰਾਬ ਛੁਡਵਾਉਣ ਦੀ ਅਪੀਲ ਕੀਤੀ ਹੈ। ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਾਪੁਰਸ਼ਾਂ ਨਾਲ ਪੰਗੇ ਲੈਣਾ ਇਨ੍ਹਾਂ ਨੂੰ ਪੁੱਠਾ ਪੈ ਰਿਹਾ ਹੈ। ਉਨ੍ਹਾਂ ਨੇ ਡੇਰਾ ਬਿਆਸ ਦੇ ਮੁਖੀ ਦੀ ਸੁਰੱਖਿਆ ਨੂੰ ਗੇਟ 'ਤੇ ਰੋਕੇ ਜਾਣ 'ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਇਸ ਦੌਰਾਨ ਕੋਈ ਗਲਤ ਘਟਨਾ ਵਾਪਰ ਜਾਂਦੀ ਤਾਂ ਉਸ ਦੀ ਜ਼ਿੰਮੇਵਾਰੀ ਕਿਸ ਦੀ ਹੋਣੀ ਸੀ? ਮਜੀਠੀਆ ਨੇ ਡੇਰਾ ਬਿਆਸ ਦੇ ਮੁਖੀ ਨੂੰ ਬੇਨਤੀ ਕੀਤੀ ਕਿ ਉਹ ਮੁੱਖ ਮੰਤਰੀ ਵੱਲੋਂ ਕੀਤੇ ਗਏ ਟਵੀਟਾਂ ਦਾ ਗੁੱਸਾ ਨਾ ਕਰਨ, ਕਿਉਂਕਿ ਇਹ ਟਵੀਟ ਅਕਸਰ 'ਖਾਧੀ-ਪੀਤੀ' ਵਿਚ ਕੀਤੇ ਜਾਂਦੇ ਹਨ। ਇਸ ਦੌਰਾਨ ਮਜੀਠੀਆ ਨੇ ਭਗਵੰਤ ਮਾਨ ਨੂੰ ਹਲਕਾ ਮਜੀਠਾ ਤੋਂ ਚੋਣ ਲੜਨ ਦਾ ਚੈਲੰਜ ਵੀ ਕੀਤਾ।
ਇਹ ਵੀ ਪੜ੍ਹੋ : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਨੂੰ ਲੈ ਕੇ ਕੀ ਬੋਲੇ ਬਿਕਰਮ ਸਿੰਘ ਮਜੀਠੀਆ
ਮਜੀਠੀਆ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿਲੋਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਡੇਰੇ ਵਿਚ ਸ਼ਰਾਬ ਛੁਡਵਾਉਂਦੇ ਹੋ ਮੁੱਖ ਮੰਤਰੀ ਦੀ ਵੀ ਸ਼ਰਾਬ ਛੁਡਵਾ ਦਿਓ, ਜੇ ਸ਼ਰਾਬ ਛੁੱਟ ਗਈ ਤਾਂ ਭੈਣ ਗੁਰਪ੍ਰੀਤ ਕੌਰ ਤੇ ਮਾਤਾ ਜੀ ਵੀ ਧੰਨਵਾਦ ਕਰਨਗੇ। ਮਜੀਠੀਆ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਭਗਵੰਤ ਮਾਨ ਛੇ ਮਹੀਨੇ ਡੇਰੇ ਵਿਚ ਰਹਿ ਲੈਣ ਤਾਂ ਉਨ੍ਹਾਂ ਦਾ ਲਿਵਰ ਬਚ ਸਕਦਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਕਿਸੇ ਸਮੇਂ ਵੀ ਪਟਾਕਾ ਪੈ ਸਕਦਾ।
ਇਹ ਵੀ ਪੜ੍ਹੋ : ਜੇਲ੍ਹ 'ਚੋਂ ਬਾਹਰ ਆ ਬੋਲੇ ਬਿਕਰਮ, ਭਗਵੰਤ ਮਾਨ ਨੂੰ ਆਖ ਦਿਓ 'ਨਾ ਮਜੀਠੀਆ ਰੁਕੂਗਾ, ਨਾ ਝੁਕੂਗਾ'
ਸਿੱਧੂ ਮੂਸੇਵਾਲੇ ਵਾਂਗ ਮੈਨੂੰ ਵੀ ਮਰਵਾ ਸਕਦੇ
ਮਜੀਠੀਆ ਨੇ ਕਿਹਾ ਕਿ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਦੀ ਸਕਿਓਰਿਟੀ ਵਾਪਸ ਲੈ ਕੇ ਉਸ ਨੂੰ ਮਰਵਾਇਆ ਗਿਆ ਸੀ, ਉਸੇ ਤਰ੍ਹਾਂ ਮੈਨੂੰ ਵੀ ਮਰਵਾਇਆ ਜਾ ਸਕਦਾ ਹੈ। ਮਜੀਠੀਆ ਨੇ ਕਿਹਾ ਕਿ ਭਾਵੇਂ ਮੇਰੀ ਸਕਿਓਰਿਟੀ ਵਾਪਸ ਲੈ ਲਵੋ ਭਾਵੇਂ ਮੈਨੂੰ ਗੋਲੀ ਮਰਵਾ ਦਿਓ ਪਰ ਮੈਂ ਪੰਜਾਬ ਦੇ ਲੋਕਾਂ, ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਲਾਅ ਐਂਡ ਆਰਡਰ ਦੀ ਗੱਲ ਕਰਨੀ ਬੰਦ ਨਹੀਂ ਕਰਾਂਗਾ।
ਇਹ ਵੀ ਪੜ੍ਹੋ : ਜੇਲ੍ਹ ਤੋਂ ਬਾਹਰ ਆਉਂਦਿਆਂ ਬੋਲੇ ਬਿਕਰਮ ਮਜੀਠੀਆ, ਪੰਜਾਬ ਕੇਸਰੀ ਗਰੁੱਪ ਉਪਰ ਝੂਠਾ ਪਰਚਾ ਕੀਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੱਲ੍ਹ PUNJAB ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ POWER CUT, ਹੁਣ ਤੋਂ ਹੀ ਕਰ ਲਓ ਤਿਆਰੀ
NEXT STORY