ਪਟਿਆਲਾ (ਮਨਦੀਪ ਸਿੰਘ ਜੋਸਨ) : ਪਟਿਆਲਾ ਸ਼ਹਿਰ ਵਿਚ ਭਾਜਪਾ ਨੂੰ ਅੱਜ ਉਦੋਂ ਝਟਕਾ ਲੱਗਿਆ ਜਦੋਂ ਸ਼ਹਿਰ ਦੇ ਵਾਰਡ ਨੰ: 47 ਵਿਚ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਵਿਚ ਪਾਰਟੀ ਦੇ ਯੂਥ ਆਗੂ ਕਮਲ ਕੁਮਾਰ ਦੀ ਪ੍ਰੇਰਨਾ ਸਦਕਾ 100 ਦੇ ਕਰੀਬ ਨੌਜਵਾਨ ਆਪਣੇ ਪਰਿਵਾਰਾਂ ਸਮੇਤ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਸੰਦੀਪ ਬੰਧੂ ਸਾਬਕਾ ਮੀਡੀਆ ਇੰਚਾਰਜ ਤੇ ਕੁੰਦਨ ਗੋਗੀਆ ਨੇ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਏ ਇਨ੍ਹਾਂ ਨੌਜਵਾਨਾਂ ਨੇ ਪਾਰਟੀ ਨਾਲ ਜੁੜਨ 'ਤੇ ਪਾਰਟੀ ਲਈ ਦਿਨ ਰਾਤ ਸੇਵਾ ਕਰਨ ਦਾ ਪ੍ਰਣ ਲਿਆ ਹੈ ਅਤੇ ਜਲਦ ਹੀ ਹੋਰ ਆਮ ਲੋਕਾਂ ਨੂੰ ਪਾਰਟੀ ਨਾਲ ਜੋੜਨ ਦਾ ਭਰੋਸਾ ਵੀ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਹਲਕੇ ਪਟਿਆਲਾ ਵਿਚ ਪਾਰਟੀ ਦੀ ਟੀਮ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਆ ਕੰਮ ਕਰਦੀ ਹੋਈ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ ਅਤੇ ਸ਼ਹਿਰ ਦੇ ਆਮ ਲੋਕਾਂ ਨੂੰ ਪਾਰਟੀ ਨਾਲ ਜੋੜ ਰਹੀ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿਚ ਪੰਜਾਬੀਆਂ ਨਾਲ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਪੰਜਾਬ ਦੇ ਆਮ ਲੋਕਾਂ ਦੀ ਜ਼ਿੰਦਗੀ ਬਹੁਤ ਮੁਸ਼ਕਿਲ ਕੀਤੀ ਹੋਈ ਹੈ। ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਵੱਲ ਬੜੀ ਉਮੀਦ ਦੀ ਨਜ਼ਰ ਨਾਲ ਦੇਖ ਰਹੇ ਹਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਵਿਕਾਸ ਕਰਨ ਵਾਲੀਆਂ ਨੀਤੀਆਂ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਹੀ ਸਮੇਂ ਵਿਚ ਪਟਿਆਲਾ ਸ਼ਹਿਰ ਵਿਚੋਂ ਕੁਝ ਸਮਾਜਿਕ ਸੰਸਥਾਵਾਂ ਅਤੇ ਦੂਜੀਆਂ ਪਾਰਟੀ ਦੇ ਵੱਡੇ ਲੀਡਰ ਆਪਣੇ ਸਾਥੀਆਂ ਸਮੇਤ ਜਲਦ ਹੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ, ਜਿਸ ਨਾਲ ਪਾਰਟੀ ਨੂੰ ਸ਼ਹਿਰ ਵਿਚ ਹੋਰ ਵੀ ਮਜ਼ਬੂਤੀ ਮਿਲੇਗੀ।
ਇਸ ਮੌਕੇ ਪਾਰਟੀ ਦੇ ਜਸਵਿੰਦਰ ਰਿੰਪਾ, ਰਾਜਵੀਰ ਸਿੰਘ, ਰਾਜਿੰਦਰ ਮੋਹਨ, ਸ਼ੁਸ਼ੀਲ ਮਿੱਡਾ, (ਚਾਰੋਂ ਬਲਾਕ ਪ੍ਰਧਾਨ), ਯੂਥ ਆਗੂ ਗੋਲੂ ਰਾਜਪੂਤ, ਸੰਨੀ ਡਾਬੀ, ਵਰਿੰਦਰ ਗੌਤਮ, ਹਰੀਸ਼ਕਾਂਤ ਵਾਲੀਆ, ਵਿਨੋਦ ਕੁਮਾਰ, ਕਰਨ ਸ਼ਰਮਾ, ਕਮਲ ਕੁਮਾਰ, ਧੀਰਜ਼ ਨੋਨੀ, ਨਦੀਮ ਖਾਨ, ਸੋਨੂੰ ਕੁਮਾਰ, ਸੰਨੀ ਕੁਮਾਰ, ਗਗਨ ਕੁਮਾਰ, ਰੋਹਿਤ ਕੁਮਾਰ, ਨਰਿੰਦਰ ਕੁਮਾਰ, ਆਦਿ ਹਾਜ਼ਰ ਸਨ।
ਸਕੂਲ ਬੰਦ ਕਰਨ ਦੇ ਸਰਕਾਰ ਦੇ ਫ਼ੈਸਲੇ ’ਤੇ ਆਰ ਪਾਰ ਦੀ ਲੜਾਈ ਕਰਨ ਦੇ ਮੂਡ ਵਿਚ ਪ੍ਰਾਈਵੇਟ ਸਕੂਲ
NEXT STORY