ਬਾਘਾਪੁਰਾਣਾ/ਮੋਗਾ : ਬਾਘਾਪੁਰਾਣਾ ਦੀ ਅਨਾਜ ਮੰਡੀ ਵਿਚ ਅੱਜ ਆਮ ਆਦਮੀ ਪਾਰਟੀ ਵਲੋਂ ਕਿਸਾਨ ਮਹਾ-ਸੰਮੇਲਨ ਦੇ ਨਾਂ ਹੇਠ ਵੱਡੀ ਰੈਲੀ ਕੀਤੀ ਗਈ। ਇਸ ਰੈਲੀ ਵਿਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਇਸ ਰੈਲੀ ਵਿਚ ਵੱਡਾ ਇਕੱਠ ਜੁੜਿਆ। ਭਾਵੇਂ ਇਸ ਰੈਲੀ ਨੂੰ ਕਿਸਾਨ ਮਹਾ-ਸੰਮੇਲਨ ਦਾ ਨਾਂ ਦਿੱਤਾ ਗਿਆ ਪਰ ਇਸ ਦੌਰਾਨ ਕਿਤੇ ਵੀ ਪੰਡਾਲ ਵਿਚ ਕਿਸਾਨਾਂ ਦਾ ਝੰਡਾ ਨਜ਼ਰ ਨਹੀਂ ਆਇਆ। ਪੂਰੇ ਪੰਡਾਲ ਵਿਚ ਸਿਰਫ ਆਮ ਆਦਮੀ ਪਾਰਟੀ ਦੇ ਬੈਨਰ ਹੀ ਨਜ਼ਰ ਆ ਰਹੇ ਸਨ। ਹਾਂ ਸਟੇਜ ’ਤੇ ਲੱਗੇ ਮੁੱਖ ਬੈਨਰ ’ਤੇ ਕਿਸਾਨ ਮਹਾ-ਸੰਮੇਲਨ ਜ਼ਰੂਰ ਲਿਖਿਆ ਗਿਆ ਸੀ ਅਤੇ ਸਟੇਜ ’ਤੇ ਵੀ ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਨਾਂ ਦਾ ਵੱਖਰਾ ਬੈਨਰ ਲਗਾਇਆ ਗਿਆ ਸੀ ਪਰ ਇਸ ਦੌਰਾਨ ਕਿਤੇ ਵੀ ਕਿਸਾਨੀ ਨਾਲ ਸੰਬੰਧਤ ਝੰਡਾ ਜਾਂ ਬੈਨਰ ਨਜ਼ਰ ਨਹੀਂ ਆਇਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਭਿੱਖੀਵਿੰਡ ’ਚ ਨਹਿੰਗਾਂ ਵਲੋਂ ਪੁਲਸ ਪਾਰਟੀ ’ਤੇ ਹਮਲਾ, 2 ਨਿਹੰਗਾਂ ਦੀ ਮੌਤ
ਇਸ ਸੰਮੇਲਨ ਦੌਰਾਨ ਵੱਡੀ ਗੱਲ ਇਹ ਦੇਖਣ ਨੂੰ ਮਿਲੀ ਕਿ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਮੁੱਖ ਤੌਰ ’ਤੇ ਪੰਜਾਬ ਦੀ ਕੈਪਟਨ ਸਰਕਾਰ ਅਤੇ ਅਕਾਲੀ ਦਲ ’ਤੇ ਗਰਜਦੀ ਨਜ਼ਰ ਆਈ। ਹਾਲਾਂਕਿ ਸਟੇਜ ’ਤੇ ਪਹੁੰਚਦਿਆਂ ਅਰਵਿੰਦ ਕੇਜਰੀਵਾਲ ਨੇ ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਦੋ ਮਿੰਟ ਦਾ ਮੌਨ ਵੀ ਧਾਰਿਆ ਗਿਆ ਪਰ ਮੋਟੇ ਤੌਰ ’ਤੇ ਕਿਸਾਨ ਮਹਾ-ਸੰਮੇਲਨ ਦੇ ਨਾਂ ’ਤੇ ਕੀਤੀ ਗਈ ਰੈਲੀ ਵਿਚੋਂ ਕਿਸਾਨੀ ਝੰਡਾ ਗਾਇਬ ਹੋਣਾ ਕਿਤੇ ਨਾ ਕਿਤੇ ਸਵਾਲ ਪੈਦਾ ਕਰਦਾ ਹੈ।
ਇਹ ਵੀ ਪੜ੍ਹੋ : ਬਾਘਾਪੁਰਾਣਾ ’ਚ ਕਿਸਾਨ ਮਹਾ-ਸੰਮੇਲਨ ਦੌਰਾਨ ਸੁਖਬੀਰ ਬਾਦਲ ’ਤੇ ਇਹ ਕੀ ਬੋਲ ਗਏ ਮਾਸਟਰ ਬਲਦੇਵ ਸਿੰਘ
ਕਿਸਾਨਾਂ ਨੇ ਵੀ ਕੀਤਾ ਵਿਰੋਧ
ਇਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਕਿਸਾਨ ਹਿਮਾਇਤੀ ਹੋਣ ਦਾ ਸਬੂਤ ਦੇ ਰਹੀ ਹੈ ਤਾਂ ਦੂਜੇ ਪਾਸੇ ਕਿਸਾਨਾਂ ਵੱਲੋਂ ਵੀ ਇਸ ਮਹਾ-ਸੰਮੇਲਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਮ ‘ਤੇ ਸਿਆਸੀ ਰੋਟੀਆਂ ਸੇਕ ਰਹੀ ਹੈ। ਇਨਾਂ ਸਿਆਸੀ ਲੀਡਰਾਂ ਦਾ ਕਿਸਾਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਬਲਕਿ ਇਹ ਤਾਂ ਚੋਣਾਂ ਲਈ ਪ੍ਰਚਾਰ ਕਰਨ ਪਹੁੰਚੇ ਹਨ। ਸਥਾਨਕ ਕਿਸਾਨਾਂ ਦਾ ਆਖਣਾ ਹੈ ਕਿ ਜੇਕਰ ਲੀਡਰਾਂ ਨੇ ਕਿਸਾਨਾਂ ਦਾ ਸਾਥ ਦੇਣਾ ਹੀ ਹੈ ਤਾਂ ਕਿਸਾਨਾਂ ਦੀ ਸਟੇਜ ‘ਤੇ ਕਿਸਾਨਾਂ ਦੇ ਝੰਡੇ ਹੇਠਾਂ ਨੇਤਾ ਕਿਉਂ ਨਹੀਂ ਬਣਦੇ।
ਲੀਡਰ ਕਿਉਂ ਆਪਣੀਆਂ ਵੱਖਰੀਆਂ ਸਟੇਜਾ ਲਗਾ ਕੇ ਪਾਰਟੀ ਦੇ ਝੰਡੇ ਦਾ ਇਸਤੇਮਾਲ ਕਰਦੇ ਹਨ। ਇਹ ਦੋਸ਼ ਇਸ ਲਈ ਵੀ ਕਿਤੇ ਨਾ ਕਿਤੇ ਸਹੀ ਲੱਗਦੇ ਹਨ ਕਿਉਂਕੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ 1 ਸਾਲ ਤੋਂ ਵੀ ਘੱਟ ਦਾ ਸਮਾਂ ਬਾਕੀ ਹੈ ਅਜਿਹੇ ’ਚ ਸਿਆਸੀ ਪਾਰਟੀਆਂ ਵੱਲੋਂ ਪ੍ਰਚਾਰ ਕਰਨਾ ਵੀ ਵਾਜਬ ਹੈ। ਫਿਲਹਾਲ ਆਮ ਆਦਮੀ ਪਾਰਟੀ ਨੇ ਬਾਘਾਪੁਰਾਣਾ ਅੱਜ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੀ ਵਜਾ ਦਿੱਤਾ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਚ ਕਿਹੜੀ ਪਾਰਟੀ ਨਾਲ ਹੋਵੇਗਾ ਗਠਜੋੜ, ਢੀਂਡਸਾ ਨੇ ਦਿੱਤਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਦੋ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਟਾਵਰ 'ਤੇ ਚੜ੍ਹੇ, ਪ੍ਰਸ਼ਾਸਨ ਨੂੰ ਪਈਆਂ ਭਾਜੜਾ
NEXT STORY