ਮੋਗਾ (ਗੋਪੀ, ਕਸ਼ਿਸ਼) : ਮੋਗਾ ਜ਼ਿਲ੍ਹੇ ਵਿਚ ਆਮ ਆਦਮੀ ਪਾਰਟੀ ਨੇ ਮਹਿਲਾ ਆਗੂ ਰਿੰਪੀ ਗਰੇਵਾਲ ਨੂੰ ਆਖਿਰਕਾਰ ਹਾਈਕਮਾਂਡ ਨੇ ਛੇ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। 19 ਸਤੰਬਰ ਨੂੰ ਆਪ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵਲੋਂ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਸੂਤਰ ਦੱਸਦੇ ਹਨ ਕਿ ਮਹਿਲਾ ਆਗੂ ਵਲੋਂ ਵੇਰਵਿਆਂ ਸਮੇਤ ਕਾਰਨ ਦੱਸੋ ਨੋਟਿਸ ਦਾ ਜਵਾਬ ਵੀ ਦਿੱਤਾ ਸੀ ਪ੍ਰੰਤੂ ਫ਼ਿਰ ਵੀ ਪਾਰਟੀ ਹਾਈਕਮਾਂਡ ਨੂੰ ਉਨ੍ਹਾਂ ਦੇ ਜਵਾਬ ਨਾਲ ਤਸੱਲੀ ਨਹੀਂ ਹੋਈ।
ਇਸ ਮਗਰੋਂ ਪਾਰਟੀ ਨੇ ਇਹ ਕਾਰਵਾਈ ਕੀਤੀ ਹੈ। ਮਹਿਲਾ 'ਆਪ' ਆਗੂ ਰਿੰਪੀ ਗਰੇਵਾਲ ਨੇ ਸੰਪਰਕ ਕਰਨ ’ਤੇ ਕਿਹਾ ਕਿ ਸਭ ਨੂੰ ਪਤਾ ਹੈ ਕਿ ਮੋਗਾ ਜ਼ਿਲ੍ਹੇ ਵਿਚ ਉਨ੍ਹਾਂ ਪਾਰਟੀ ਲਈ ਕੀ ਕੀਤਾ ਹੈ ਪਰ ਸੱਚ ਬੋਲਣ ਦਾ ਖਮਿਆਜ਼ਾ ਭੁਗਤਿਆ ਹੈ ਅਤੇ ਉਨ੍ਹਾਂ ਨੂੰ ਕੋਈ ਗਿਲਾ ਨਹੀਂ ਹੈ ਅਤੇ ਉਹ ਇਸੇ ਤਰ੍ਹਾਂ ਸੱਚ ਦੀ ਆਵਾਜ਼ ਹਮੇਸ਼ਾ ਬੁਲੰਦ ਕਰਦੇ ਰਹਿਣਗੇ।
ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਭਿਆਨਕ ਹਾਦਸਾ! ਡਰੇਨ 'ਚ ਡਿੱਗ ਕੇ ਅੱਗ ਦਾ ਗੋਲਾ ਬਣੀ ਕਾਰ; ਵਿਛ ਗਏ ਸੱਥਰ
NEXT STORY