ਚੰਡੀਗੜ੍ਹ(ਰਮਨਜੀਤ)- ਆਮ ਆਦਮੀ ਪਾਰਟੀ ਨੇ ਆਪਣੀ ਚੋਣਾਵੀ ਰਣਨੀਤੀ ਨੂੰ ਅੱਗੇ ਵਧਾਉਂਦਿਆਂ ਐਤਵਾਰ ਨੂੰ ਪੰਜਾਬ ਦੇ 14 ਵਿਧਾਨਸਭਾ ਖੇਤਰਾਂ ਲਈ ਹਲਕਾ ਇੰਚਾਰਜ ਤਾਇਨਾਤ ਕਰਨ ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਜ਼ਿਲ੍ਹੇ ਦੇ ਬੱਚਿਆਂ ਵਲੋਂ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਦੀ ਸ਼ਲਾਘਾਯੋਗ ਕੋਸ਼ਿਸ਼, ਵੇਸਟ ਬੋਤਲਾਂ ਦਾ ਕੀਤਾ ਸਹੀ ਇਸਤੇਮਾਲ
ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਪੰਜਾਬ 24 ਵਿਧਾਨਸਭਾ ਖੇਤਰਾਂ ਲਈ ਹਲਕਾ ਇੰਚਾਰਜ ਲਗਾਉਂਦੇ ਸਨ। ਹੁਣ ਇਹ ਗਿਣਤੀ ਕੁੱਲ 38 ਹੋ ਗਈ ਹੈ।
ਇਹ ਵੀ ਪੜ੍ਹੋ- ਡਿਪਰੈਸ਼ਨ ’ਚ ਔਰਤ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਮੌਤ
ਐਤਵਾਰ ਨੂੰ ਪੰਜਾਬ ਪ੍ਰਧਾਨ ਭਗਵੰਤ ਮਾਨ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਵਲੋਂ ਜਾਰੀ ਕੀਤੀ ਗਈ ਇਕ ਸੂਚੀ ਵਿਚ ਸ੍ਰੀ ਹਰਗੋਬਿੰਦਪੁਰ ਤੋਂ ਅਮਰਪਾਲ ਸਿੰਘ, ਫ਼ਤਹਿਗੜ੍ਹ ਚੁੜੀਆਂ ਤੋਂ ਬਲਬੀਰ ਸਿੰਘ ਪੰਨੂ, ਅਟਾਰੀ ਤੋਂ ਜਸਵਿੰਦਰ ਸਿੰਘ, ਖੇਮਕਰਨ ਤੋਂ ਸਰਵਨ ਸਿੰਘ ਘੁਨ, ਪੱਟੀ ਤੋਂ ਲਾਲਜੀਤ ਭੁੱਲਰ, ਕਰਤਾਰਪੁਰ ਤੋਂ ਬਲਕਾਰ ਸਿੰਘ, ਖਰੜ ਤੋਂ ਅਨਮੋਲ ਗਗਨ ਮਾਨ, ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਲਖਬੀਰ ਸਿੰਘ ਰਾਏ, ਸਮਰਾਲਾ ਤੋਂ ਜਗਤਾਰ ਸਿੰਘ, ਸ਼੍ਰੀ ਮੁਕਤਸਰ ਸਾਹਿਬ ਤੋਂ ਜਗਦੀਪ ਸਿੰਘ ਕਾਕਾ ਬਰਾੜ, ਭੁੱਚੋ ਮੰਡੀ ਤੋਂ ਮਾਸਟਰ ਜਗਸੀਰ ਸਿੰਘ, ਮਾਨਸਾ ਤੋਂ ਵਿਜੇ ਸਿੰਗਲਾ, ਰਾਜਪੁਰਾ ਤੋਂ ਨੀਨਾ ਮਿੱਤਲ ਤੇ ਘਨੌਰ ਤੋਂ ਗੁਰਲਾਲ ਘਨੌਰ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ।
ਜ਼ਿਲ੍ਹੇ ਦੇ ਬੱਚਿਆਂ ਵਲੋਂ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਦੀ ਸ਼ਲਾਘਾਯੋਗ ਕੋਸ਼ਿਸ਼, ਵੇਸਟ ਬੋਤਲਾਂ ਦਾ ਕੀਤਾ ਸਹੀ ਇਸਤੇਮਾਲ
NEXT STORY