ਰੂਪਨਗਰ (ਵਿਜੇ)— ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਗੰਭੀਰ ਦੋਸ਼ ਲਗਾਇਆ ਹੈ ਕਿ ਉਹ ਪੰਜਾਬ 'ਚ ਮਾਈਨਿੰਗ ਮਾਫੀਆ ਨੂੰ ਸ਼ਹਿ ਦੇ ਰਹੇ ਹਨ। ਕੁਝ ਕਾਂਗਰਸੀ ਵਿਧਾਇਕ ਗੈਰ-ਕਾਨੂੰਨੀ ਮਾਈਨਿੰਗ ਤੋਂ ਪੈਸੇ ਇਕੱਠੇ ਕਰਕੇ ਮੁੱਖ ਮੰਤਰੀ ਨੂੰ ਹਿੱਸਾ ਦੇ ਰਹੇ ਹਨ। ਉਨ੍ਹਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਬਰਗਾੜੀ ਕਾਂਡ ਅਤੇ ਮੌੜ ਮੰਡੀ ਬੰਬ ਕਾਂਡ ਦੇ ਸਬੰਧ 'ਚ ਜਲਦ ਇਕ ਵਾਈਟ ਪੇਪਰ ਜਾਰੀ ਕਰੇ।
ਇਥੇ ਬੇਲਾ ਚੌਂਕ 'ਚ 'ਆਪ' ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹੋਏ ਕਾਤਲਾਨਾ ਹਮਲੇ ਦੇ ਸਬੰਧ 'ਚ ਆਯੋਜਿਤ ਇਕ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਨੇ ਹੈਲੀਕਾਪਟਰ ਤੋਂ ਨਵਾਂਸ਼ਹਿਰ ਜ਼ਿਲਾ ਨਿਰੀਖਣ ਕੀਤਾ ਸੀ ਅਤੇ ਉਸ ਤੋਂ ਬਾਅਦ ਟਵੀਟ ਕਰਕੇ ਲਿਖਿਆ ਸੀ ਕਿ ਉਥੇ ਗੈਰ-ਕਾਨੂੰਨੀ ਮਾਈਨਿੰਗ ਹੋ ਰਹੀ ਹੈ, ਜਿਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਦੋਂ ਜਾਂਚ ਸ਼ੁਰੂ ਹੋਈ ਤਾਂ ਉਸ 'ਚ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਸ਼ਾਮਲ ਪਾਏ ਗਏ ਅਤੇ ਫਿਰ ਜਾਂਚ ਉਥੇ ਰੋਕ ਦਿੱਤੀ ਗਈ। ਪੰਜਾਬ 'ਚ ਮੁੱਖ ਮੰਤਰੀ ਦੀ ਸ਼ਹਿ ਦੇ ਬਿਨਾਂ ਗੈਰ-ਕਾਨੂੰਨੀ ਮਾਈਨਿੰਗ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਪੰਜਾਬ ਸਰਕਾਰ ਅਕਾਲੀ ਸਰਕਾਰ ਦੀਆਂ ਨੀਤੀਆਂ 'ਤੇ ਚੱਲ ਰਹੀ ਹੈ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਅਕਾਲੀ ਅਤੇ ਕਾਂਗਰਸੀ ਇਕੱਠੇ ਹਨ। ਉਨ੍ਹਾਂ ਕਿਹਾ ਕਿ ਬਰਗਾੜੀ 'ਚ ਜੋ ਬੇਅਦਬੀ ਦੀ ਘਟਨਾ ਹੋਈ ਸੀ, ਉਸ ਦਾ ਹਾਲੇ ਤੱਕ ਕੋਈ ਪਤਾ ਨਹੀਂ ਚੱਲਿਆ ਅਤੇ ਬਹਿਬਲ ਕਲਾਂ ਕਾਂਡ 'ਚ ਜੋ ਨੌਜਵਾਨ ਮਾਰੇ ਗਏ ਸਨ, ਉਨ੍ਹਾਂ ਨੂੰ ਵੀ ਕੋਈ ਇਨਸਾਫ ਨਹੀਂ ਮਿਲਿਆ।
ਬੇਅਦਬੀ ਦੇ ਮਾਮਲਿਆਂ 'ਚ ਜੋ ਅਕਾਲੀ ਸਰਕਾਰ ਦੀ ਨੀਤੀ ਸੀ, ਉਹੀ ਕੈਪਟਨ ਅਮਰਿੰਦਰ ਸਿੰਘ ਦੀ ਨੀਤੀ ਹੈ। ਅਕਾਲੀਆਂ ਨੇ ਵੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਨਹੀਂ ਫੜਿਆ ਅਤੇ ਅਮਰਿੰਦਰ ਸਿੰਘ ਸਰਕਾਰ ਨੇ ਵੀ ਕਿਸੇ ਅਸਲ ਦੋਸ਼ੀ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ। ਇਸ ਦੇ ਨਾਲ ਹੀ ਮੌੜ ਮੰਡੀ ਸਥਿਤ ਹੋਏ ਬੰਬ ਕਾਂਡ ਦੇ ਦੋਸ਼ੀਆਂ ਨੂੰ ਵੀ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਅਤੇ ਜਦੋਂ ਉਨ੍ਹਾਂ ਦੀ ਜਾਂਚ ਅਸਲ ਦੋਸ਼ੀਆਂ ਵੱਲ ਜਾਂਦੀ ਹੈ ਤਾਂ ਸਰਕਾਰ ਉੱਥੇ ਜਾਂਚ ਬੰਦ ਕਰ ਦਿੰਦੀ ਹੈ। ਬੇਅਦਬੀ ਮਾਮਲਿਆਂ ਅਤੇ ਮੌੜ ਮੰਡੀ ਬੰਬ ਕਾਂਡ ਸਬੰਧੀ ਪੁਲਸ ਜਾਂਚ ਤੇ ਆਪਣਾ ਵਾਈਟ ਪੇਪਰ ਜਾਰੀ ਕਰੇ ਤਾਂ ਕਿ ਲੋਕਾਂ ਨੂੰ ਸੱਚਾਈ ਪਤਾ ਚੱਲ ਸਕੇ।

ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ ਦੇ ਵਿਰੁੱਧ ਆਪਣਾ ਅੰਦੋਲਨ ਸ਼ੁਰੂ ਕਰੇਗੀ ਅਤੇ ਇਹ ਮਾਮਲਾ ਅਗਲੇ ਵਿਧਾਨ ਸਭਾ ਸੈਸ਼ਨ 'ਚ ਵੀ ਚੁੱਕਿਆ ਜਾਵੇਗਾ। ਇਹ ਦੁੱਖ ਦੀ ਗੱਲ ਹੈ ਕਿ ਪੰਜਾਬ 'ਚ ਇਕ ਵਿਧਾਇਕ ਦੀ ਪੱਗੜੀ ਉਤਾਰੀ ਜਾਂਦੀ ਹੈ ਅਤੇ ਉਸ 'ਤੇ ਕਾਤਲਾਨਾ ਹਮਲਾ ਕੀਤਾ ਜਾਂਦਾ ਹੈ, ਜਿਸ ਦੇ ਮੁੱਖ ਦੋਸ਼ੀ ਹਾਲੇ ਤੱਕ ਗ੍ਰਿਫਤਾਰ ਨਹੀਂ ਹੋਏ ਅਤੇ ਨਾ ਹੀ ਸਰਕਾਰ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਕਿਉਂਕਿ ਉਹ ਦੋਸ਼ੀ ਹਾਲੇ ਵੀ ਚੰਡੀਗੜ੍ਹ ਖੇਤਰ 'ਚ ਘੁੰਮ ਰਹੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਜ਼ਿਲਾ ਪ੍ਰਸਾਸ਼ਨ ਨੇ ਗੈਰ-ਕਾਨੂੰਨੀ ਮਾਈਨਿੰਗ ਦੇ ਸਬੰਧ 'ਚ ਜੋ ਰਿਪੋਰਟ ਸਰਕਾਰ ਨੂੰ ਭੇਜੀ ਹੈ, ਉਹ ਸਰਕਾਰੀ ਦਬਾਅ 'ਚ ਬਣਾਈ ਗਈ ਹੈ ਅਤੇ ਤੱਥਾਂ ਦੇ ਉਲਟ ਹੈ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਉਹ ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ ਨੂੰ ਸਵੀਕਾਰ ਕਰੇ। ਜਦਕਿ ਆਮ ਆਦਮੀ ਪਾਰਟੀ ਦੇ ਕੋਲ ਸਾਰੇ ਸਬੂਤ ਹਨ ਕਿ ਜ਼ਿਲਾ ਰੂਪਨਗਰ 'ਚ ਗੈਰ-ਕਾਨੂੰਨੀ ਮਾਈਨਿੰਗ ਹੋ ਰਹੀ ਹੈ। ਕੈਪਟਨ ਸਰਕਾਰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਅਕਾਲੀਆਂ ਨੂੰ ਵੀ ਮਾਤ ਦੇ ਰਹੀ ਹੈ। ਪਟਵਾਰੀ ਤੋਂ ਲੈ ਕੇ ਚੀਫ ਸੈਕਟਰੀ ਅਤੇ ਸਿਪਾਹੀ ਤੋਂ ਲੈ ਕੇ ਡੀ. ਜੀ. ਪੀ. ਤੱਕ ਭ੍ਰਿਸ਼ਟਾਚਾਰ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਸਾਸ਼ਨ 'ਚ ਆਮ ਵਿਅਕਤੀ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ। ਇਸ ਮੌਕੇ 'ਤੇ ਅਮਰਜੀਤ ਸਿੰਘ ਸੰਦੋਆ ਵਿਧਾਇਕ ਰੂਪਨਗਰ, ਸਰਬਜੀਤ ਕੌਰ ਮਾਨੂਕੇ ਵਿਧਾਇਕ ਜਗਰਾਓ, ਬਲਬੀਰ ਸਿੰਘ ਕੋ ਪ੍ਰੈਜ਼ੀਡੈਂਟ, ਵਿਧਾਇਕ ਹਰਪਾਲ ਸਿੰਘ ਚੀਮਾ ਦਿੜਬਾ, ਵਿਧਾਇਕ ਪਿਰਮਲ ਸਿੰਘ ਭਦੌੜ, ਗੁਰਦਿੱਤ ਸਿੰਘ ਸੇਖੋਂ ਆਦਿ ਮੌਜੂਦ ਸਨ।
ਭਗਵੰਤ ਮਾਨ ਅਤੇ 8 ਵਿਧਾਇਕ ਧਰਨੇ 'ਚ ਰਹੇ ਗੈਰ-ਹਾਜ਼ਰ
ਹੈਰਾਨੀ ਦੀ ਗੱਲ ਇਹ ਸੀ ਕਿ ਅੱਜ ਦੇ ਰਾਜ ਪੱਧਰੀ ਧਰਨੇ 'ਚ ਬਹੁਤ ਘੱਟ ਲੋਕ ਹਾਜ਼ਰ ਹੋਏ। ਜਦਕਿ ਪੰਜਾਬ ਪ੍ਰਧਾਨ ਭਗਵੰਤ ਮਾਨ ਧਰਨੇ 'ਚ ਗੈਰ-ਹਾਜਰ ਰਹੇ। ਧਰਨੇ 'ਚ ਕੁੱਲ 12 ਵਿਧਾਇਕ ਅਤੇ ਇਕ ਐੱਮ. ਪੀ. ਸ਼ਾਮਲ ਸੀ। ਬਾਕੀ ਵਿਧਾਇਕ ਇਸ ਧਰਨੇ 'ਚ ਸ਼ਾਮਲ ਨਹੀਂ ਹੋਏ।
ਪੁਲਸ ਨੇ ਸ਼ਹਿਰ ਨੂੰ ਕੀਤਾ ਸੀਲ
ਆਪ' ਦੇ ਸੂਬਾ ਪੱਧਰੀ ਧਰਨੇ ਨੂੰ ਦੇਖ ਕੇ ਪੁਲਸ ਨੇ ਦੂਜੇ ਜ਼ਿਲਿਆਂ ਤੋਂ ਪੁਲਸ ਮੰਗਵਾਈ ਗਈ ਸੀ ਅਤੇ ਭਾਰੀ ਗਿਣਤੀ 'ਚ ਪੁਲਸ ਜਵਾਨ ਤਾਇਨਾਤ ਕੀਤੇ ਸਨ। ਇਸ ਦੇ ਨਾਲ ਹੀ ਸ਼ਹਿਰ ਨੂੰ ਚਾਰੇ ਪਾਸੇ ਤੋਂ ਸੀਲ ਕਰ ਦਿੱਤਾ ਗਿਆ ਸੀ ਪਰ ਬੇਲਾ ਚੌਂਕ 'ਚ ਕੁਝ ਨੇਤਾ ਅਤੇ ਵਰਕਰ ਹੀ ਧਰਨੇ 'ਤੇ ਪਹੁੰਚੇ। ਜਦੋਂਕਿ ਪੁਲਸ ਦੀ ਗਿਣਤੀ ਕਾਫੀ ਵੱਧ ਸੀ।
ਗਾਂਧੀ ਅਤੇ ਖਹਿਰਾ ਖਿਲਾਫ ਦੇਸ਼ ਧ੍ਰੋਹ ਦਾ ਪਰਚਾ ਦਰਜ ਹੋਵੇ : ਕਮਲ ਸ਼ਰਮਾ
NEXT STORY