ਜਲੰਧਰ : ਪੰਜਾਬ 'ਚ 100 ਵਿਧਾਨ ਸਭਾ ਸੀਟਾਂ 'ਤੇ ਜਿੱਤ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨਾ ਸਿਰਫ ਚੋਣਾਂ 'ਚ ਬੁਰੀ ਤਰ੍ਹਾਂ ਹਾਰੀ, ਸਗੋਂ ਪਾਰਟੀ ਦੇ 27 ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ। ਮਾਝਾ, ਮਾਲਵਾ ਅਤੇ ਦੋਆਬਾ ਦੀਆਂ ਇਨ੍ਹਾਂ 27 ਸੀਟਾਂ 'ਤੇ ਆਮ ਆਦਮੀ ਪਾਰਟੀ ਨੂੰ ਤਗੜਾ ਝਟਕਾ ਲੱਗਿਆ ਹੈ। ਜਿਨ੍ਹਾਂ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ, ਉਨ੍ਹਾਂ 'ਚ ਹਿੰਮਤ ਸਿੰਘ ਸ਼ੇਰਗਿੱਲ, ਜਰਨੈਲ ਸਿੰਘ ਵਰਗੇ ਵੱਡੇ ਚਿਹਰੇ ਵੀ ਸ਼ਾਮਲ ਹਨ। ਚੋਣ ਕਮਿਸ਼ਨ ਦੀ ਨਤੀਜਿਆਂ ਮੁਤਾਬਕ ਅਬੋਹਰ ਤੋਂ ਅਤੁਲ ਨਾਗਪਾਲ, ਅਜਨਾਲਾ ਤੋਂ ਰਾਜਪ੍ਰੀਤ ਸਿੰਘ, ਅੰਮ੍ਰਿਤਸਰ ਸੈਂਟਰਲ ਤੋਂ ਅਜੇ ਗੁਪਤਾ, ਅੰਮ੍ਰਿਤਸਰ ਈਸਟ ਤੋਂ ਸਰਬਜੋਤ ਸਿੰਘ ਧੰਜਲ, ਅੰਮ੍ਰਿਤਸਰ ਨਾਰਥ ਤੋਂ ਮਨੀਸ਼ ਅਗਰਵਾਲ, ਭੋਆ ਤੋਂ ਅਮਰਜੀਤ ਸਿੰਘ, ਦਸੂਹਾ ਤੋਂ ਬਲਬੀਰ ਕੌਰ, ਡੇਰਾ ਬਾਬਾ ਨਾਨਕ ਤੋਂ ਗੁਰਪ੍ਰਤਾਪ ਸਿੰਘ ਕੁਸ਼ਲਪੁਰ, ਦੀਨਾਨਗਰ ਤੋਂ ਜੋਗਿੰਦਰ ਸਿੰਘ, ਫਤਿਹਗੜ੍ਹ ਚੂੜੀਆਂ ਤੋਂ ਗੁਰਵਿੰਦਰ ਸਿੰਘ ਸ਼ਾਮਪੁਰਾ, ਫਾਜ਼ਿਲਕਾ ਤੋਂ ਸਮਰਬੀਰ ਸਿੰਘ ਸਿੱਧੂ, ਜਲੰਧਰ ਸੈਂਟਰਲ ਤੋਂ ਡਾ. ਸੰਜੀਵ ਸ਼ਰਮਾ, ਫਿਰੋਜ਼ਪੁਰ ਸਿਟੀ ਤੋਂ ਨਰਿੰਦਰ ਸਿੰਘ, ਜਲੰਧਰ ਨਾਰਥ ਤੋਂ ਗੁਲਸ਼ਨ ਸ਼ਰਮਾ, ਜਲੰਧਰ ਵੈਸਟ ਤੋਂ ਦਰਸ਼ਨ ਲਾਲ ਭਗਤ, ਗੁਰਦਾਸਪੁਰ ਤੋਂ ਅਮਰਜੀਤ ਸਿੰਘ ਚਾਹਲ, ਗੁਰੂ ਹਰਸਹਾਏ ਤੋਂ ਮਲਕੀਤ ਚੰਦ, ਖੇਮਕਰਨ ਤੋਂ ਬਿਕਰਮਜੀਤ ਸਿੰਘ, ਮਜੀਠਾ ਤੋਂ ਹਿੰਮਤ ਸਿੰਘ ਸ਼ੇਰਗਿੱਲ, ਲੰਬੀ ਤੋਂ ਜਰਨੈਲ ਸਿੰਘ, ਮਲੇਰਕੋਟਲਾ ਤੋਂ ਮੁਹੰਮਦ ਅਰਸ਼ਦ, ਮੁਕੇਰੀਆਂ ਤੋਂ ਸੁਲੱਖਣ ਸਿੰਘ, ਪਠਾਨਕੋਟ ਤੋਂ ਰਾਜਕੁਮਾਰ, ਪੱਟੀ ਤੋਂ ਰਣਜੀਤ ਸਿੰਘ ਚੀਮਾ, ਕਾਦੀਆਂ ਤੋਂ ਕੰਵਲਪ੍ਰੀਤ ਸਿੰਘ, ਰਾਜਾਸਾਂਸੀ ਤੋਂ ਜਗਜੋਤ ਸਿੰÎਘ ਢਿੱਲੋਂ, ਸੁਜਾਨਪੁਰ ਤੋਂ ਕੁਲਭੂਸ਼ਣ ਆਪਣੀ ਜ਼ਮਾਨਤ ਨਹੀਂ ਬਚਾ ਸਕੇ ਹਨ।
ਕਿਵੇਂ ਹੁੰਦੀ ਹੈ ਜ਼ਮਾਨਤ ਜ਼ਬਤ
ਕਿਸੇ ਵੀ ਉਮੀਦਵਾਰ ਵਲੋਂ ਵਿਧਾਨ ਸਭਾ ਚੋਣ ਲੜਨ ਤੋਂ ਪਹਿਲਾਂ ਚੋਣ ਕਮਿਸ਼ਨ ਨੂੰ 10,000 ਰੁਪਏ ਦੀ ਜ਼ਮਾਨਤ ਰਾਸ਼ੀ ਜਮ੍ਹਾਂ ਕਰਾਉਣੀ ਪੈਂਦੀ ਹੈ। ਐੱਸ. ਸੀ. ਵਰਗ ਦੇ ਉਮੀਦਵਾਰਾਂ ਲਈ ਇਹ ਜ਼ਮਾਨਤ ਰਾਸ਼ੀ 5,000 ਰੁਪਏ ਹੈ। ਜੇਕਰ ਕੋਈ ਵੀ ਉਮੀਦਵਾਰ ਚੋਣਾਂ ਦੌਰਾਨ ਪਈਆਂ ਕੁੱਲ ਵੋਟਾਂ ਦਾ 6ਵਾਂ ਹਿੱਸਾ ਹਾਸਲ ਨਹੀਂ ਕਰ ਪਾਉਂਦਾ ਤਾਂ ਉਸ ਨੂੰ ਗੰਭੀਰ ਉਮੀਦਵਾਰ ਨਹੀਂ ਸਮਝਿਆ ਜਾਂਦਾ ਅਤੇ ਅਜਿਹੇ ਉਮੀਦਵਾਰ ਵਲੋਂ ਚੋਣ ਕਮਿਸ਼ਨ ਨੂੰ ਜਮ੍ਹਾਂ ਕਰਾਈ ਗਈ ਰਕਮ ਜ਼ਬਤ ਹੋ ਜਾਂਦੀ ਹੈ। ਸਿਆਸੀ ਭਾਸ਼ਾ 'ਚ ਇਸ ਨੂੰ ਜ਼ਮਾਨਤ ਜ਼ਬਤ ਹੋਣਾ ਕਿਹਾ ਜਾਂਦਾ ਹੈ ਅਤੇ ਸਿਆਸਤ 'ਚ ਜ਼ਮਾਨਤ ਜ਼ਬਤ ਹੋਣਾ ਨਮੋਸ਼ੀ ਭਰਿਆ ਮੰਨਿਆ ਜਾਂਦਾ ਹੈ।
ਪੰਜਾਬ 'ਚ ਕਾਂਗਰਸ ਦੀ ਜਿੱਤ ਤੋਂ ਬਾਅਦ ਰਾਹੁਲ ਗਾਂਧੀ ਦਾ ਕੈਪਟਨ ਅਤੇ ਪੰਜਾਬ ਦੇ ਲੋਕਾਂ ਲਈ ਸੰਦੇਸ਼...
NEXT STORY