ਪਟਿਆਲਾ (ਰਾਜੇਸ਼ ਪੰਜੌਲਾ) : ਵਿਰੋਧੀ ਪਾਰਟੀਆਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਥੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਹੁਣ ਪੰਜਾਬ ਦੀ ਸੱਤਾ ’ਤੇ ਕਾਬਿਜ਼ ਆਮ ਆਦਮੀ ਪਾਰਟੀ ਨੇ ਵੀ ਇਨ੍ਹਾਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੇ ਵਿਧਾਇਕ ਅਤੇ ਸਰਕਾਰ ’ਚ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਸਾਬਕਾ ਕੌਂਸਲਰ ਅਤੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਸਾਬਕਾ ਸੀਨੀਅਰ ਵਾਈਸ ਚੇਅਰਮੈਨ ਵੇਦ ਕਪੂਰ ਦੇ ਦਫ਼ਤਰ ’ਚ ਪਹੁੰਚ ਕੇ ਉਨ੍ਹਾਂ ਨਾਲ ਅਹਿਮ ਮੀਟਿੰਗ ਕੀਤੀ। ਸੂਤਰਾਂ ਅਨੁਸਾਰ ਇਸ ਮੀਟਿੰਗ ’ਚ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਬਾਰੇ ਪਟਿਆਲਾ ਦਿਹਾਤੀ ਹਲਕੇ ਅਤੇ ਖਾਸ ਕਰ ਕੇ ਤ੍ਰਿਪੜੀ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਵੇਦ ਕਪੂਰ ਨੇ ਤ੍ਰਿਪੜੀ ਡਿਸਪੈਂਸਰੀ ਵਿਖੇ ਸਪੈਸ਼ਲਿਸਟ ਡਾਕਟਰ ਦੀ ਤਾਇਨਾਤੀ ਕਰਨ, ਤ੍ਰਿਪੜੀ ਦੀ ਪਾਰਕਿੰਗ ਸਮੱਸਿਆ ਨੂੰ ਖਤਮ ਕਰਨ, ਇਲਾਕੇ ’ਚ ਵੱਧ ਤੋਂ ਵੱਧ ਯੋਗਾ ਸੈਂਟਰ ਖੋਲ੍ਹਣ, ਨੌਜਵਾਨਾਂ ਲਈ ਜਿੰਮ ਅਤੇ ਪਲੇਅ ਗਰਾਊਂਡ ਬਣਾਉਣੇ, ਸੜਕਾਂ ਦਾ ਸੁਧਾਰ ਕਰਨ ਅਤੇ ਸਟਰੀਟ ਲਾਈਟ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ। ਵੇਦ ਕਪੂਰ ਪਿਛਲੇ 45 ਸਾਲ ਤੋਂ ਸਰਗਰਮ ਰਾਜਨੀਤੀ ’ਚ ਹਨ ਅਤੇ ਤ੍ਰਿਪੜੀ ’ਚ ਉਨ੍ਹਾਂ ਦਾ ਵਿਸ਼ੇਸ਼ ਜਨ ਆਧਾਰ ਹੈ। ਉਹ ਕਈ ਵਾਰ ਇੱਥੋਂ ਕੌਂਸਲਰ ਰਹਿ ਚੁੱਕੇ ਹਨ। ਜਿਸ ਸਮੇਂ ਅਕਾਲੀ-ਭਾਜਪਾ ਸਰਕਾਰ ਸੀ ਅਤੇ ਜੰਮ ਕੇ ਬੂਥ ਕੈਪਚਰਿੰਗ ਹੋਈ ਸੀ, ਉਦੋਂ ਵੀ ਵੇਦ ਕਪੂਰ ਕੌਂਸਲਰ ਦੀ ਚੋਣ ਜਿੱਤ ਗਏ ਸਨ।
ਇਹ ਵੀ ਪੜ੍ਹੋ : ਕੇਂਦਰੀ ਜੇਲ ਸ੍ਰੀ ਗੋਇੰਦਵਾਲ ਸਾਹਿਬ ਫਿਰ ਸੁਰਖੀਆਂ ’ਚ, 5 ਮੋਬਾਇਲ ਫੋਨ, ਸਿਮਾਂ, ਡਾਟਾ ਕੇਬਲ ਤੇ ਹੋਰ ਸਾਮਾਨ ਬਰਾਮਦ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੇਦ ਕਪੂਰ ਨੂੰ ਕਾਂਗਰਸ ਸਰਕਾਰ ਬਣਨ ’ਤੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦਾ ਸੀਨੀਅਰ ਵਾਈਸ ਚੇਅਰਮੈਨ ਲਾਇਆ ਸੀ ਪਰ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਵੇਦ ਕਪੂਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਵਿਚ ਸ਼ਾਮਲ ਹੋ ਗਏ ਸਨ। ਉਨ੍ਹਾਂ ਦੇ ਸ਼ਾਮਲ ਹੋਣ ਨਾਲ ਤ੍ਰਿਪਡ਼ੀ ਦੀ ਹਵੀ ਹੀ ਬਦਲ ਗਈ ਸੀ। ਵੇਦ ਕਪੂਰ ਲਗਾਤਾਰ ਇਲਾਕੇ ਦੇ ਵਿਕਾਸ ਲਈ ਡਾ. ਬਲਬੀਰ ਸਿੰਘ ਨਾਲ ਮੁਲਾਕਾਤਾਂ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਹਮੇਸ਼ਾ ਵਿਕਾਸ ਅਤੇ ਪਾਰਟੀ ਦੀ ਹੀ ਗੱਲ ਕੀਤੀ ਹੈ, ਜਿਸ ਕਾਰਨ ਪਾਰਟੀ ਉਨ੍ਹਾਂ ਤੋਂ ਵਿਸ਼ੇਸ਼ ਤੌਰ ’ਤੇ ਖੁਸ਼ ਹੈ। ਸੂਤਰਾਂ ਅਨੁਸਾਰ ਇਸ ਮੀਟਿੰਗ ਦੌਰਾਨ ਇਸ ਇਲਾਕੇ ਦੇ ਸਮੁੱਚੇ ਵਾਰਡ ਜਿੱਤਣ ਲਈ ਚਰਚਾ ਕੀਤੀ ਗਈ। ਵੇਦ ਕਪੂਰ ਨੇ ਕਿਹਾ ਕਿ ਪਟਿਆਲਾ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਹਨ ਕਿਉਂਕਿ ਇਸ ਪਾਰਟੀ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਵਿੱਢੀ ਹੈ। ਪਹਿਲੀ ਵਾਰ ਆਮ ਲੋਕ ਵਿਧਾਇਕ ਅਤੇ ਮੰਤਰੀ ਬਣੇ ਹਨ, ਜਿਸ ਦਾ ਲਾਭ ਪਾਰਟੀ ਨੂੰ ਮਿਲੇਗਾ।
ਇਹ ਵੀ ਪੜ੍ਹੋ : ‘ਆਪ’ ਦਾ ਬਿਜਲੀ ਸਪਲਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਨੂੰ ਠੋਕਵਾਂ ਜਵਾਬ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਫਾਇਰ ਸਟੇਸ਼ਨ ਸਮਰਾਲਾ ਦਾ ਬਿਜਲੀ ਕੁਨੈਕਸ਼ਨ ਕੱਟਿਆ, ਮੁਲਾਜ਼ਮਾਂ ਨੂੰ ਹੋ ਰਹੀ ਭਾਰੀ ਪਰੇਸ਼ਾਨੀ
NEXT STORY