ਲੁਧਿਆਣਾ (ਹਿਤੇਸ਼)– ਆਮ ਆਦਮੀ ਪਾਰਟੀ ਪੰਜਾਬ ’ਚ 2022 ਤੋਂ ਬਾਅਦ ਹੋਈਆਂ 8 ’ਚੋਂ 6 ਉਪ ਚੋਣ ਜਿੱਤ ਚੁੱਕੀ ਹੈ, ਹੁਣ ਤਰਨਤਾਰਨ ਦੇ ਨਤੀਜੇ ’ਤੇ ਨਜ਼ਰਾਂ ਲੱਗੀਆਂ ਹੋਈਆਂ ਹਨ। ਜਿਥੋਂ ਤੱਕ ਪੰਜਾਬ ’ਚ 2022 ਤੋਂ ਬਾਅਦ ਉਪ ਚੋਣਾਂ ਦਾ ਸਵਾਲ ਹੈ, ਉਸ ਦੀ ਸ਼ੁਰੂਆਤ ਭਗਵੰਤ ਮਾਨ ਵਲੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਸੰਗਰੂਰ ਲੋਕ ਸਭਾ ਸੀਟ ਤੋਂ ਅਸਤੀਫਾ ਦੇਣ ਦੀ ਵਜ੍ਹਾ ਨਾਲ ਹੋਈ ਸੀ, ਭਾਵੇਂ ਇਸ ਚੋਣ ’ਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਹਾਸਲ ਹੋਈ, ਜਿਸ ਤੋਂ ਬਾਅਦ ਜਲੰਧਰ ਵਿਚ ਲੋਕ ਸਭਾ ਅਤੇ ਵੈਸਟ ਸੀਟ ’ਤੇ ਹੋਈ ਉਪ ਚੋਣ ਵਿਚ ਆਮ ਆਦਮੀ ਪਾਰਟੀ ਨੂੰ ਸਫਲਤਾ ਮਿਲੀ।
ਇਸੇ ਤਰ੍ਹਾਂ ਲੋਕ ਸਭਾ ਚੋਣਾਂ ਤੋਂ ਬਾਅਦ ਖਾਲੀ ਹੋਈਆਂ ਸੀਟਾਂ ਵਿਚ ਬਰਨਾਲਾ ਨੂੰ ਛੱਡ ਕੇ ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ। ਇਹ ਰਿਕਾਰਡ ਲੁਧਿਆਣਾ ਦੇ ਹਲਕਾ ਵੈਸਟ ’ਚ ਹੋਈ ਉਪ ਚੋਣ ਵਿਚ ਸੰਜੀਵ ਅਰੋੜਾ ਦੀ ਜਿੱਤ ਦੇ ਰੂਪ ਵਿਚ ਵੀ ਕਾਇਮ ਰਿਹਾ। ਹੁਣ ਸਭ ਦੀਆਂ ਨਜ਼ਰਾਂ ਤਰਨਤਾਰਨ ਸੀਟ ’ਤੇ ਹੋਈ ਉਪ ਚੋਣ ਦੇ ਨਤੀਜਿਆਂ ’ਤੇ ਲੱਗੀਆਂ ਹੋਈਆਂ ਹਨ। ਇਸ ਚੋਣ ਵਿਚ ਆਮ ਆਦਮੀ ਪਾਰਟੀ ਵਲੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਟਿਕਟ ਦਿੱਤੀ ਗਈ ਸੀ, ਜਿਸ ਦੇ ਮੁਕਾਬਲੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਤੋਂ ਇਲਾਵਾ ਕੱਟੜਪੰਥੀ ਗਰੁੱਪ ਵਲੋਂ ਵੀ ਉਮੀਦਵਾਰ ਖੜ੍ਹੇ ਕੀਤੇ ਗਏ ਸਨ। ਜੇਕਰ ਇਸ ਚੋਣ ਵਿਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਹਾਸਲ ਹੋਈ ਤਾਂ 2022 ਤੋਂ ਤੋਂ ਲੈ ਕੇ ਹੁਣ ਤੱਕ 9 ਵਿਚੋਂ 7 ਉਪ ਚੋਣ ਵਿਚ ਬਾਜ਼ੀ ਮਾਰਨ ਦਾ ਰਿਕਾਰਡ ਕਾਇਮ ਹੋ ਸਕਦਾ ਹੈ।
ਇਨ੍ਹਾਂ ਭਿਆਨਕ ਬੀਮਾਰੀਆਂ ’ਚ ਹੋ ਰਿਹੈ ਭਾਰੀ ਵਾਧਾ, ਮਰੀਜ਼ਾਂ ਦੀ ਗਿਣਤੀ ਹੋਈ ਦੁੱਗਣੀ
NEXT STORY