ਬਠਿੰਡਾ/ਮੌੜ ਮੰਡੀ (ਵੈੱਬ ਡੈਸਕ)- ਗਣਤੰਤਰਤ ਦਿਵਸ ਮੌਕੇ ਹਲਕਾ ਮੌੜ ਦੇ ਡਿਵੀਜ਼ਨ ਪੱਧਰੀ ਰੱਖੇ ਗਏ ਪ੍ਰੋਗਰਾਮ ਮੌਕੇ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਅਤੇ ਨਗਰ ਕੌਂਸਲ ਪ੍ਰਧਾਨ ਕਰਨੈਲ ਸਿੰਘ ਵਿਚਕਾਰ ਝੜਪ ਹੋ ਗਈ। ਜਾਣਕਾਰੀ ਮੁਤਾਬਕ ਝੰਡੇ ਦੀ ਰਸਮ ਨਿਭਾਉਣ ਮਗਰੋਂ ਨਗਰ ਕੌਂਸਲ ਪ੍ਰਧਾਨ ਦੀ ਸੀਟ 'ਤੇ ਕੋਈ ਹੋਰ ਵਿਅਕਤੀ ਬੈਠ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਕਾਂਸਟੇਬਲ 'ਤੇ ਡਿੱਗੀ ਗਾਜ! ਹੋ ਗਿਆ ਵੱਡਾ ਐਕਸ਼ਨ, ਕਾਰਨਾਮਾ ਜਾਣ ਰਹਿ ਜਾਓਗੇ ਦੰਗ

ਪ੍ਰਧਾਨ ਨੇ ਜਦ ਉਸ ਵਿਅਕਤੀ ਨੂੰ ਸੀਟ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਮੌਜੂਦ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨਾਲ ਨਗਰ ਕੌਂਸਲ ਪ੍ਰਧਾਨ ਦੀ ਝੜਪ ਹੋ ਗਈ। ਇਸ ਦੌਰਾਨ ਪ੍ਰਧਾਨ ਅਤੇ ਪੁੱਤਰ ਨੂੰ ਵਿਧਾਇਕ ਵੱਲੋਂ ਧੱਕੇ ਮਾਰੇ ਗਏ, ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਮੌਕੇ 'ਤੇ ਮੌਜੂਦ ਡੀ. ਐੱਸ. ਪੀ. ਮੌੜ ਕੁਲਦੀਪ ਸਿੰਘ ਬਰਾੜ ਨੇ ਸਾਰੀ ਸਥਿਤੀ ਨੂੰ ਸੰਭਾਲਿਆ ਅਤੇ ਮਾਹੌਲ ਨੂੰ ਵਿਗੜਨ ਤੋਂ ਰੋਕਿਆ। ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਨੇ ਵਿਧਾਇਕ 'ਤੇ ਜਾਣ ਬੁਝ ਕੇ ਉਸ ਦੀ ਬੇਇੱਜ਼ਤੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ।

ਸਮਾਗਮ ਦੌਰਾਨ ਵਿਧਾਇਕ ਮਾਈਸਰਖਾਨਾ ਅਤੇ ਇਕ ਸਥਾਨਕ ਪ੍ਰਧਾਨ ਵਿਚਾਲੇ ਜ਼ਬਰਦਸਤ ਹੰਗਾਮਾ ਹੋਇਆ, ਜਿਸ ਵਿੱਚ ਵਿਧਾਇਕ 'ਤੇ 30 ਲੱਖ ਰੁਪਏ ਵਿੱਚ ਵਿਕਣ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਸਮਾਗਮ ਦੌਰਾਨ ਪ੍ਰਧਾਨ ਨੇ ਸ਼ਰੇਆਮ ਇਲਜ਼ਾਮ ਲਗਾਇਆ ਕਿ ਵਿਧਾਇਕ 30 ਲੱਖ ਰੁਪਏ ਵਿੱਚ ਵਿਕਿਆ ਹੋਇਆ ਹੈ। ਉਸ ਨੇ ਦਾਅਵਾ ਕੀਤਾ ਕਿ ਇਹ ਪੈਸਾ ਉਸ ਦਾ ਖ਼ਰਚਾ ਸੀ, ਜੋ ਉਸ ਨੇ ਵਿਧਾਇਕ ਨੂੰ ਦਿੱਤਾ ਸੀ। ਹੰਗਾਮੇ ਦੌਰਾਨ ਮੌਕੇ 'ਤੇ ਮੌਜੂਦ ਪੁਲਸ ਅਤੇ ਇੰਸਪੈਕਟਰ ਨੂੰ ਆਪਣੀ ਡਿਊਟੀ ਨਿਭਾਉਣ ਅਤੇ ਸਥਿਤੀ ਨੂੰ ਸ਼ਾਂਤ ਕਰਨ ਲਈ ਕਿਹਾ ਗਿਆ। ਪ੍ਰਧਾਨ ਨੇ ਵਾਰ-ਵਾਰ ਲੋਕਾਂ ਨੂੰ ਕਿਹਾ ਕਿ ਇਸ ਸਾਰੀ ਘਟਨਾ ਨੂੰ ਰਿਕਾਰਡ ਕਰ ਲਿਆ ਜਾਵੇ ਤਾਂ ਜੋ ਵਿਧਾਇਕ ਦੀ ਅਸਲੀਅਤ ਸਾਹਮਣੇ ਆ ਸਕੇ।
ਇਹ ਵੀ ਪੜ੍ਹੋ: ਕਾਨੂੰਨ ਵਿਵਸਥਾ ਦੀ ਵਿਗੜੀ ਸਥਿਤੀ ਦੀ ਜ਼ਿੰਮੇਵਾਰੀ ਲੈ ਕੇ ਅਸਤੀਫ਼ਾ ਦੇਣ CM ਮਾਨ : ਸੁਖਬੀਰ ਬਾਦਲ
ਇਹ ਵੀ ਪੜ੍ਹੋ: ਸਮਰਾਲਾ ਮਗਰੋਂ ਹੁਣ ਜ਼ੀਰਕਪੁਰ ’ਚ ਵੱਡਾ ਹਾਦਸਾ! ਪਤੰਗਬਾਜ਼ੀ ਨੇ ਉਜਾੜ 'ਤੇ ਦੋ ਪਰਿਵਾਰ
ਸ਼ਹੀਦ ਫ਼ੌਜੀ ਜੋਬਨਜੀਤ ਸਿੰਘ ਦੀਆਂ ਅਸਥੀਆਂ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਤੀਆਂ ਗਈਆਂ ਜਲ ਪ੍ਰਵਾਹ
NEXT STORY