ਤਲਵੰਡੀ ਸਾਬੋ(ਮੁਨੀਸ਼ ਗਰਗ) — ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਵੇਖਦੇ ਹੋਏ, ਪੰਜਾਬ ਸਰਕਾਰ ਨੇ ਨਿਸ਼ਚਤ ਤੌਰ 'ਤੇ ਤਾਲਾਬੰਦੀ ਦਾ ਐਲਾਨ ਕੀਤਾ ਹੋਇਆ ਹੈ, ਇਸਦੇ ਨਾਲ ਹੀ 28 ਅਗਸਤ ਨੂੰ ਇੱਕ ਰੋਜ਼ਾ ਵਿਧਾਨ ਸਭਾ ਸੈਸ਼ਨ ਵੀ ਸੱਦਿਆ ਗਿਆ ਹੈ। ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਨੇ ਇੱਕ ਦਿਨ ਦੇ ਸੈਸ਼ਨ ਨੂੰ ਘੱਟ ਸਮਾਂ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਮਸਲੇ ਹਨ ਜਿਨ੍ਹਾਂ 'ਤੇ ਵਿਚਾਰ ਕਰਨ ਦੀ ਲੋੜ ਹੈ ਅਤੇ ਸਰਕਾਰ ਕੋਵਿਡ-19 ਦਾ ਬਹਾਨਾ ਬਣਾ ਕੇ ਥੋੜ੍ਹੇ ਸਮੇਂ 'ਚ ਇਸ ਨੂੰ ਨਿਪਟਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਵੀ ਸਿਰਫ 2 ਤੋਂ 3 ਦਿਨ ਦਾ ਹੀ ਸੈਸ਼ਨ ਰੱਖਦੀ ਸੀ।ਸਰਕਾਰ ਕੋਲ ਕੋਰੋਨਾ ਦਾ ਇਹ ਚੰਗਾ ਬਹਾਨਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਵਿਧਾਨ ਸਭਾ ਸ਼ਾਸਨ ਨੂੰ ਲੈ ਕੇ ਮੰਗਲਵਾਰ ਨੂੰ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿਚ ਰਣਨੀਤੀ ਤਿਆਰ ਕੀਤੀ ਜਾਵੇਗੀ।
ਨਕਲੀ ਸ਼ਰਾਬ ਕਾਰਨ ਪੰਜਾਬ ਵਿਚ ਹੋਈਆਂ 128 ਮੌਤਾਂ 'ਤੇ ਵਿਧਾਇਕ ਬਲਜਿੰਦਰ ਕੌਰ ਨੇ ਕਿਹਾ ਪੰਜਾਬ 'ਚ ਇਕ ਪਾਸੇ ਤਾਲਾਬੰਦੀ ਲਾਗੂ ਹੈ ਅਤੇ ਦੂਜੇ ਪਾਸੇ ਮਾਫੀਆ ਸਰਗਰਮ ਹੈ ਜਿਸ ਕਾਰਨ ਮੌਤਾਂ ਹੋ ਰਹੀਆਂ ਹਨ ਪਰ ਪੰਜਾਬ ਸਰਕਾਰ ਇਸ 'ਤੇ ਕੋਈ ਸਖ਼ਤ ਕਾਰਵਾਈ ਨਹੀਂ ਕਰ ਰਹੀ। ਸਰਕਾਰ ਨੂੰ ਦੱਸਦਿਆਂ ਇਸ ਮਾਮਲੇ ਵਿਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਪੰਜਾਬ ਸਰਕਾਰ ਵੱਲੋਂ ਲਗਾਏ ਗਏ ਹਫਤਾਵਾਰੀ ਬੰਦ 'ਤੇ ਆਪ ਦੇ ਵਿਧਾਇਕ ਨੇ ਕਿਹਾ ਕਿ ਤਾਲਾਬੰਦੀ ਇਸ ਦਾ ਹੱਲ ਨਹੀਂ, ਤਾਲਾਬੰਦੀ ਕਾਰਨ ਗਰੀਬ ਮਜ਼ਦੂਰ ਮਾੜੀ ਹਾਲਤ ਵਿਚ ਹਨ, ਪਰ ਤਾਲਾਬੰਦੀ ਵਿਚ ਮਾਫੀਆ ਸਰਗਰਮ ਰਹਿੰਦਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਵੀ ਮਾਫੀਆ 'ਤੇ ਰੋਕ ਲਗਾਉਣੀ ਚਾਹੀਦੀ ਹੈ।
'ਆਪ' ਵਿਧਾਇਕ ਬਲਜਿੰਦਰ ਕੌਰ ਨੇ ਕਿਹਾ ਕਿ ਤਾਲਾਬੰਦੀ ਕਾਰਨ ਪਾਰਟੀ ਦਾ ਨਵਾਂ ਢਾਂਚਾ ਬਣਾਉਣ ਲਈ ਕੀਤੀ ਜਾਣ ਵਾਲੀ ਮੀਟਿੰਗ ਅਜੇ ਬਾਕੀ ਹੈ, ਪਰ ਜਲਦੀ ਹੀ ਪਾਰਟੀ ਦਾ ਨਵਾਂ ਢਾਂਚਾ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਆਮ ਆਦਮੀ ਪਾਰਟੀ ਤਾਲਾਬੰਦੀ ਦੀ ਪੂਰੀ ਤਰ੍ਹ੍ਹਾਂ ਪਾਲਣਾ ਕਰਦੀ ਹੈ ਪਰ ਜਿੱਥੇ ਲੋਕਾਂ ਦੀ ਮੁਸ਼ਕਲ ਬਾਰੇ ਗੱਲ ਆਉਂਦੀ ਹੈ ਉਥੇ ਪਾਰਟੀ ਲੋਕਾਂ ਦੇ ਨਾਲ ਚਲਦੀ ਹੈ।
ਪੰਜਾਬ ਸਰਕਾਰ ਵਲੋਂ ਚੋਣਾਂ ਨੂੰ ਲੈ ਕੇ ਬੀਤੇ ਦਿਨੀਂ ਜਾਰੀ ਕੀਤੀ ਗਈ ਐਡਵਾਇਜ਼ਰੀ 'ਤੇ ਵਿਧਾਇਕ ਨੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਸਰਕਾਰ ਚੋਣਾਂ ਕਰਵਾਉਣ ਦੀ ਜਲਦੀ ਕਰਨ ਦੀ ਬਜਾਏ ਲੋਕਾਂ ਨੂੰ ਕੋਰੋਨਾ ਦੀ ਬੀਮਾਰੀ ਤੋਂ ਬਚਾਉਣ ਲਈ ਕੁਝ ਕਰੇ। ਚੋਣÎਾਂ 'ਚ ਲੁਟਾਏ ਜਾਣ ਵਾਲੇ ਪੈਸੇ ਨਾਲ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
ਜਲੰਧਰ: ਅਗਵਾ ਹੋਏ ਨਵਜੰਮੇ ਬੱਚੇ ਦੇ ਮਾਮਲੇ 'ਚ 5 ਮੁਲਜ਼ਮ ਗ੍ਰਿਫ਼ਤਾਰ, ਕੀਤੇ ਵੱਡੇ ਖੁਲਾਸੇ
NEXT STORY