ਚੰਡੀਗੜ੍ਹ- ਚੰਡੀਗੜ੍ਹ 'ਚ ਆਪ ਵਿਧਾਇਕ ਤੇ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਵਿਚਾਲੇ ਤਿੱਖੀ ਤਕਰਾਰ ਹੋ ਗਈ। ਬਹਿਸਬਾਜ਼ੀ ਇੱਥੋਂ ਤਕ ਵਧ ਗਈ ਕਿ ਗੱਲ ਹੱਥੋਪਾਈ ਤਕ ਜਾ ਪਹੁੰਚੀ। ਟ੍ਰੈਫਿਕ ਪੁਲਸ ਦੇ ਸਬ ਇੰਸਪੈਕਟਰ ਲਖਵਿੰਦਰ ਸਿੰਘ ਅਤੇ 'ਆਪ' ਵਿਧਾਇਕ ਅਮੋਲਕ ਸਿੰਘ ਵਿਚਾਲੇ ਹੋਈ ਤਕਰਾਰ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਦੋਵਾਂ ਵਿਚਾਲੇ ਬਹਿਸਬਾਜ਼ੀ ਤੋਂ ਬਾਅਦ ਹੱਥੋਪਾਈ ਤੱਕ ਗੱਲ ਪੁੱਜ ਗਈ ਸੀ।
ਇਹ ਖ਼ਬਰ ਵੀ ਪੜ੍ਹੋ - CBSE ਦਾ ਇਤਿਹਾਸਕ ਫ਼ੈਸਲਾ: ਹੁਣ ਪੰਜਾਬੀ ਸਣੇ 22 ਭਾਸ਼ਾਵਾਂ ਵਿਚ ਸਿੱਖਿਆ ਲੈ ਸਕਣਗੇ ਵਿਦਿਆਰਥੀ
ਘਟਨਾ ਬਾਰੇ ਗੱਲਬਾਤ ਕਰਦਿਆਂ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਾਕੇ 'ਤੇ ਰੋਕਿਆ ਗਿਆ ਸੀ। ਪੁਲਸ ਅਧਿਕਾਰੀ ਨੇ ਪੁਛਿਆ ਤੁਸੀਂ ਕਿਥੇ ਜਾ ਰਹੇ ਹੋ ਤਾਂ ਮੈਂ ਕਿਹਾ ਕਿ ਤੁਸੀਂ ਕਾਗਜ਼ ਪੱਤਰ ਚੈੱਕ ਕਰ ਲਵੋ। ਮੇਰੇ ਗੰਨਮੈਨ ਨੇ ਕਿਹਾ ਕਿ ਇਹ ਵਿਧਾਇਕ ਹਨ ਤਾਂ ਪੁਲਸ ਮੁਲਾਜ਼ਮ ਨੇ ਕਿਹਾ ਕਿ ਇਹਦੇ ਵਰਗੇ 36 ਵੇਖੇ ਨੇ। ਪਹਿਲਾਂ ਵੀ ਮੇਰੀ ਪਤਨੀ ਅਤੇ ਮੈਨੂੰ ਅੱਧਾ ਘੰਟਾ ਉਥੇ ਖੜਾ ਰੱਖਿਆ। ਮੈਂ ਪਹਿਲਾਂ ਸ਼ਿਕਾਇਤ ਨਹੀਂ ਕੀਤੀ। ਮੈਂ ਇਸ ਬਾਰੇ ਐੱਸ.ਐੱਸ.ਪੀ. ਨੂੰ ਪੂਰੀ ਜਾਣਕਾਰੀ ਦੇ ਦਿੱਤੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਪੁਲਸ ਅਧਿਕਾਰੀ ਦਾ ਫ਼ੋਨ ਖੋਹਿਆ ਹੈ ਤਾਂ ਉਨ੍ਹਾਂ ਕਿਹਾ ਮੈਂ ਕੋਈ ਫ਼ੋਨ ਨਹੀਂ ਖੋਹਿਆ, ਫ਼ੋਨ ਬੰਦ ਕਰਨ ਲਈ ਕਿਹਾ ਸੀ। ਵਿਧਾਇਕ ਅਮੋਲਕ ਨੇ ਕਿਹਾ ਮੈਂ ਕੋਈ ਗੈਂਗਸਟਰ ਜਾਂ ਕ੍ਰਿਮੀਨਲ ਨਹੀਂ ਹਾਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ADGP ਐੱਮ.ਐੱਫ. ਫਾਰੂਕੀ ਦੀ ਪਾਇਲਟ ਗੱਡੀ ਨਾਲ ਵਾਪਰਿਆ ਹਾਦਸਾ, ਜਲੰਧਰ ਤੋਂ ਜਾ ਰਹੇ ਸੀ ਬਠਿੰਡਾ
ਦੂਜੇ ਪਾਸੇ ਸਬ ਇੰਸਪੈਕਟਰ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਬੀਤੇ ਦਿਨ ਸੈਕਟਰ 22 ਵਿਖੇ ਵਾਪਰਿਆ। ਉਹ ਵਿਧਾਇਕ ਨੂੰ ਨਹੀਂ ਜਾਣਦੇ ਸੀ। ਉਹ ਮੇਰੇ ਕੋਲ ਆਏ ਤੇ ਕਹਿਣ ਲੱਗੇ ਇਹ ਉਹੀ ਹੈ ਜਿਸ ਨੇ ਮੈਨੂੰ ਅਤੇ ਮੇਰੀ ਪਤਨੀ ਨੂੰ ਪਹਿਲਾਂ ਰੋਕਿਆ ਸੀ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਨਹੀਂ ਜਾਣਦਾ ਤਾਂ ਉਨ੍ਹਾਂ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ। ਵਿਧਾਇਕ ਗੱਡੀ 'ਚੋਂ ਹੇਠਾਂ ਉਤਰੇ ਅਤੇ ਮੇਰੀ ਵਰਦੀ 'ਤੇ ਹੱਥ ਪਾਇਆ। ਮੇਰਾ ਮੋਬਾਈਲ ਖੋਹ ਕੇ ਦੂਰ ਸੁੱਟ ਦਿੱਤਾ ਅਤੇ ਜਾਂਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਦੱਸਾਂਗਾ ਕਿ ਨੌਕਰੀ ਕੀ ਹੁੰਦੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੈਂ ਲਿਖਤੀ ਸ਼ਿਕਾਇਤ ਕੀਤੀ ਹੈ ਅਤੇ ਸਾਰਾ ਮਾਮਲਾ ਆਪਣੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਹੈ।
ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਾਲਟ ਦੀਆਂ 11,500 ਸ਼ਿਕਾਇਤਾਂ : ਕੜਕਦੀ ਗਰਮੀ ’ਚ ਬਿਜਲੀ ਬੰਦ ਹੋਣ ਕਾਰਨ ਜਨਤਾ ਹਾਲੋ-ਬੇਹਾਲ
NEXT STORY