ਜਗਰਾਓਂ,(ਮਾਲਵਾ): ਲੁਧਿਆਣਾ-ਜਗਰਾਓਂ ਮੁੱਖ ਮਾਰਗ ਚੌਕੀਮਾਨ ਦੇ ਕੋਲ ਜਗਰਾਓਂ ਦੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ 'ਤੇ ਹਮਲਾ ਕਰਨ ਦੀ ਕੋਸ਼ਿਸ ਕੀਤੇ ਜਾਣ ਦਾ ਸਮਾਚਾਰ ਹੈ। ਪੁਲਸ ਚੌਕੀਮਾਨ ਦੇ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਵਿਧਾਇਕਾ ਮਾਣੂੰਕੇ ਚੌਕੀ ਆਏ ਸਨ, ਜਿਨ੍ਹਾਂ ਨੇ ਜ਼ੁਬਾਨੀ ਸ਼ਿਕਾਇਤ ਵਿਚ ਦੱਸਿਆ ਕਿ ਸਾਡੀ ਗੱਡੀ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇੰਚਾਰਜ ਅਨੁਸਾਰ ਹਮਲੇ ਦਾ ਏਰੀਆ ਸਾਡਾ ਨਾ ਹੋਣ ਦੇ ਬਾਵਜੂਦ ਅਸੀਂ ਪੁਲਸ ਫੋਰਸ ਭੇਜ ਦਿੱਤੀ ਪਰ ਮੌਕੇ 'ਤੇ ਕੋਈ ਵੀ ਹਮਲਾਵਰ ਮੌਜੂਦ ਨਹੀਂ ਸੀ। ਸੂਤਰਾਂ ਮੁਤਾਬਕ ਵਿਧਾਇਕਾਂ ਨੇ ਹਮਲਾਵਰਾਂ ਦੀ ਗੱਡੀ ਦਾ ਨੰਬਰ ਵੀ ਪੁਲਸ ਨੂੰ ਦੇ ਦਿੱਤਾ ਹੈ। ਪੁਲਸ ਚੌਕੀਮਾਨ ਦੇ ਇੰਚਾਰਜ ਅਨੁਸਾਰ ਇਸ ਸਬੰਧੀ ਸਾਨੂੰ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ।
ਐੱਮ. ਐੱਲ.ਏ. ਸਰਬਜੀਤ ਕੌਰ ਮਾਣੂੰਕੇ ਨਾਲ ਮੋਬਾਇਲ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੋਬਾਇਲ ਬੰਦ ਸੀ। ਵੇਖਿਆ ਜਾ ਰਿਹਾ ਹੈ ਕਿ ਜਦੋਂ ਵਿਧਾਇਕ ਦੀ ਗੱਡੀ 'ਤੇ ਹਮਲਾਵਰ ਵਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਗੱਡੀ ਵਿਚ ਵਿਧਾਇਕ ਦੇ ਵਰਕਰਾਂ ਤੋਂ ਇਲਾਵਾ ਗੰਨਮੈਨ ਵੀ ਮੌਜੂਦ ਸਨ।
ਪੰਜਾਬ 'ਚ ਚੱਲੇਗੀ ਸੀਤ ਲਹਿਰ
NEXT STORY