ਚੰਡੀਗੜ੍ਹ : ਬੱਸੀ ਬਠਾਣਾ ਤੋਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਮੈਦਾਨ 'ਚ ਉਤਾਰੇ ਗਏ ਉਮੀਦਵਾਰ ਸੰਤੋਖ ਸਿੰਘ ਸਲਾਨਾ ਵਿਵਾਦਾਂ ਵਿਚ ਘਿਰਦੇ ਨਜ਼ਰ ਆ ਰਹੇ ਹਨ। ਆਮ ਆਦਮੀ ਪਾਰਟੀ ਵਿਚ 'ਸਲਾਨਾ' ਦੇ ਨਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਪਾਰਟੀ ਵਲੰਟੀਅਰਾਂ ਨੇ ਵੀ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਵਰਕਰਾਂ ਨੇ ਮੰਗ ਕੀਤੀ ਹੈ ਕਿ ਬਜਾਏ ਸਲਾਨਾ ਦੇ ਟਿਕਟ ਇਲਾਕੇ ਦੇ ਹੀ ਕਿਸੇ ਵਰਕਰ ਨੂੰ ਦਿੱਤੀ ਜਾਣੀ ਚਾਹੀਦੀ ਹੈ। ਇੰਨਾ ਹੀ ਨਹੀਂ ਸਲਾਨਾ ਇਸ ਤੋਂ ਪਹਿਲਾਂ ਵੀ ਵਿਵਾਦਾਂ ਵਿਚ ਰਹਿ ਚੁੱਕੇ ਹਨ। ਵੱਡੀ ਗੱਲ ਇਹ ਹੈ ਕਿ ਸਲਾਨਾ ਬਾਹਰੀ ਆਗੂ ਹਨ ਅਤੇ ਉਨ੍ਹਾਂ ਨੂੰ ਹਰਿਆਣਾ ਸਰਕਾਰ ਸਰਕਾਰ ਵਲੋਂ ਨੌਕਰੀ ਦੌਰਾਨ ਬਰਖਾਸਤ ਕੀਤਾ ਜਾ ਚੁੱਕਾ ਹੈ। ਇੰਨਾ ਹੀ ਨਹੀਂ ਸਲਾਨਾ ਦੇ ਹਰਿਆਣਾ ਸਰਕਾਰ 'ਚ ਨੌਕਰੀ ਦੌਰਾਨ ਬੇਇਮਾਨੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਸੰਤੋਸ਼ ਸਿੰਘ ਸਲਾਨਾ ਹਰਿਆਣਾ ਸਰਕਾਰ ਵਿਚ ਸਤਲੁਜ-ਯਮੁਨਾ ਲਿੰਕ ਜਲ ਸੇਵਾ ਸਰਕਲ, ਅੰਬਾਲਾ 'ਚ ਨਹਿਰ ਪਟਵਾਰੀ ਦੇ ਰੂਪ 'ਚ ਕੰਮ ਕਰਦੇ ਸਨ ਇਸ ਦੌਰਾਨ ਉਹ ਲਗਭਗ ਚਾਰ ਸਾਲ ਨੌਕਰੀ ਤੋਂ ਗਾਇਬ ਰਹੇ ਜਿਸ ਦੇ ਚੱਲਦੇ ਉਨ੍ਹਾਂ ਨੂੰ ਹਰਿਆਣਾ ਸਰਕਾਰ ਵਲੋਂ ਨੌਕਰੀ ਤੋਂ ਖਾਰਜ ਕਰ ਦਿੱਤਾ ਗਿਆ। ਬਾਅਦ ਵਿਚ ਸਲਾਨਾ ਨੇ ਆਪ ਹਰਿਆਣਾ ਸਰਕਾਰ 'ਚੋਂ ਨੌਕਰੀ ਛੱਡਣ ਦੀ ਗੱਲ ਕਹੀ ਸੀ।
ਲੁਧਿਆਣ ਜੇਲ 'ਚ ਹੋਈ ਵੱਡੀ ਵਾਰਦਾਤ, ਕੈਦੀ ਨੇ ਕੀਤਾ ਕੈਦੀ ਦਾ ਕਤਲ
NEXT STORY